ਪੰਨਾ:Alochana Magazine October, November, December 1966.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਮਦਨਸੇਨ ਦੀ ਪਤਨੀ ਸੁਪਨੇ ਵਿਚ ਉਸ ਨੂੰ ਕੈਦ ਵੇਖਦੀ ਹੈ ਤੇ ਉਸ ਦੇ ਛੁਟਕਾਰੇ ਲਈ ਸਾਧਨੀ ਬਣ ਕੇ ਆ ਬਹੁੜਦੀ ਹੈ । ਚੰਦਰਕਿਰਨ ਦੇ ਰਾਜੇ ਬਾਪ ਨੂੰ ਉਹ ਨਾਚ ਤੇ ਗਾਇਨ ਨਾਲ ਪ੍ਰਸੰਨ ਕਰਦੀ ਹੈ ਤੇ ਆਪਣੇ ਪਤੀ ਨੂੰ ਕੇਵਲ ਕੈਦ ਵਿੱਚੋਂ ਹੀ ਨਹੀਂ ਛੁਡਾਉਂਦੀ, ਸਗੋਂ ਉਸ ਲਈ ਰਾਜੇ ਪਾਸੋਂ ਚੰਦਰ ਕਿਰਨ ਨੂੰ ਵੀ ਮੰਗ ਲੈਂਦੀ ਹੈ । ‘ਸ਼ਾਹੀ ਲਕੜਹਾਰਾ ਇਕ ਰਾਜ ਕੁਮਾਰ ਹੈ । ਦਿਨਾਂ ਦੇ ਫੇਰ ਕਾਰਨ ਉਸ ਨੂੰ ਲਕੜੀਆਂ ਵੇਚ ਕੇ ਗੁਜ਼ਾਰਾ ਕਰਨਾ ਪੈਂਦਾ ਹੈ । ਲੰਮੇ ਮੁਸ਼ਕਲਾਂ-ਭਰੇ ਜੀਵਨ ਤੋਂ ਬਾਅਦ ਉਸ ਦੇ ਸਬਰ ਤੇ ਸਹਿਨਸ਼ੀਲਤਾ ਨੂੰ ਫਲ ਲਗਦਾ ਹੈ । ਇਕ ਸੁੰਦਰ ਤੇ ਸੁਹਿਰਦ ਰਾਜਕੁਮਾਰੀ ਨਾਲ ਉਸ ਦਾ ਵਿਆਹ ਹੋ ਜਾਂਦਾ ਹੈ । ਉਸ ਦੇ ਚੰਗੇ ਦਿਨ ਪਟਤ ਆਉਂਦੇ ਹਨ । ਇੰਜ ਹੀ ਚੰਦਰਸ, ਸੇਠ ਤਾਰਾ ਚੰਦ, ਸਰਵਰ ਨੀਰ, ਰੂਪ ਬਸੰਤ, ਕਿਰਨਮਈ-ਪ੍ਰਿਥਵੀ ਸਿੰਘ, ਆਦਿ ਸਾਂਗ ਰੋਮਾਂਚਕ ਹੋਣ ਦੇ ਨਾਲ ਨਾਲ ਸਦਾਚਾਰਕ ਵੀ ਹਨ । | ਕਈ ਕਹਾਣੀਆਂ ਵਿਚ ਪਤਨੀ ਨੂੰ ਬੜੀ ਕਰੜੀ ਪ੍ਰੀਖਿਆ ਵਿੱਚੋਂ ਲੰਘ ਕੇ ਅਪਣੇ ਆਪ ਨੂੰ ਪਤੀ ਦੇ ਯੋਗ ਸਿੱਧ ਕਰਨਾ ਪੈਂਦਾ ਹੈ । ਨਾਈਆਂ ਦੀ ਇਕ ਕੁੜੀ ਸਰਨਦੇ ਕਿਤੇ ਕਹਿ ਬਹਿੰਦੀ ਹੈ, “ਮੈਂ ਰਾਜੇ ਭੋਜ ਤੋਂ ਪੈਰ ਵੀ ਨਾ ਧੁਆਵਾਂ ! ਰਾਜਾ ਉਸ ਨੂੰ ਮੱਲ-ਮੱਲੀ ਕੇਵਲ ਇਸ ਲਈ ਵਿਆਹੁੰਦਾ ਹੈ ਕਿ ਦੇਖੇ, ਸਰਨਦੇ ਉਸ ਤੋਂ ਕਿਵੇਂ ਪੈਰ ਧੁਆਉਂਦੀ ਹੈ । ਸਰਦੇ ਨੂੰ ਬੜੀ ਕਰੜੀ ਪ੍ਰੀਖਿਆ ਵਿੱਚੋਂ ਲੰਘਣਾ ਪੈਂਦਾ ਹੈ ਤੇ ਅੰਤ ਉਹ ਕਾਮਯਾਬ ਹੁੰਦੀ ਹੈ । ਦਰਬਾਈ ਬੀਰ ਸਿੰਘ’ ਤੇ ‘ਅੰਜਨਾ’, ਆਦਿ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਹਨ । | ਕੁੱਝ ਕਹਾਣੀਆਂ ਸਾਹਸ ਤੇ ਵੀਰਤਾ ਦੀਆਂ ਵੀ ਹਨ । ਜੰਗਲ ਵਿਚ ਡੇਰੇ ਲਾਈ ਦਾਲੇ ਤੇ ਰੱਪੇ (ਗੰਢੇ) ਨਾਲ ਪ੍ਰਸ਼ਾਦੇ ਛਕਦੇ ਸਿੰਘਾਂ ਨੂੰ ਜਦੋਂ ਖ਼ਬਰ ਪਹੁੰਚਦੀ ਸੀ ਕਿ ਫ਼ਲਾਣੇ ਪਿੰਡ ਦੀ ਹਿੰਦੂਆਂ ਦੀ ਇਕ ਕੁੜੀ ਨੂੰ ਮੁਸਲਮਾਨ ਚੁੱਕ ਕੇ ਲੈ ਗਏ ਹਨ ਤਾਂ ਉਹ ਹੱਥੋਂ ਰੋਟੀਆਂ ਸੁੱਟ ਕੇ ਘੋੜਿਆਂ ਨੂੰ ਅੱਡੀ ਲਾ ਦਿੰਦੇ ਸਨ ਤੇ ਉਸ ਕੁੜੀ ਨੂੰ ਛੁਡਾ ਕੇ ਹੀ ਰੋਟੀ ਖਾਂਦੇ ਸਨ । ਹਰਿਆਣੇ ਦੇ ਸਾਂਗ ‘ਮਹਿਕਦੇ ਜਾਨੀ ਚੋਰ’ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ । ਮਹਿਕਦੇ ਇਕ ਤਖ਼ਤੀ ਉੱਤੇ ਇਹ ਸਤਰ ਲਿਖ ਕੇ ਤਖ਼ਤੀ ਨਦੀ ਵਿਚ ਵਹਾ ਦਿੰਦੀ ਹੈ, “ਮੈਨੂੰ ਅਦਲੀਖ਼ਾਨ ਪਠਾਣ ਚੁੱਕ ਲਿਆਇਆ ਹੈ । ਕੋਈ ਮਾ ਇਸ ਤਖ਼ਤੀ ਨੂੰ ਪੜੇ ਤਾਂ ਮੇਰੀ ਸਹਾਇਤਾ ਕਰੇ । ਜਾਨੀ ਚੋਰ ਰਾਹ ਵਿਚ ਕਈ ਹੋਰ ਮੁਹਿੰਮਾਂ ਸਰ ਕਰਦਾ ਅੰਤ ਮਹਿਕਦੇ ਨੂੰ ਛੁਡਾ ਕੇ ਲਿਆਉਂਦਾ ਹੈ ਤੇ ਉਸ ਦੇ ਮਾਪਿਆਂ ਦੇ ਘਰ ਪਹੁੰਚਾਉਂਦਾ ਹੈ । ‘ਹਰਫੂਲ ਜਾਟ' ਇਸ ਕਿਸਮ ਦਾ ਇਕ ਹੋਰ ਸਾਂਗ ਹੈ, ਜੋ ਨੀਂਦ ਰਿਆਸਤ ਦੇ ਹਰਫੂਲ ਜਾਟ ਦੇ ਜੀਵਨ ਦੀਆਂ ਅਸਲੀ ਘਟਨਾਵਾਂ ਉੱਤੇ ਆਧਾਰਿਤ ਹੈ । 41