ਪੰਨਾ:Alochana Magazine October, November, December 1966.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

:: ਸ਼ੋਲੋਖੌਫ਼ ਦੀ ਉਪਨਿਆਸ ਕਲਾ • * ♥• ਸੁਰਿੰਦਰ ਸਿੰਘ ਨਰੂਲਾ ਸਾਹਿੱਤ ਹਮੇਸ਼ਾ ਹੀ ਸਮਾਜਿਕ ਅਦਲਾ ਬਦਲੀ ਤੋਂ ਪ੍ਰਭਾਵਿਤ ਹੁੰਦਾ ਰਿਹਾ ਹੈ , ਜਦੋਂ ਤਕ ਸਮਾਜ ਦਾ ਸੰਚਾਲਨ ਇਕ ਵਿਸ਼ੇਸ਼ ਅਧਿਕਾਰ-ਸੰਪੰਨ ਸ਼੍ਰੇਣੀ ਦੇ ਹੱਥ ਵਿਚ ਕਿ ਇਹ ਸ਼੍ਰੇਣੀ ਸਮਾਜਿਕ ਤਬਦੀਲੀਆਂ ਨੂੰ ਆਪਣੇ ਸਾਰਥ ਲਈ ਵਰਤਦੀ ਰਹੀ ਅਤੇ ਪਾ ਕੇ ਸਾਹਿੱਤ ਨੂੰ ਮੁੜ ਆਪਣੇ ਅੱਡੇ ਉੱਤੇ ਲੈ ਆਉਂਦੀ ਰਹੀ । ਭਾਰਤੀ ਸਮਰ ... ਆਦਿ ਕਾਲ ਤੋਂ ਅਨੇਕਾਂ ਯੁਗ-ਪਲਟੇ ਵਾਪਰਦੇ ਰਹੇ ਹਨ ਪਰ ਬ੍ਰਾਹਮਣ ਸ਼ੇਣੀ ਚ ਪ੍ਰਭਤਾ ਦਾ ਸਦਕਾ ਸਾਹਿੱਤ ਦਾ ਰੂਪ ਹਮੇਸ਼ਾ ਇਸ ਸ਼੍ਰੇਣੀ ਦਾ ਹਿਤਕਾਰੀ ਰਿਹਾ ਹੈ . ਜਦੋਂ ਮੁਸਲਮਾਨਾਂ ਦੇ ਆਉਣ ਨਾਲ ਇਸ ਸ਼੍ਰੇਣੀ ਦੀ ਪ੍ਰਭੁਤਾ ਨੂੰ ਵੰਗਾਰਿਆ ਗਿਆ ਇਸ ਸ਼੍ਰੇਣੀ ਨੇ ‘ਰਾਮ ਤੇ ਰਹੀਮ ਦੇ ਇਕ-ਰੂਪ ਹੋਣ ਦਾ ਦਾਅਵਾ ਕਰਕੇ ਆਪ ਪਣੀ ਸੰਸਥਾ ਨੂੰ ਕਿਸੇ ਨਾ ਕਿਸੇ ਢੰਗ ਨਾਲ ਕਾਇਮ ਰੱਖਿਆ । ਰੂਸੀ ਇਨਕਲਾਬ ਤੋਂ ਪਹਿਲਾਂ ਰੂਸੀ ਸਮਾਜ ਉੱਤੇ ਚਰਚ ਨੂੰ ਜਿਹੜਾ ਅਧਿਕਾਰ ਪ੍ਰਾਪਤ ਸੀ, ਉਹ ਵੀ ਕੁੱਝ ਇਸੇ ਪ੍ਰਕਾਰ ਦਾ ਸੀ । ਜ਼ਾਰਸ਼ਾਹੀ ਦੇ ਯੁਗ ਵਿਚ, ਯੂਰਪੀ ਸਰਮਾਏਦਾਰੀ ਦੇ ਰਸ ਵਿਚ ਵਿਸਤਾਰ ਦੇ ਕਾਰਣ, ਸ਼ਹਿਰਾਂ ਵਿਚ ਸਨਅਤੀ ਮੱਧ ਸ਼੍ਰੇਣੀ ਅਤੇ ਪਿੰਡਾਂ ਵਿਚ ਕੁਲਕ ਲੋਕ . ਅਰਥਾਤ ਖੁਦ-ਮੁਖ਼ਤਾਰ ਜ਼ਿਮੀਦਾਰ, ਤਾਕਤ ਫੜ ਰਹੇ ਸਨ ਪਰ ਇਹ ਨਵੀਆਂ ਉਪਜੀਆ ਸ਼੍ਰੇਣੀਆਂ ਆਪਣੇ ਸਮਾਜਿਕ ਕਿਰਦਾਰ ਨੂੰ ਭੁੱਲ ਕੇ ਚਰਚ ਦੇ ਅਧਿਕਾਰੀ ਵਰਗ ਦੀਆਂ ਅਨੁਯਾਈ ਬਣ ਗਈਆਂ । ਰਾਸਪੂਟੀਨ ਦੀ ਕੁਟਿਲ ਨੀਤੀ ਤੋਂ ਰੂਸੀ ਇਤਿਹਾਸ ਦਾ ਹਰ ਪਾਠਕ ਭਲੀ ਪ੍ਰਕਾਰ ਜਾਣੂ ਹੈ। ਇਸ ਤਰ੍ਹਾਂ ਰੂਸੀ ਇਨਕਲਾਬ ਦੇ ਸਮੇਂ ਸਾਰੇ ਰਸੀ ਸਮਾਜ ਉੱਤੇ ਮੱਧ-ਕਾਲੀਨ ਅਗਿਆਨ ਛਾਇਆ ਹੋਇਆ ਸੀ ਅਤੇ ਜਦੋਂ ੧੯੧੭ ਵਿਚ ਰਸ ਦਾ ਇਨਕਲਾਬ ਵਾਪਰਿਆ ਤਾਂ ਇਸ ਨੇ ਨਾ ਕੇਵਲ ਰੂਸ ਦੀ ਕਾਇਆ ਹੀ ਪਲਟ ਦਿੱਤੀ ਸਗੋਂ 80