ਪੰਨਾ:Alochana Magazine October, November, December 1966.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਚੋਟੀ ਦੇ ਬਾਦ ਦੂਜੀ ਚਿੱਟੀ ਪਰ ਕਵੀ ਲਈ ਐਵਰੈਸਟ ਦੀ ਚੋਟੀ ਗੁੰਮ ਹੈ । ਅਗਯੇਯ ਦੀ ਕਵਿਤਾ ਦੀ ਪੂਰੀ ਤਸਵੀਰ ਇਕ ਛੋਟੇ ਨਿਬੰਧ ਵਿਚ ਉਤਾਰਨੀ ਕਿਸ ਤਰ੍ਹਾਂ ਮੁਮਕਿਨ ਹੈ ? ਇਸ ਲਈ ਵਿਸਤਾਰ ਦੀ ਲੋੜ ਹੈ । ਇਸ ਦੇ ਵਸਤੂ ਪੱਖ ਬਾਰੇ ਕੁੱਝ ਆਖਿਆ ਹੈ, ਪਰ ਏਸ ਦੇ ਕਲਾ-ਪੱਖ ਬਾਰੇ ਬਹੁਤ ਕੁੱਝ ਕਹਿਣਾ ਬਾਕੀ ਹੈ। ਅਗਰੇਯ ਦੇ ਬਿੰਬ ਤੇ ਪ੍ਰਤੀਕ ਆਪਣੀ ਵਿਸ਼ੇਸ਼ਤਾ ਰੱਖਦੇ ਹਨ । ਇਹਨਾਂ ਦੀ ਨਵੀਨਤਾ ਤੋਂ ਇਲਾਵਾ ਇਹਨਾਂ ਦੀ ਬੌਧਿਕਤਾ ਵੀ ਹਿੰਦੀ ਕਵਿਤਾ ਦੇ ਵਿਕਾਸ ਵਿਚ ਸਹਾਇਕ ਹੋਈ ਹੈ । ਛੰਦਾਂ ਦੀ ਰਚਨਾ ਵਿਚ ਵੀ ਕਵੀ ਨੇ ਸਫ਼ਲਤਾ ਪ੍ਰਾਪਤ ਕੀਤੀ ਹੈ ! ਇਹ ਠੀਕ ਹੈ ਕਿ ਇਹਨਾਂ ਦੇ ਮੁਕਤਛੰਦ ਦੀ ਲੈ ਕਦੀ ਕਦੀ ਟੁੱਟ ਜਾਂਦੀ ਹੈ । ਅਗਯੀਯ ਇਕ-ਇਕ ਸ਼ਬਦ ਨੂੰ ਚੁਣ ਚੁਣ ਕੇ ਲੈ ਵਿਚ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ । ਇਹਨਾਂ ਦੀ ਸ਼ਬਦ-ਚੋਣ ਕੋਸ਼ਿਸ਼ ਦਾ ਨਤੀਜਾ ਹੈ ਅਤੇ ਕੋਸ਼ਿਸ਼ ਇਕ ਰੋਕ ਵੀ ਬਣਦੀ ਹੈ । ਅਗਜੇਯ ਆਪਣੇ ਯੁੱਗ ਦੇ ਬੋਧ ਨੂੰ ਨਿਰੇ ਵਿਅਕਤ ਹੀ ਨਹੀਂ ਕਰਦੇ, ਜਗਾਉਂਦੇ ਵੀ ਹਨ । ਇਉਂ ਲੱਗਦਾ ਹੈ ਕਿ ਇਹਨਾਂ ਦੀ ਕਵਿਤਾ ਵਿਚ ਆਧੁਨਿਕਤਾ ਦੀ ਜਿਹੜੀ ਪ੍ਰਕ੍ਰਿਆ ਸ਼ੁਰੂ ਹੋਈ ਸੀ, ਉਹ ਹੁਣ ਮੁਕਦੀ ਜਾਂਦੀ ਹੈ । {{{{ 1 3 (11} LAYEntill11) +4411 /11gmia41\utlivZAD11(Engill9XIIIyehmi11} ++ +919 9 ls% A1311dLIC.:11:Cit misus ਹੀਰਾਲਾਲ ਸੱਚਿਦਾਨੰਦ ਵਾਤਸਾਯਨ ਅਗਰੇਯ ਜੀ ਨਾਲ ਅਸੀਂ ਅਪ੍ਰੈਲ-ਜੂਨ ਅੰਕ ਵਿਚ ਆਪਣੇ ਪਾਠਕਾਂ ਦੀ ਸਰਸਰੀ ਜਾਣ ਪਛਾਣ ਕਰਾ ਚੁਕੇ ਹਾਂ । ਇਨ੍ਹਾਂ ਦੀ ਕਿਤਾਬ ਆਂਗਨ ਕੇ ਪਾਰ ਦਾਰ' ਨੂੰ ਭਾਰਤੀਯ ਸਾਹਿਤ, ਅਕਾਡਮੀ, ਨਵੀ ਦਿੱਲੀ ਨੇ 196 !-63 ਦੀ ਸਭ ਤੋਂ ਉੱਤਮ ਕਿਰਤ ਮੰਨ ਕੇ 1964 ਵਿਚ, 5000 ਰੁਪੈ ਦਾ ਇਨਾਮ ਪੇਸ਼ ਕੀਤਾ ਸੀ । ਸੰਪਾਦਕ ਦੀ ਬੇਨਤੀ ਮੰਨ ਕੇ ਡਾ. ਇੰਦਰ ਨਾਥ ਜੀ ਨੇ ਸਾਡੇ ਪਿਛਲੇ ਅੰਕ ਲਈ ਅਗਯੇਯ ਜੀ ਦੀ ਕਵਿਤਾ ਤੇ ਵਿਅਕਤਿਤ ਬਾਰੇ । ਇਕ ਸਵਿਸਤਾਰ ਲੇਖ ਐਕਸਪ੍ਰੈਸ ਡਾਕ ਰਾਹੀਂ ਭੇਜਿਆ ਸੀ ਪਰ ਉਹ ਕਿਤੇ ਡਾਕਖਾਨੇ ਵਿਚ ਹੀ ਰੁਲ ਗਿਆ । ਇਹ ਲੇਖ ਨਵੇਂ ਸਿਰਿਉਂ ਲਿਖ ਕੇ ਉਨ੍ਹਾਂ ਆਲੋਚਨਾ ਉੱਤੇ ਜੋ ਕਿਰਪਾ ਕੀਤੀ ਹੈ ਉਸ ਲਈ ਸੰਪਾਦਕ ਡਾ. ਸਾਹਿਬ ਦਾ । ਬਹੁਤ ਰਿਣੀ ਹੈ । unfill1611lpLithiuttigillumillen (hiplit in1u + v u111[ Insminimal). m p( minitiuibum: (Tipitup4X1lvi id 79