ਪੰਨਾ:Alochana Magazine October, November, December 1966.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਆਰਾ ਵਾਦ-ਵਿਵਾਦ ਪ੍ਰਧਾਨ ਹੈ । ਸ਼ੋਲੋਖੋਫ਼ ਆਪਣੇ ਸਮੇਂ ਨਾਲ, ਆਪਣੇ ਸਮਾਜ ਨਾਲ, ਆਪਣੀ ਧਰਤੀ ਨਾਲ ਅਤੇ ਆਪਣੇ ਲੋਕਾਂ ਨਾਲ ਇਕਸੁਰ ਹੋ ਕੇ ਲਿਖਦਾ ਹੈ । ਕੋਈ ਵੀ ਲਿਖਾਰੀ ਭਾਵੇਂ ਉਹ ਸ਼ਬਦਾਵਲੀ ਦੀ ਸਲਤਨਤ ਦਾ ਕੋਈ ਅਧਿਕਾਰੀ ਸਾਮੀ ਕਿਉਂ ਨਾ ਹੋਵੇ, ਕੇਵਲ ਸ਼ਬਦ-ਅਡੰਬਰ ਦੁਆਰਾ ਜਨ-ਸਮੂਹ ਦੀ ਪਰੀ ਪਰੀ ਤਸਵੀਰ ਨਹੀਂ ਚਿਤਰ ਸਕਦਾ । ਸ਼ੈਲਖਫ਼ ਜੀਵਨ ਭਰ ਉਨ੍ਹਾਂ ਲੋਕਾਂ ਵਿਚ ਰਿਹਾ ਹੈ, ਜਿਨ ਬਾਰੇ ਉਸ ਨੇ ਲਿਖਿਆ ਹੈ, ਉਨ੍ਹਾਂ ਨਾਲ ਇਕ ਕਦਮ ਹੋ ਕੇ ਜੀਵਨ ਪੰਧ ਉੱਤੇ ਅਗਾਂਹ ਵਧਿਆ ਹੈ, ਉਨ੍ਹਾਂ ਦੇ ਮੇਲਿਆਂ ਮਸਾਵਿਆਂ ਵਿਚ ਲੱਦਿਆ ਟੱਪਿਆ, ਗਾਂਵਿਆਂ ਅਤੇ ਹੱਸਿਆ ਖੇਡਿਆ ਹੈ, ਉਨ੍ਹਾਂ ਦੇ ਦੁੱਖ ਦਾ ਭਾਈਵਾਲ ਬਣਿਆ ਹੈ, ਕਿਸੇ ਸਾਂਝੀਦਾਰ ਵਾਂਗ ਫੂਹੜੀ ਉੱਤੇ ਘੰਟਿਆਂ ਬੱਧੀ ਬੈਠਾ ਹੈ, ਗਲੇ ਲੱਗ ਕੇ ਰੋਇਆ ਹੈ, ਉਸ ਭੁੱਬਾਂ ਮਾਰ ਕੇ ਆਪਣੇ ਦੁਖ ਨੂੰ ਸਾਰਿਆਂ ਨਾਲ ਰਲ ਕੇ ਵਿਅਕਤ ਕੀਤਾ ਹੈ । ਉਹ ਮੁਠੀਆਂ ਵੱਟ ਕੇ, ਬਾਹਾਂ ਉਲਾਰ ਕੇ, ਸੀਨਾ ਤਾਣ ਕੇ, ਗੋਲੀ ਸੇਧ ਕੇ, ਦਾਅ ਲਾ ਕੇ ਲੋਕਾਂ ਦੇ ਦਸ਼ਮਨਾਂ ਵਿਰੁੱਧ ਲੜਿਆ ਹੈ । ਇਹੀ ਕਾਰਣ ਹੈ ਕਿ ਉਹ ਅਮਰ ਪਾਤਰ ਘੜ ਸਕਿਆ ਹੈ- ਲੜਦੇ ਝਗੜਦੇ ਪਾਤਰ, ਨੱਚਦੇ ਟੱਪਦੇ, ਲੁੱਡੀ ਪਾਉਂਦੇ ਪਾਤਰ, ਰੱਦੇ, ਪਿੱਟਦੇ ਹਾੜੇ ਕੱਢਦੇ ਪਾਤਰ, ਮੋਟੀਆ ਧੌਣਾਂ ਵਾਲੇ ਪਾਤਰ, ਚੌੜੇ ਮੋਢਿਆਂ ਵਾਲੇ, ਨੰਗੇ ਧੜੇਗੇ ਪਾਤਰ, ਰੱਜੇ ਪੁੱਜੇ ਪਾਤਰ, ਭੁੱਖੇ ਪਾਤਰ । ਉਸ ਨੇ ਆਪਣੇ ਪਾਤਰਾਂ ਨੂੰ ਕਿਸੇ ਕਲਾ-ਮਈ ਕੈਮਰੇ ਦੇ ਫ਼ੋਕਸ ਦੁਆਰਾ ਨਹੀਂ ਦੇਖਿਆ ਸਗੋਂ ਆਪਣੀਆਂ ਅੱਖਾਂ ਨਾਲ ਆਪ ਦੇਖਿਆ ਹੈ । ਬੌਲਖੌਫ਼ ਦਾ ਜਿਹੜਾ ਚਿਤਰ ਉਸ ਦੀਆਂ ਪੁਸਤਕਾਂ ਦੇ ਸਰਵਰਕ ਉੱਤੇ ਦਿੱਤਾ ਹੁੰਦਾ ਹੈ । ਉਸ ਵਿਚ ਉਸ ਦਾ ਮੱਥਾ ਚੌੜਾ, ਉਸ ਦੀਆਂ ਭਵਾਂ ਸੰਘਣੀਆਂ, ਜਿਹੜੀਆਂ ਕਿ ਉਸ ਦੀਆਂ ਅੱਖੀਆਂ ਨੂੰ ਆਪਣੀ ਛਾਂ ਵਿਚ ਲੈਂਦੀਆਂ ਹਨ, ਉਸ ਦੀ ਠੋਡੀ ਦ੍ਰਿੜ੍ਹ ਅਤੇ ਉਸ ਦੇ ਬੁੱਲ ਇਕ ਪਾਸਿਓਂ ਘੱਟੇ ਹੋਏ ਹਨ । ਜੇਕਰ ਕੋਈ ਇਸ ਚਿਹਰੇ ਮੋਹਰੇ ਨੂੰ ਪੜ੍ਹ ਸਕੇ ਤਾਂ ਉਹ ਉਸ ਦੀ ਵਿਸ਼ਾਲ ਆਤਮਾ ਅਤੇ ਦ੍ਰਿੜ ਸੰਕਲਪ ਦੀ ਕੁੱਝ ਥਾਹ ਪਾ ਸਕਦਾ ਹੈ । ਆਪਣੀ ਇਸ ਵਿਸ਼ਾਲ ਆਤਮਾ ਅਤੇ ਆਪਣੇ ਇਸ ਦਿੜ ਸੰਕਲਪ ਦਾ ਸਦਕਾ, ਉਸ ਨੇ ਡਾਨ ਵਾਦੀ ਦੇ ਇਕ ਨਿੱਕੇ ਜਿਹੇ ਪਿੰਡ ਵਿੱਚੋਂ ਆਪਣੇ ਉਪਨਿਆਸਾਂ ਦੀ ਕਥਾ-ਵਸਤ ਨੂੰ ਇਕੱਠਿਆਂ ਕੀਤਾ ਹੈ । ਇਕ ਛੋਟਾ ਪਿੰਡ ਨਵੇਂ ਅਤੇ ਪੁਰਾਣੇ ਜੀਵਨ-ਢੰਗ ਦੀ ਰੰਗਭੂਮੀ ਅਤੇ ਕੀੜ-ਸਥਲ ਬਣਦਾ ਹੈ । ਉਸ ਨੇ ਅਜਿਹੇ ਪਾਤਰ ਘੜੇ ਹਨ ਜਿਹੜੇ ਕਿ ਪੁਰਾਣੇ ਨੂੰ ਚੰਬੜੇ ਹੋਏ ਹਨ । ਬੁੱਢਾ ਸੂਕਰ, ਨਗਲਨੋਫ਼ ਅਤੇ ਡੇਵਿਡਫ਼ ; ਸਭ ਹੱਡ ਮਾਸ ਦੇ ਸੱਚ ਮੁੱਚ ਦੇ ਜੀਉਂਦੇ ਜਾਗਦੇ ਪਾਤਰ ਹਨ ਅਤੇ ਉਨ੍ਹਾਂ ਦੀ ਕਰਨੀ ਜਾਂ ਕਥਨੀ ਵਿਚ ਕੋਈ ਗੱਲ ਵੀ ਬਣਾਉਟੀ ਨਹੀਂ। ਨਗਲਨਫ, ਡਾਨ ਦੀ ਵਾਦੀ ਦਾ ਰਹਿਣ ਵਾਲਾ ਛੋਟਾ ਕਿਸਾਨ ਹੈ । ਉਹ ਬੜਾ ਜਜ਼ਬਾਤੀ ਬੰਦਾ ਹੈ ਅਤੇ ਗੱਲ ਗੱਲ ਉਤੇ ਉਸ ਦਾ ਅੰਦਰਲਾ ਪਿਘਲ ਜਾਂਦਾ ਹੈ ਪਰ ਉਸ ਦੀ ਰੀੜ੍ਹ 88