ਪੰਨਾ:Alochana Magazine October, November, December 1966.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਟਾਰਾ ਹੈ । ਉਸ ਦੀ ਚਰਬ-ਜ਼ਬਾਨੀ, ਚਟਖ਼ਾਰੇ ਲੈ ਲੈ ਕੇ ਗੱਲਾਂ ਕਰਨ ਅਤੇ ਬਾਤਾਂ ਪਾਉਣ ਦੀ ਆਦਤ, ਇਹ ਸਭ ਕੁੱਝ ਇਸ ਗੱਲ ਨੂੰ ਸੁਝਾਉਂਦੀਆਂ ਹਨ ਕਿ ਉਸ ਦਾ ਦੇਹਰੂਪੀ ਰੁੱਖ ਡਾਨ ਦੀ ਵਾਦੀ ਦੀ ਧਰਤੀ ਵਿਚ ਡੂੰਘੀਆਂ ਜੜ੍ਹਾਂ ਰੱਖਦਾ ਹੈ । ਜਦੋਂ ਉਹ ਸ਼ਾਹ ਬਲੂਤ ਦੇ ਰੁੱਖ ਉੱਤੇ ਠੱਕ ਠੱਕ ਕਰਦੇ ਚੱਕੀਰਾਹੇ ਵਾਂਗ ਠੋਕ ਠੋਕ ਕੇ ਕੋਈ ਗੱਲ ਸਮਝਾਉਂਦਾ ਹੈ, ਜਾਂ ਗੱਲਾਂ ਗੱਲਾਂ ਵਿਚ ਕਿਸੇ ਲੋਕ-ਬੁਝਾਰਤ ਦਾ ਹਵਾਲਾ ਦੇਂਦਾ ਹੈ ਤਾਂ ਪਾਠਕ ਉਸ ਦੀ ਗੱਲ ਨੂੰ ਹੋਰ ਵੀ ਧਿਆਨ ਨਾਲ ਸੁਣਦੇ ਹਨ । ਸ਼ੋਲੋਖੌਫ਼ ਦੇ ਪਾਤਰਾਂ ਦੀਆਂ ਗੱਲਾਂ ਸ਼ੇਕਸਪੀਅਰ ਦੇ ਪਾਤਰਾਂ ਦੇ ਵਾਰਤਾਲਾਪ ਵਾਂਗ ਲੋਕਾਂ ਦੀਆਂ ਦੰਦ-ਕਥਾਵਾਂ ਦਾ ਭਾਗ ਹੀ ਹਨ । ਬੌਲਖੌਫ ਦੀ ਸਫਲਤਾ ਇਸ ਗੱਲ ਵਿਚ ਹੈ ਕਿ ਉਸ ਨੇ ਮਨੁੱਖੀ ਜੀਵਨ ਦੀ ਵੰਨ-ਸੁਵੰਨਤਾ ਦਰਸਾਉਣ ਲਈ, ਮਨੁੱਖੀ ਹਿਰਦੇ ਦੇ ਹਾਵ ਭਾਵ ਦੇ ਸਰਗਮ ਨੂੰ ਵਿਅਕਤ ਕਰਨ ਲਈ, ਅਤੇ ਮਨੁਖੀ ਚਿੰਤਨ ਦੀ ਬੌਧਿਕਤਾ ਦੇ ਰਹਸਯ ਨੂੰ ਪ੍ਰਗਟਾਉਣ ਲਈ, ਜਿਹੜੀ ਸ਼ਬਦਾਵਲੀ ਜਾਂ ਬਿੰਬਾਵਲੀ ਵਰਤੀ ਹੈ, ਉਸ ਵਿਚ ਕੋਈ ਉਹਲਾ ਪਰਦਾ ਜਾਂ ਧੁੰਦ ਨਹੀਂ। ਇਸ ਦਾ ਇੱਕੋ ਇਕ ਕਾਰਣ ਇਹ ਹੈ ਕਿ ਉਸ ਨੇ ਆਪਣੇ ਸਮਾਜ ਨੂੰ, ਆਪਣੇ ਦੇਸ਼ ਨੂੰ, ਆਪਣੇ ਦੇਸ਼ ਵਲੋਂ ਅਪਣਾਏ ਨਵੇਂ ਟੀਚਿਆਂ ਅਤੇ ਆਪਣੇ ਦੇਸ਼ ਦੇ ਪਰੰਪਰਾ ਰੂਪੀ ਸਾਗਰ ਵੱਲੋਂ ਯੁਗਾਂ ਦੇ ਪਰਤਾਵਿਆਂ ਪਿੱਛੇ ਉਛਾਲੇ ਗਏ ਰਤਨਾਂ ਨੂੰ, ਪਿਆਰ ਕੀਤਾ ਹੈ । ਉਸ ਨੇ ਕੇਵਲ ਉਪਨਿਆਸਕਾਰੀ ਦੇ ਪਿੜ ਵਿਚ ਕਮਾਈ ਹੀ ਨਹੀਂ ਕੀਤੀ, ਸਗੋਂ ਉਸ ਨੇ ਇਸ ਸਾਧਨਾ ਅਤੇ ਕਮਾਈ ਦੁਆਰਾ ਆਪਣੀ ਆਤਮਾ ਨੂੰ ਵੀ ਉਜਾਗਰ ਕੀਤਾ ਹੈ । ਧੰਨ ਧੰਨ ਹੈ ਉਸ ਦੀ ਕਮਾਈ, ਸਾਧਨਾ ਅਤੇ ਤਪੱਸਿਆ । ਉਸ ਦੀ ਇਸ ਸਾਧਨਾ ਦਾ ਕੁੱਝ ਅੰਦਾਜ਼ਾ ਉਸ ਦੇ ਉਪਨਿਆਸ ਵਿਚ ਮਿਲਦੇ ਸ਼-ਚਿਤਰਾਂ ਤੋਂ ਲਾਇਆ ਜਾ ਸਕਦਾ ਹੈ । ਆਪਣੇ ਪਿਆਰੇ ਦੇਸ਼ ਦੇ ਜਿਹੜੇ ਚਿਤਰ ਉਸ ਨੇ ਉਲੀਕੇ ਹਨ ਉਨ੍ਹਾਂ ਵਿਚ ਇਕ ਉਸਤਾਦ ਦੇ ਹੱਥ ਦੀ ਨੁਹਾਰ ਸਾਫ਼ ਸਾਫ਼ ਦਿੱ4 ਆਉਂਦੀ ਹੈ । ਧਰਤੀ ਦੀ ਛੋਹ, ਡਾਨ ਦੇ ਵਗਦੇ ਪਾਣੀਆਂ ਦਾ ਰਾਗ, ਝੂਲਦੇ ਘਾਹ ਦੇ ਮੈਦਾਨ, ਉਚੇ ਗਗਨਚੁੰਬੀ ਸਫ਼ੈਦੇ ਦੇ ਰੁੱਖ, ਫੈਲਵੇਂ ਬੁੱਢੇ ਸ਼ਾਹ ਬਲੂਤ, ਸਰਕਮ ਘੜੇ, ਪਛਾੜੀਆਂ ਮਾਰਦੇ ਬਲਦ, ਕਿੱਲਾ ਪੁੱਟਦੇ ਵਛੇਰੇ, ਚੌੜੀਆਂ ਨਾਸਾਂ, ਦੋਫਾੜ ਠੋਡੀਆਂ ਉੱਭਰਵੀਆਂ ਸ਼ਾਹਰਗਾਂ ਵਾਲੀਆਂ ਗਰਦਨਾਂ, ਫਰਕਦੇ ਪੋਟਿਆਂ ਵਾਲੀਆਂ ਅੱਖ+ ਮੁਸਕਾਉਂਦੀਆਂ ਬੱਲੀਆਂ, ਅਤੇ ਮ੍ਰਿਣਾ-ਸ਼ੀਆਂ ਮੁੱਖ ਆਕ੍ਰਿਤੀਆਂ ਨੂੰ ਉਸ ਦੇ ਚਿੜ੍ਹਿਆ ਹੈ । ਚਿਤਰਕਾਰ ਵਾਂਗ ਉਸ ਕੋਲ ਰੰਗਾਂ ਦੀ ਪਟਾਰੀ ਤਾਂ ਨਹੀਂ ਸੀ ਪਰ ਉਸ ਨੇ ਆਪਣੀ ਸ਼ਬਦਾਵਲੀ ਦੀ ਇਸ ਮਨੋਰਥ ਲਈ ਬੜੀ ਸੁਚੱਜੀ ਵਰਤੋਂ ਕੀਤੀ ਹੈ । ਉਸ 90