ਪੰਨਾ:Alochana Magazine October, November, December 1966.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉੱਗਰ ਕਲਾ-ਪੱਖ ਨੇ ਕਦੇ ਵੀ ਅਜਿਹੇ ਪ੍ਰਚਾਰਵਾਦੀਆਂ ਨੂੰ, ਸਾਹਿੱਤ ਦੇ ਸਰਵ ਸ੍ਰੇਸ਼ਟ ਰੂਪਾਂ ਨੂੰ ਖੁਸ਼ਟ ਕਰਨ ਦੀ ਆਗਿਆ ਨਾ ਦਿੱਤੀ । ਲੈਨਿਨ ਦੀਆਂ ਲਿਖਤਾਂ ਅਤੇ ਉਸ ਦੀਆਂ ਸਾਹਿੱਤ ਬਾਰੇ ਟਿੱਪਣੀਆਂ ਤੋਂ ਸਾਫ਼ ਦਿੱਸ ਆਉਂਦਾ ਹੈ ਕਿ ਉਹ ਸਾਹਿੱਤ ਦੇ ਸਿਰਜਨਾਤਮਕ ਪੱਖ ਤੋਂ ਭਲੀ ਪ੍ਰਕਾਰ ਜਾਣੂ ਸਨ ਅਤੇ ਉਹ ਇਹ ਬਿਲਕੁਲ ਨਹੀਂ ਸਨ ਚਾਹੁੰਦੇ ਕਿ ਸਾਹਿੱਤ ਕੇਵਲ ਠੱਪੇਦਾਰਾਂ ਦੀ ਕਿਰਤ ਹੋ ਕੇ ਰਹਿ ਜਾਏ । ਗੋਰਕੀ ਦਾ ਵੀ ਇਹੋ ਹੀ ਵਿਚਾਰ ਸੀ ਅਤੇ ਜਦੋਂ ਖ਼ਾਨਾ ਜੰਗੀ ਪਿੱਛੋਂ ਰੂਸੀ ਸਾਹਿੱਤ ਚੜਦੀਆਂ ਕਲਾਂ ਵਿਚ ਗਿਆ ਤਾਂ ਉਸ ਦਾ ਸਿਰਜਨਾਤਮਕ ਪੱਖ, ਪ੍ਰਚਾਰਵਾਦੀ ਪੱਖ ਤੋਂ ਵਧੇਰੇ ਉਜਾਗਰ ਹੋਇਆ । ਇਹ ਹਾਲਤ ਚਾਲੂ ਸਦੀ ਦੇ ਦੂਜੇ ਦਹਾਕੇ ਤਕ ਰਹੀ । ਗੋਰਕੀ ਤੋਂ ਛੁੱਟ ਲਿਊਚਾਰਸਕੀ, ਕੇਗਾਨ, ਬੁਖ਼ਾਰਿਨ, ਨਖ਼ੈਨੋਫ਼, ਜੈਮੀਆਟਨ, ਆਈਦੀਨਾਫ਼ ਅਤੇ ਫੋਨ ਦੀਆ ਰਚਨਾਵਾਂ ਏਸੇ ਰੁਚੀ ਦੀਆਂ ਸੂਚਕ ਹਨ। ਸਮਾਜਵਾਦੀ ਯਥਾਰਥਵਾਦ ਉੱਤੇ ਨਿਰਭਰ ਸਾਹਿੱਤ ਦੀ ਆਧਾਰ-ਸ਼ਿਲਾ ਸ-ਪੜਚੋਲ ਅਤੇ ਮਾਨਵਵਾਦੀ ਦ੍ਰਿਸ਼ਟੀਕੋਣ ਸੀ, ਪਰ ਸਮਾ ਬੀਤਣ ਨਾਲ ਸਾਰੇ ਰੁਸ ਵਿਚ ਸ਼ਾਸਨ ਕਰ ਰਹੀ ਪਾਰਟੀ ਦੀ ਸਰਦਾਰੀ ਹੋ ਗਈ ਅਤੇ ਪਾਰਟੀ ਹਰ ਪ੍ਰਕਾਰ ਦੇ ਸਭਿਆਚਾਰਕ ਅਤੇ ਸਮਾਜਿਕ ਜੀਵਨ ਦੀ ਨਿਗਰਾਨ ਕਰੜਾਈ ਨਾਲ ਕਰਨ ਲਗੀ । ਇਸ ਦੇ ਨਾਲ ਹੀ ੧੯੨੪ ਵਿਚ ਲੈਨਿਨ ਦੇ ਕਾਲ-ਵੰਸ ਹੋਣ ਪਿੱਛੋਂ ਸਟਾਲਿਨ ਦਾ ਪਾਰਟੀ ਉੱਤੇ ਅਧਿਕਾਰ ਹੋ ਗਿਆ । ਸਟਾਲਿਨ ਨੇ ਲੈਨਿਨ ਦੀ ਹਯਾਤੀ ਵਿਚ ਹੀ ਰੁਸ ਦੀਆਂ ਅੱਡ ਅੱਡ ਕੌਮੀ ਇਕਾਈਆਂ ਦੇ ਸੁਤੰਤਰ ਵਜਦ ਅਤੇ ਉਨਾ ਦੀ ਸਭਿਆਚਾਰਕ ਹੋਂਦ ਬਾਰੇ ਜਤਨ ਕੀਤਾ ਸੀ ਅਤੇ ਅਜਿਹੇ ਅੰਦੋਲਨਾਂ ਦਾ ਉਹ ਮੋਹਰੀ ਸੀ ਪਰੰਤੂ ਉਸ ਨੇ ਆਪਣੇ ਸ਼ਾਸਨ-ਕਾਲ ਵਿਚ ਸਾਰੇ ਰੁਸ ਦੇ ਸਮਾਜਿਕ ਅਤੇ ਸਭਿਆਚਾਰਕ ਜੀਵਨ ਨੂੰ ਇਕ ਪ੍ਰਕਾਰ ਦੀ ਲੋਹ-ਪਕੜ ਵਿਚ ਨਰੜਿਆ ਹੋਇਆ ਸੀ । ਸ਼ੁਰੂ ਸ਼ੁਰੂ ਵਿਚ ਤਾਂ ਸੱਤ-ਸਾਲਾ ਯੋਜਨਾਵਾਂ ਦਾ ਸਦਕਾ ਰੂਸੀ ਸਮਾਜ ਦੀਆਂ ਨਾੜੀਆਂ ਵਿਚ ਨਵੀਂ ਖ਼ੁਸ਼ਹਾਲੀ ਅਤੇ ਵਿਉਂਤਬੱਧ ਵਿਹਲ ਦਾ ਤਾਜ਼ਾ ਖ਼ੂਨ ਦੌੜਦਾ ਰਿਹਾ । ਟਾਲਸਟਾਇ ਅਤੇ ਚੈਖ਼ਫ਼ ਦੀਆਂ ਰੋਮਾਂਚਕ-ਯਥਾਰਥਵਾਦੀ ਰੁਚੀਆਂ ਨੂੰ ਨਵੇਂ ਰੂਸੀ ਲੇਖਕਾ ਫ਼ੈਦਾਈਫ਼, ਕਤਾਈਫ, ਛੋਦੀਨ, ਲੀਓਨੋਫ਼, ਗਲੈਡਕੇ ਛ, ਪਲੈਨਾਖ਼, ਆਦਿ ਨੇ ਆਪਣੀਆ ਰਚਨਾਵਾਂ ਵਿਚ ਸੁਰਜੀਤ ਕੀਤਾ ਅਤੇ ਕੁੱਝ ਲੇਖਕਾਂ, ਉਦਾਹਰਣ ਵਜੋਂ, ਪੈਰਸਤਨਕ ਨ ਤਾਂ ਆਪਣੇ ਪਾਤਰਾਂ ਦੇ ਨਿੱਜ ਨੂੰ ਵੀ ਉਘਾੜਿਆ । ਜਿੱਥੇ ਉਹ ਭਵਿੱਖ ਬਾਰੇ ਆਸ਼ਾਵਾਦੀ ਹੈ ਉੱਥੇ ਉਸ ਨੇ ਇਨਕਲਾਬੀ ਦੌਰ, ਅਤੇ ਵਿਸ਼ੇਸ਼ ਕਰਕੇ ਖ਼ਾਨਾਜੰਗੀ ਦੇ ਕਾਲ ਦੇ ਰੂਮ ਦੀਆਂ ਕਮਜ਼ੋਰੀਆਂ ਨੂੰ, ਨਿਝੱਕ ਹੋ ਕੇ ਪੇਸ਼ ਕੀਤਾ ਹੈ । - = | ਇਸ ਤਰ੍ਹਾਂ ਸਟਾਲਿਨ-ਕਾਲ ਵਿਚ, ਰਸੀ ਸਾਹਿੱਤਕਾਰ ਦੋਰਾਹੇ ਉੱਤੇ ਖੜੇ ਸਨ । ਦੌਸਤੋਵਸਕੀ ਅਤੇ ਇਕ ਰਾਹ ਸੀ ੧੯ਵੀਂ ਸਦੀ ਦੇ ਰੁਸੀ ਉਪਨਿਆਸਕਾਰਾਂ 83