ਪੰਨਾ:Alochana Magazine October, November, December 1966.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

‘ਖਾਸੀਗਾ, 'ਉੱਠਸੀਗਾ', 'ਬਹਿਸਣਗੇ’, ‘ਗਾਸਣਗੇ', 'ਅੱਛਸਣਗੇ, ਆਦਿ ਵਿੱਚ । (੧੪) ਸੰਬੰਧਕ ‘ਨੂੰ ਦੀ ਥਾਂ 'ਈ' ਜਾਂ 'ਕੀ' ਵਰਤੇ ਜਾਂਦੇ ਹਨ, ਜਿਵੇਂ ਉਸੀ ਆਖ ਅਤੇ ‘ਉਸ ਕੀ ਆਖ' ਵਿੱਚ । (੧੫) ਪ੍ਰਸ਼ਨ-ਵਾਚਕ ਸਰਵਨਾਂਵ ‘ਕੀ ਦੀ ਥਾਂ ‘ਕਹਿ' ਅਤੇ 'ਕੌਣ ਦੀ ਥਾਂ ‘ਕਣ ਵਰਤਿਆ ਜਾਂਦਾ ਹੈ । ਜਿਵੇਂ ਕਹਿ ਕਰਈਂ ? ਅਤੇ ਕੁਣ ਕੁਣ ਖਾਸੀ ?' ਵਿੱਚ । (੧੬) “ਕਿ' ਨਾਲ ਸ਼ੁਰੂ ਹੋਣ ਵਾਲੇ ਕ੍ਰਿਆ-ਵਿਸ਼ੇਸ਼ਣਾਂ ਵਿਚ ਸਿਹਾਰੀ (f) ਦੀ ਥਾਂ ਔਕੜ ( ) ਹੋ ਜਾਂਦਾ ਹੈ । ਜਿਵੇਂ, ਕਿੱਧਰ, ਕਿੱਥੇ, ਕਿਸੇ ਅਤੇ ਕਿਸ, ਕੁਮਵਾਰ ਕੁੱਧਰ, ਕੁੱਥੇ, ਕੁਸੈ ਅਤੇ ਕੁਸ ਵਿੱਚ ਬਦਲ ਜਾਂਦੇ ਹਨ । (੧੭) ਜਿਨ੍ਹਾਂ ਕਿਆ-ਵਿਸ਼ੇਸ਼ਣਾਂ ਦੇ ਅੰਤ ਉੱਤੇ ਲਾਂ (?) ਦੀ ਮਾਤਰਾ ਹੈ ea ਦੀਰਘ ਹੋ ਜਾਂਦੀ ਹੈ, ਜਿਵੇਂ ਇੱਥੇ-ਇੱਥੇ, ਕਿੱਥੇ-ਕੁੱਥੇ, ਜਿੱਥੇ-ਜਿੱਥੇ ਅਤੇ ਉੱਥੇ-ਉੱਥੇ । (੧੮) ਖ਼ਾਸ ਨਾਵਾਂ ਦੇ ਪੁਲਿੰਗ ਰੂਪਾਂ ਦੇ ਅੰਤਲੇ ਭਾਗ ਨੂੰ ਦੁਲਾਈਆਂ ( ) ਲਾਈਆਂ ਜਾਂਦੀਆਂ ਹਨ । ਜਿਵੇਂ 'ਪ੍ਰੇਮ ਸਿੰਘੇ ਨੀ ਬਹੁਟੀ' ਅਤੇ 'ਪੁਣਛੈ ਨੀਆਂ ਟੀਆਂ', ਆਦਿ ਵਿੱਚ । (੧੯) ਕਈ ਸੰਗਿਆ-ਰੂਪਾਂ ਅਤੇ ਕ੍ਰਿਆਵਾਂ ਦੇ ਕੁੱਝ ਸੂਰ ਬਹੁਤ ਦੀਰਘ ਬਣਾ ਕੇ ਉੱਚਾਰਣ ਕੀਤੇ ਜਾਂਦੇ ਹਨ । ਇਸ ਲੱਛਣ ਨੂੰ ‘ਭਾਸ਼ਣੀ-ਸਭਾ' ਕਿਹਾ ਜਾਂਦਾ ਹੈ । ਪਰ ਇਹ ਪਵਿਰਤੀ ਵਧੇਰੇ ਵਿਕਾਰੀ ਰੂਪਾਂ ਵਿੱਚ ਹੀ ਵੇਖੀ ਗਈ ਹੈ । ਜਿਵੇਂ “ਖੰਡ ਨਾ ਭਾ’, ‘ਭੈਣੁ ਨਾ ਪੁੱਤਰ’, ‘ਮਾਊ ਨਾ ਘਾਰ', 'ਸਾਵਣੈ ਨਾ ਹਾੜ੍ਹ', ਭਰਾਉ ਨੀ ਜਨਾਨੀ', 'ਪੀਉ ਕੀ ਆਖ, 'ਮਾਊ ਕੀ ਦੇਸਾਂ’, ‘ਭਰੀਉ ਕੀ ਆਖੀ ਜੱਤੂ ਨੀ ਵਾਸਕਟ', 'ਖੱਟੇ ਨਾ ਬਾਣ, ਇਨ੍ਹਾਂ ਵਾਕੰਸ਼ਾਂ ਵਿੱਚ ਖੰਡ (ਖੰਡ) ਭੈਣੁ (ਭੈਣ), ਘਾਰ (ਘਰ), ਸਾਵਣੈ (ਸਾਵਣ), ਹਾੜ੍ਹ (ਹ), ਭਰਾਉ (ਭਰਾ), ਪੀਉ (ਪਿਓ), ਮਾਉ (ਮਾਂ), ਭਤਰੀਊ (ਭਤਰੀ-ਭਤੀਜੀ), ਜੱਤ (ਸੱਤ). ਖੱਟੇ (ਖੱਟ-ਮੰਜੀ), ਆਦਿ ਸ਼ਬਦਾਂ ਵਿਚ ਇਹੀ ਦੀਰਘੀਕਰਣ ਪ੍ਰਾਪਤ ਹੈ । (੨੦) ਮੱਧਮ ਪੁਰਸ਼ ਅਤੇ ਅਨਯ ਪੁਰਸ਼ (ਇਕ ਵਚਨ ਤਥਾ ਬਹੁ ਵਚਨ ਅਤੇ ਦੋਵੇਂ ਲਿੰਗ) ਲਈ ਸਰਵਨਾਂਵ ਵਾਲੇ ਪ੍ਰਯਯ ਲਾਉਣ ਦੀ ਪ੍ਰਵਿਰਤੀ ਹੈ ਪਰ ਪੁਣਛੀ ਵਿੱਚ ਲਹਿੰਦੀ ਵਾਂਗ ਉੱਤਮ-ਪੁਰਸ਼ ਲਈ ਇਨ੍ਹਾਂ ਪ੍ਰਤਯਾਂ ਦੀ ਵਰਤੋਂ ਨਾ ਹੋਣ ਦੇ ਬਰਾਬਰ ਹੈ । ਜਿਵੇਂ, ੧. ਮਾਰਨਾਸ-ਉਹ ਉਸ ਨੂੰ ਮਾਰਦਾ ਹੈ । 53