ਪੰਨਾ:Alochana Magazine October, November, December 1966.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਸ਼ੋਰੀਲਾਲ ਨੇ ਰਾਜਕਲਾ ਮੇਂ ਗਾਈ ਤਰਜ਼ ਨਿਰਾਲੀ ਅੱਬ ਰੁੱਕਾ ਪੜ ਗਿਆ ਚੰਦਰਲਾਲ ਕਾ, ਯੂ ਸੈ ਈਸ਼ਵਰ ਕੀ ਮਾਇਆ ॥੫॥ ਸਾਂਗੀ ਆਪਣੇ ਸਾਂਗ ਲਈ ਕਹਾਣੀਆਂ ਇਤਿਹਾਸਿਕ-ਕਥਾਵਾਂ, ਧਾਰਮਿਕ ਤੇ ਸਨਾਤਨੀ ਪਰੰਪਰਾਵਾਂ, ਲੋਕ-ਸਾਹਿੱਤ ਅਤੇ ਪ੍ਰਚਲਿਤ ਰੋਮਾਂਚਕ ਕਿੱਸਿਆਂ ਕਹਾਣੀਆਂ ਵਿੱਚ ਚੁਣਦੇ ਹਨ। ‘ਲੀ ਚਮਨ ਬਹੁਤ ਪ੍ਰਸਿੱਧ ਸਾਂਗ ਹੈ । ਇਹ ਧਨਪਤ ਹਰਿਆਣਵੀ ਦੀ ਰਚਨਾ ਹੈ । ਉਸ ਦੇ ਆਪਣੇ ਕਥਨ ਅਨੁਸਾਰ ਇਸ ਦੀ ਕਹਾਣੀ ਉਸ ਨੇ ਇਕ ਫ਼ਿਲਮ ਤੋਂ ਲਈ ਸੀ । ਸਾਂਗਾਂ ਦੀਆਂ ਕਈ ਕਹਾਣੀਆਂ ਸਾਂਗੀ ਦੀ ਨਿਰੋਲ ਆਪਣੀ ਕਲਪਣਾ ਹੀ : ਹੁੰਦੀਆਂ ਹਨ । ਕੁੱਝ ਸਾਂਗ ਨਿਰੋਲ ਧਾਰਮਿਕ ਜਾਂ ਨਿਰੋਲ ਰੋਮਾਂਚਕ ਹਨ । ਸੀਤਾ ਸੁਅੰਤਰ, ਗੋਪੀਚੰਦ, ਹਰੀਸ਼ਚੰਦਰ, ਰਾਣੀ ਪਿੰਗਲਾ (ਰਾਜਾ ਭਰਥਰੀ), ਮੀਰਾਬਾਈ, ਨਲ ਦਮਿਅੰਤੀ, ਪੂਰਨ ਮੱਲ, ਸੱਤਿਆਵਾਨ ਸਾਵਿਤ੍ਰੀ, ਆਦਿ ਪਹਿਲੇ ਵਰਗ ਦੇ ਤੇ ਸ਼ੀਰੀਂ ਫ਼ਰਹਾਦ, ਹੀਰਾ ਜਮਾਲ, ਹੀਰ ਰਾਂਝਾ, ਨੌਟੰਕੀ, ਰੂਪਕਲਾ, ਕੰਵਰ ਨਿਹਾਲਦੇ, ਰਾਜਬਾਲਾ ਅਜੀਤ ! ਸਿਘ, ਲੀਲੋਚਨ, ਆਦਿ ਦੂਜੇ ਵਰਗ ਦੇ ਸਾਂਗ ਹਨ । | ਬਹੁਤ ਸਾਰੇ ਸਾਂਗ ਐਸੇ ਹਨ ਜਿਨ੍ਹਾਂ ਵਿਚ ਰੋਮਾਂਸ ਤੇ ਸਦਾਚਾਰਕ ਸਿੱਖਿਆ ਘੁਲਮਿਲ ਗਏ ਹਨ । ‘ਪਦਮਾਵਤ’ ਜਿੱਥੇ ਰਣਵੀਰ ਤੇ ਪਦਮਾਵਤ ਦੀ ਪ੍ਰੇਮ-ਕਹਾਣੀ ਹੈ, ਉੱਥੇ ਰਣਵੀਰ ਤੇ ਚੰਦਰਦੱਤ ਦੀ ਆਦਰਸ਼ ਦੋਸਤੀ ਦੀ ਵਾਰਤਾ ਵੀ ਹੈ । ‘ਵਣਦੇਵੀਂ ਦਾ ਸਾਂਗ ਰੋਮਾਂਸ ਦੇ ਨਾਲ ਨਾਲ ਸੌਂਕਣ-ਸਾੜੇ ਨੂੰ ਵੀ ਪ੍ਰਤੱਖ ਕਰਦਾ ਹੈ । ‘ਰਾਮਾਨੰਦ ਮੋਹਿਨਾ ! ਦੇਵੀਂ’ ਦੇ ਸਾਂਗ ਵਿਚ ਰਾਮਾਨੰਦ ਦੀ ਵਿਆਹੁਤਾ ਮੋਹਿਨਾ ਦੇਵੀ ਨੂੰ ਰਾਜਾ ਕਰਨ ਸਿੰਘ : ਐਸ਼-ਆਨੰਦ ਲਈ ਜ਼ਬਰਦਸਤੀ ਮੰਗਵਾ ਲੈਂਦਾ ਹੈ, ਪਰ ਮੋਹਿਨਾ ਦੇਵੀ ਦੇ ਸਾਹਸ ਤੇ ਚਤਰਾਈ ਕਾਰਣ ਉਸ ਦਾ ਭਰਾ ਬਣਨ ਦਾ ਬਚਨ ਦੇ ਕੇ ਜਾਨ ਬਖ਼ਸ਼ਵਾਉਂਦਾ ਹੈ । ਰਾਮਾਨੰਦ ਮੋਹਿਨਾ ਨੂੰ ਰਾਤ ਸਮੇਂ ਰਾਜੇ ਪਾਸ ਜਾਣ ਕਾਰਣ ਛੱਡ ਦਿੰਦਾ ਹੈ । ਹਿਨਾ ਦੇਵੀ ਉਸ ਨੂੰ ਵੀ ਅਪਣਾ ਪਤੀ ਧਰਮ ਦਾ ਸਬੂਤ ਕੇ ਮਨਾਉਂਦੀ ਹੈ । ਕੋਈ ਔਰਤ ਸੌਂਕਣ ਨੂੰ ਬਰਦਾਸ਼ਤ ਨਹੀਂ ਕਰਦੀ, ਪਰ ‘ਚੰਦਰ ਕਿਰਣ ਦੀ ਕਹਾਣੀ ਇਸ ਦੇ ਉਲਟ ਹੈ । ਇਕ ਰਾਜਕੁਮਾਰ ਮਦਨਸੇਨ, ਰਾਜਕੁਮਾਰੀ ਚੰਦਰ ਕਿਰਨ ਦੀ ਤਸਵੀਰ ਦੇਖਦਿਆਂ ਹੀ ਸੀਨੇ ਘਾਉ ਖਾ ਜਾਂਦਾ ਹੈ ਤੇ ਉਸ ਦੀ ਪ੍ਰਾਪਤੀ ਲਈ ਆਪਣੇ ਮਾਂ-ਬਾਪ ਤੇ ਵਫ਼ਾਦਾਰ ਪਤਨੀ ਨੂੰ ਰੋਂਦਿਆਂ ਚੀਕਦਿਆਂ ਛੱਡ ਕੇ ਤੁਰ ਜਾਂਦਾ ਹੈ । ਚੰਦਰ ਕਿਰਨ ਦੇ ਮਹਿਲ ਹੇਠਾਂ ਸਾਧੂ ਬਣ ਕੇ ਧੂਣੀ ਰਮਾ ਦਿੰਦਾ ਹੈ । ਚੰਦਰ ਕਿਰਨ ਇਸ ਸੁਹਣੇ ਨੌਜਵਾਨ ਉੱਤੇ ਮੋਹਿਤ ਹੋ ਜਾਂਦੀ ਹੈ, ਪਰ ਉਸ ਦਾ ਰਾਜਾ-ਬਾਪ ਮਦਨਸੇਨ ਨੂੰ ਕੈਦ ਕਰ ਲੈਂਦਾ । 1 ਮਸ਼ਹੂਰ ਹੋ ਗਈ । 40