ਪੰਨਾ:Alochana Magazine October, November, December 1966.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਸ਼ਨੂੰ ਕੋਲੋਂ ਮੁੜ ਕੇ ਉਹ ਦੇਸ਼ ਵਿਚ ਦੇਖਦੇ ਹਨ, ਗ਼ਮ ਦੇ ਤੂਫ਼ਾਨ ਵਿਚ ਤੜਫ਼ਦੇ ਹਿਰਦੇ : ਸੂਨੀ ਗੋਦੀ ਭਾਰਤ ਮਾਂ ਕੀ ਕਰ ਦੀ ਇਸ ਇਨਸਾਨ ਨੇ ਦੇਵਤਾ ਸਰੂਪ ਬੰਦਾ ਉਠਾ ਲੀਆ ਭਗਵਾਨ ਨੇ । ਹਿੰਦੂ ਮੁਸਲਿਮ ਸਿਖ ਈਸਾਈ ਚੈਨ ਪਾਰਸੀ ਸਾਰੇ ਰੋਤੇ ਤੇ ਹਾਰ ਲੀਏ ਕਿਤ ਹਮ ਨੇ ਮਿਲੇ ਸਹਾਰੇ । ਸਾਂਗ ਦੇ 28 ਸਫ਼ਿਆਂ ਵਿੱਚੋਂ ਪੂਰੇ 12 ਸਫ਼ਿਆਂ ਉੱਤੇ ਜਵਾਹਰ ਦੀ ਮੌਤ, ਰੁਦਨ ਤੇ ਸੰਸਕਾਰ ਦਾ ਵਰਣਨ ਹੈ, ਜੋ ਕਵੀ ਦੀ ਗਹਿਰੀ ਵੇਦਨਾ ਦਾ ਪ੍ਰਤੀਕ ਹੈ । | ਫੇਰ ਉੱਤਰ-ਅਧਿਕਾਰੀ ਦਾ ਪ੍ਰਸ਼ਨ ਉੱਠਦਾ ਹੈ । ਸਾਂਗੀ, ਮੁਰਾਰਜੀ ਦੇਸਾਈ ਦੇ ਮਨ ਵਿਚ ਭਰਦੇ ਲੱਡੂਆਂ ਨੂੰ ਬੜੇ ਸਪਸ਼ਟ ਲਫ਼ਜ਼ਾਂ ਵਿਚ ਵੱਸਦਾ ਹੈ ਮੇਰਾ ਸ਼ਰੇ-ਆਮ ਏਲਾਨ ਬਣੂ ਪਰਧਾਨ ਇਲੈਕਸ਼ਨ ਲੜ ਕੇ ਸਿਹਰਾ ਬੰਧੇ ਸੀਸ ਪੈ ਤੜਕੇ, ਰੇ ... ਪਰ ਮੁਰਾਰਜੀ ਦੇ ਮਨਸੂਬੇ ਧਰੇ-ਧਰਾਏ ਰਹਿ ਗਏ । ਪ੍ਰਧਾਨ-ਮੰਤ੍ਰੀ ਦਾ ਪਦ ਲਾਲ ਬਹਾਦਰ ਸ਼ਾਸਤ੍ਰੀ ਨੂੰ ਸੌਂਪਿਆ ਗਿਆ। ਭਾਰਤੀ ਮਾਂ ਸ਼ਾਸਤ੍ਰੀ ਜੀ ਨੂੰ ਜਵਾਹਰ ਦੇ ਆਦਰਸ਼ਾਂ ਉੱਤੇ ਚੱਲ ਕੇ ਨਾਮਣਾ ਖੱਟਣ ਦੀ ਸਿੱਖਿਆ ਦਿੰਦੀ ਹੈ । ਅਸਥੀਆਂ ਦੇ ਜਲ-ਪ੍ਰਵਾਹ ਸਮੇਂ ਗੰਗਾ ਜਵਾਹਰ-ਭਸਮ ਦਾ ਸੁਆਗਤ ਕਰਦੀ ਹੈ । ਪ੍ਰਿਥਵੀ ਮਾਂ ਬਹੁਤ ਉਦਾਸ ਹੈ ਬਹੁਤ ਦਿਨਾਂ ਤਕ ਖੇਲ ਖਿਲਾਏ ਬਣ ਨਹਿਰੂ ਪ੍ਰਿਥਵੀ ਪਰ ਆਏ .. ਕਣ ਕਣ ਮੇਂ ਉਸ ਕੀ ਭਸਮ ਰਲੀ ਏਕ ਦਿਨ ਬਣ ਕੇ ਫੂਲ ਕਲੀ (ਚਮਕੇਗੀ) ਦੁੱਖ ਫੇਰ ਵੀ ਗਹਿਰਾ ਹੈ ਪੂਤ ਕਾ ਹੋ ਗਹਿਰਾ ਨਾਤਾ ਛੜ ਕੇ ਸੁਤ ਮਾਂ ਨੇ ਜਾਤਾ ॥ 45