ਪੰਨਾ:Alochana Magazine October, November, December 1966.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿ ਬੁੱਤਾਂ ਨੂੰ ਭੰਨ ਭੰਨ ਕੇ ਉਹ ਹੁਣ ਥੱਕ ਗਏ ਹਨ । ਸਵਾਲਾਂ ਨੇ ਉਹਨਾਂ ਦੇ ਦਿਮਾਗਾਂ ਨੂੰ ਚਕਰਾ ਦਿੱਤਾ ਹੈ । ਜਵਾਬ ਦੀ ਤਲਾਸ਼ ਜਾਰੀ ਹੋਣ ਲੱਗਦੀ ਹੈ । ਅਗਜ਼ੇਯ ਵੀ ਹਕਸਲੇ, ਈਲੀਅਟ ਈਸ਼ਰਵਡ, ਆਦਿ ਦੀ ਤਰ੍ਹਾਂ ਰਾਹ ਉੱਤੇ ਚਲ ਚਲ ਕੇ ਥੱਕ ਗਏ ਹਨ ਤੇ ਹੁਣ ਕਿਧਰੇ ਪਹੁੰਚਣਾ ਚਾਹੁੰਦੇ ਹਨ ; ਆਕਾਸ਼ ਵਿਚ ਉੱਡ ਉੱਡ ਕੇ ਚੂਰ ਹੋ ਗਏ ਹਨ ਤੇ ਹੁਣ ਆਹਲਣੇ ਵਿਚ ਵੜਨਾ ਚਾਹੁੰਦੇ ਹਨ । 'ਅਰੀ ਓ ਕਰੁਣਾ ਪ੍ਰਭਾਮਯ' ਤੇ ਆਂਗਨ ਕੇ ਪਾਰ ਵਾਰ’ -ਦੀਆਂ ਰਚਨਾਵਾਂ ਵਿਚ ਕਵੀ ਪਹੁੰਚੇ ਹੋਏ ਲੱਗਦੇ ਹਨ । ਅਗਰੇਯ ਨੇ ਆਪਣਾ ਕਵੀ-ਜੀਵਨ ਇਕ ਮਾਯੂਸ ਆਸ਼ਿਕ ਤੇ ਬੰਦ ਕ੍ਰਾਂਤੀਕਾਰੀ ਦੇ ਰੂਪ ਵਿਚ ਸ਼ਰ ਕੀਤਾ । ਆਪਣੇ ਅਹੰਕਾਰ ਦਾ ਆਸਰਾ ਲੈ ਕੇ ਉਹ ਪ੍ਰਕ੍ਰਿਤੀ ਵਿਚ ਰਮਦੇ ਰਹੇ ਤੇ ਨਾਰੀ ਨੂੰ ਆਪਣੇ ਵੱਸ ਵਿਚ ਕਰਨ ਦਾ ਯਤਨ ਕਰਦੇ ਰਹੇ । ਇਸ ਤੋਂ ਬਾਅਦ ਆਪਣੇ ਹਉਮੈ ਦੇ ਸਮਰਪਨ ਦਾ ਮੰਤਰ ਪੜਿਆ ਤੇ ਉਸ ਦਾ ਜਾਪ ਵੀ ਕੀਤਾ । ਕਵੀ ਇਸ ਨਤੀਜੇ ਉੱਤੇ ਪਹੁੰਚਿਆ ਕਿ ਮੌਨ ਹੀ ਅਸਲੀ ਕਾਵਿ ਹੈ । ਇਸ ਦਾ ਸਿੱਟਾ ਇਕ ਨਵੀਂ ਤਰ੍ਹਾਂ ਦੇ ਰਹੱਸਵਾਦ ਵਿਚ ਨਿਕਲਿਆ ਹੈ ਜਿਸ ਦੀ "ਆਂਗਨ ਕੇ ਪਾਰ ਵਾਰ ਪਰ ਵਿਚ ਮਿਲ ਜਾਂਦੀ ਹੈ । ਇਹ ਹੁਣ ਅਗਰੇਯ ਦੀ ਕਵਿਤਾ ਦਾ ਮੁੱਖ ਸਰ ਹੈ । ਕਵੀ ਹੁਣ ਸਾਧਕ ਨਹੀਂ ਰਿਹਾ, ਸਿੱਧ ਬਣ ਗਿਆ ਹੈ । ਇਹ ਸੂਰ ਪਹਿਲੀ ਇਕ ਕਵਿਤਾ ਵਿਚ ਸੁਣੀ ਗਈ ਸੀ ਅੱਛੀ ਕੁੰਠਾ-ਰਹਿਤ ਇਕਾਈ ਸਾਂਚੇ ਢਲੇ ਸਮਾਜ ਸੇ ਅੱਛਾ, ਅਪਨਾ ਠਾਠ ਫ਼ਕੀਰੀ ਮੰਗਨੀ ਕੇ ਸੁਖ-ਸਾਜ ਸੇ ॥ | ਇਹ ਸੂਰ ਪੱਕ ਕੇ ਹੁਣ ਸ਼ਾਸਤ੍ਰੀਯ ਸੰਗੀਤ ਦਾ ਸੂਰ ਬਣ ਗਈ ਹੈ । ਇਸ ਸੰਗੀਤ ਨੂੰ ‘ਚਕਾਂਕਸ਼ਿਲਾ’ ਤੇ ‘ਅਸਾਧ ਵੀਣਾ' ਨਾਮ ਦੀਆਂ ਕਵਿਤਾਵਾਂ ਵਿਚ ਸੁਣਿਆ ਜਾ ਸਕਦਾ ਹੈ । ਇਸ ਰਹੱਸਵਾਦ ਦਾ ਸਰੂਪ ਕਬੀਰ ਦੇ ਸਾਧਨਾਤਮਕ ਅਤੇ ਛਾਇਆਵਾਦ ਦੇ ਭਾਵਾਤਮਕ ਰਹੱਸਵਾਦ ਤੋਂ ਵੱਖਰਾ ਹੈ । ਇਸ ਦਾ ਕਾਰਣ ਇਹ ਹੈ ਕਿ ਅਗਯੇਯ ਦਾ ਰਹੱਸਵਾਦ ਆਧੁਨਿਕਤਾ ਦੇ ਦੌਰ ਤੋਂ ਗੁਜ਼ਰ ਕੇ ਬਣਿਆ ਹੈ, ਅਜ ਦੇ ਬੋਧ ਤੋਂ ਹਾਸਿਲ ਹੋਇਆ ਹੈ । ਕਵੀ ਹੁਣ ਬੁਝਾਰਤਾਂ ਪਾਉਣ ਲੱਗ ਪਿਆ ਹੈ । ਉਹ ਰਹੱਸ ਦੇ ਇਕ ਬਹੇ ਨੂੰ ਖੋਲ ਕੇ ਦੂਜੇ ਬੂਹੇ ਰਾਹੀਂ ਦਾਖਿਲ ਹੋ ਜਾਂਦਾ ਹੈ । ਅੰਤ ਵਿਚ ਆਂਗਨ ਕੇ ਪਾਰ ਵਾਰ ਖੁਲੇ ਦਾਰ ਕੇ ਪਾਰ ਆਂਗਨ 78