ਪੰਨਾ:Alochana Magazine October, November, December 1966.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਉਂ, ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਕਿਸੇ ਏਲਾਨ ਦਾ ਬਟਣ ਦੱਬਦੇ ਸਾਰ ਸਾਡੀ ਭਾਸ਼ਾ ਜਗਮਗਾ ਉੱਠੇਗੀ । ਅੰਗੇਜ਼ੀ ਦਾ ਭੂਤ ਤਾਂ ਸਾਡੇ ਜਤਨ ਦੇ ਬਾਵਜੂਦ ਨਿਕਲਦਿਆਂ ਹੀ ਨਿਕਲੇਗਾ ਤੇ ਜਿੰਨੀ ਦੇਰ ਨਿਕਲਦਾ ਨਹੀਂ, ਸਾਡੀ ਸੁਤੰਤਰਤਾ ਅੰਗੋਜ਼ਿਆਈਂ ਹੀ ਰਹੇਗੀ । ਇਸ ਲਈ, ਜੇ ਅਸੀਂ ਆਪਣੀਆਂ ਬੋਲੀਆਂ ਵਿਚ ਰਾਜ-ਬਲ ਉਪਜਾਉਣ ਦੇ ਸੱਚੇ ਚਾਹਵਾਨ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਪਾਸ ਆਪਣੀਆਂ ਥੁੜਾਂ ਤੇ ਲੋੜਾਂ ਦਾ ਮਿਕ ਬਿਉਰਾ ਹੋਣਾ ਚਾਹੀਦਾ ਹੈ । ਨਿਰਸੰਦੇਹ, ਪੰਜਾਬੀ ਨੂੰ ਰਾਜਸੀ ਪੱਧਰ ਉੱਤੇ ਹੋਰ ਭਾਰਤੀ ਭਾਸ਼ਾਵਾਂ ਨਾਲ ਪੂਰਾ ਤੋਲਿਆ ਜਾਣ ਲਗ ਪਿਆ ਹੈ ਤੇ ਅਸੀਂ ਆਪ ਵੀ ਇਸ ਨਾਲ ਕਿਸੇ ਪ੍ਰਕਾਰ ਦੇ ਵਿਤਕਰੇ ਵੱਲੋਂ ਬੜੇ ਚੌਕਸ ਹਾਂ, ਪਰ ਜਦੋਂ ਸਾਡੀ ਬੋਲੀ ਨੂੰ, ਹਰ ਤਰਾਂ ਦੀ ਜ਼ਿੰਮੇਵਾਰੀ ਸੰਭਾਲਣ ਜਾਂ ਮੁਕਾਬਲੇ ਦੇ ਮੈਦਾਨ ਵਿਚ ਨਿੱਤਰਣ ਦਾ ਮੌਕਾ ਮਿਲੇਗਾ ਤਾਂ ਕੀ ਅਸੀਂ ਹਰ ਪੱਖ ਵਿਚ ਉੱਚਤਮ ਪੱਧਰ ਕਾਇਮ ਰੱਖ ਸਕਾਂਗੇ ? ਸੰਪਾਦਕ ਨੂੰ ਵਿਸ਼ਵਾਸ਼ ਹੈ ਕਿ ਇਹ ਪ੍ਰਾਪਤ ਅਸੰਭਵ ਨਹੀਂ, ਪਰ ਹੋਣ ਵਾਲੇ ਕੰਮ ਦੀ ਯੋਗ ਜਾਂਚ ਤੇ ਉਸ ਦੀ ਪੂਰਤੀ ਦੇ ਸਾਧਨਾਂ ਦੀ ਭਾਲ ਲਈ, ਸਰਕਾਰੀ ਤੇ ਗੈਰ ਸਰਕਾਰੀ ਪੱਧਰ ਉੱਤੇ, ਆਪਣੀਆਂ ਥੁੜਾਂ ਵੱਲੋਂ ਸੁਚੇਤ ਹੋਣ ਦੀ ਕਾਹਲੀ ਲੋੜ ਹੈ। ਪੰਜਾਬੀ ਦੀਆਂ ਥੁੜਾਂ ਵੀ ਕਿਹੜਾ ਥੋੜੀਆਂ ਹਨ ? ਮੌਲਿਕ ਰਚਨਾਤਮਕ ਕ੍ਰਿਆ ਦੀ ਗੱਲ ਅਜੇ ਨਾ ਹੀ ਤੋਰੀਏ ਤਾਂ ਵੀ ਬੱਚੇ ਦੀ ਮੁੱਢਲੀ ਸਿੱਖਿਆ ਤੋਂ ਲੈ ਕੇ, ਹਰ ਵਿਭਾਗ ਦੀ ਉੱਚੀ ਤੋਂ ਉੱਚੀ ਸਿੱਖਿਆ ਰ ਦਾ ਸਾਰਾ ਪ੍ਰਬੰਧ, ਪੰਜਾਬੀ ਵਿਚ ਹੋਣਾ ਹੈ ; ਵਿਦਿਆਲਿਆਂ ਤੇ ਉਨ੍ਹਾਂ ਦੇ ਪਾਠਕਮਾਂ ਦਾ ਪੁਨਰ-ਸੰਗਠਨ ਹੋਣਾ ਹੈ ; ਪਾਠ-ਪੁਸਤਕਾਂ, ਹਵਾਲਾ ਪੁਸਤਕਾਂ, ਕੋਸ਼ ਅਤੇ ਕਲਾ ਤੇ ਗਿਆਨ-ਵਿਗਿਆਨ ਦੀਆਂ ਉਚੇਰੀਆਂ ਕ੍ਰਿਤੀਆਂ ਤਿਆਰ ਹੋਣੀਆਂ ਹਨ ; ਅੱਜ ਦੇ ਮਾਨਦੰਡ ਉਤੇ ਪਰਿਆਂ ਉਤਰਨ ਵਾਲੇ ਅਖ਼ਬਾਰ ਤੇ ਰਿਸਾਲੇ ਸਥਾਪਿਤ ਹੋਣੇ ਹਨ : ਵੱਡੇ ਛਾਪੇਖਾਨੇ man ਹੋਣੇ ਹਨ : ਕਿਤਾਬਾਂ ਦੀ ਵਿਕਰੀ ਦਾ ਤਸੱਲੀ ਬਖ਼ਸ਼ ਪ੍ਰਬੰਧ ਕੀਤਾ ਜਾਣਾ ਹੈ ; ਵਪਾਰ ਤੇ ਰਾਜ ਦੀ ਪੱਧਰ ਉੱਤੇ ਇਸ ਭਾਸ਼ਾ ਦਾ ਸੰਤੋਖ-ਜਨਕ ਸੰਚਾਰ ਹੋਣਾ ਹੈ-ਇਹ ਸਭ ਕੰਮ ਬੜੇ ਜ਼ਰੂਰੀ ਤੇ ਕਾਹਲੇ ਹਨ ਤੇ ਅਧਿਕਾਰੀਆਂ ਪਾਸੋਂ ਅਸੀਮ ਸ਼ਕਤੀ, ਸਹਿਨ-ਸ਼ੀਲਤਾ ਤੇ ਦੂਰਅੰਦੇਸ਼ੀ ਦੀ ਮੰਗ ਕਰਦੇ ਹਨ, ਪਰ ਅਫ਼ਸੋਸ ਹੈ ਕਿ ਪੰਜਾਬੀ ਦੇ ਸ਼ੁਭਚਿੰਤਕ ਅਜੇ ਸ਼ੁਭ ਚਿੰਤਾ ਵਾਲੇ ਪੜਾ ਉੱਤੇ ਹੀ ਬੈਠੇ ਹਨ, ਜਦ ਕਿ ਸਮੇਂ ਨੇ ਉਨਾਂ ਦੀ ਇੱਛਾ ਨੰ. ਉਨਾਂ ਦੀ ਆਸ ਤੋਂ ਬਹੁਤ ਪਹਿਲਾਂ, ਪੂਰਤੀ ਦਾ ਵਰਦਾਨ ਦੇਣ ਦਾ ਫ਼ੈਸਲਾ ਕਰ ਲਿਆ ਜਾਪਦਾ ਹੈ । ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਦੇਸ ਅਜੇ ਪਰਾਧੀਨ ਹੀ ਸੀ ਤਾਂ ਪੰਡਿਤ ਨਹਿਰੂ ਜੀ ਦੀ ਪ੍ਰੇਰਣਾ ਨਾਲ ਕਾਂਸ਼ ਨੇ ਭਾਰਤ ਦੀ ਆਰਥਿਕਤਾ ਦੀ ਯੋਜਨਾ-ਪਰਕ ਉਸਾਰੀ ਲਈ, ਵਿਦਵਾਨਾਂ ਦੀ ਇਕ ਸੰਗਤ ਕਾਇਮ ਕਰਕੇ ਯੋਜਨਾ ਦਾ ਖਰੜਾ ਛਾਪ ਵੀ ਦਿੱਤਾ ਸੀ । ਪੰਜਾਬੀ ਵਾਲੇ ਇਸ ਤਰ੍ਹਾਂ ਦੀ ਕੋਈ ਅਗਾਊ ਸੋਚ ਨਹੀਂ ਸੱਚ ਸਕੇ ਪਰ ਡਰ ਹੈ ਕਿਤੇ ਪਿਛੇਤੀ ਸੋਚ ਤੋਂ ਵੀ ਨਾ ਪੱਛੜ ਜਾਣ ! ਜਿਵੇਂ ਅਸੀਂ ਉੱਪਰ ਕਹਿ ਆਏ ਹਾਂ, ਸਾਡੀਆਂ ਲੋੜਾਂ ਬੇਅੰਤ ਹਨ, ਪਰ ਲੋੜਾਂ