ਪੰਨਾ:Alochana Magazine October, November, December 1966.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖ਼ਾਕਿਆਂ ਵਿਚ ਰੀਝਾਂ ਅਤੇ ਉਮੰਗਾਂ, ਸਫਲਤਾਵਾਂ ਅਤੇ ਅਸਫਲਤਾਵਾਂ ਦੇ ਰੰਗ ਭਰਦਾ ਹੈ । ਸ਼ੋਲੋਖੌਫ਼ ਦਾ ਢੰਗ ਨਵੇਕਲਾ ਅਤੇ ਨਿਰਾਲਾ ਹੈ । ਉਹ ਕੁਮ-ਬੱਧ ਸਮੇਂ ਦੇ ਨਿਰੰਤਰ ਪ੍ਰਵਾਹ ਨੂੰ ਤਾਂ ਕਾਇਮ ਰੱਖਦਾ ਹੈ ਪਰ ਉਹ ਆਪਣੇ ਸਮਾਜ ਦਾ ਅਤੇ ਇਤਿਹਾਸਿਕ ਕੁਮ-ਪਰਤਾਵੇ ਦਾ ਜਿਹੜਾ ਚਿਤਰ ਪੇਸ਼ ਕਰਦਾ ਹੈ ਉਹ ਬਹੁਮੁਖੀ ਅਤੇ ਵਿਸ਼ਾਲ ਹੈ । ਕਹਾਣੀ ਦੇ ਉੱਥਾਨ ਦੇ ਸਮੇਂ ਪਾਠਕ ਦੀ ਦ੍ਰਿਸ਼ਟੀ ਤਾਂ ਪਾਤਰ ਦੇ ਕਰਮ ਉੱਤੇ ਰਹਿੰਦੀ ਹੈ ਪਰ ਇਨ੍ਹਾਂ ਪਾਤਰਾਂ ਦੇ ਕਰਮ-ਖੇਤਰ ਦਾ ਜਿਹੜਾ ਵਿਸ਼ਾਲ ਚਿਤਰ ਸ਼ੈਲੋ ਖੌਫ਼ ਪੇਸ਼ ਕਰਦਾ ਹੈ, ਉਸ ਦੀ ਵਿਸ਼ਾਲਤਾ, ਵੰਨ-ਸੁਵੰਨਤਾ, ਰੰਗਾ-ਰੰਗੀ ਅਤੇ ਗਹਿਮਾ-ਗਹਿਮੀ ਨੂੰ ਪੇਸ਼ ਕਰਦਾ ਹੋਇਆ ਉਹ ਆਪਣੇ ਵਿਅਕਤੀਗਤ ਪਾਤਰ-ਚਿਣ ਨੂੰ ਏਨਾਂ ਵਿਸ਼ਾਲ ਪਿਛਵਾੜਾ ਦੇ ਦੇਂਦਾ ਹੈ ਕਿ ਉਸ ਦਾ ਪਾਤਰਚਿਤ੍ਰਣ ਪੁਰਾਤਨ ਦੇਵਗਾਥਾ ਦੇ ਕਿਸੇ ਕਥਾ-ਬਿਤਾਂਤ ਦੇ ਭਾਂਤ-ਚਿਤਰ ਵਾਂਗ ਹੋ ਨਿੱਬੜਦਾ ਹੈ । ਉਸ ਦੀ ਇਸ ਕਲਾ-ਵਿਉਂਤ ਦੀ ਮਿਸਾਲ ਸਿਵਾਏ ਯੂਨਾਨੀ ਦੇਵ-ਗਾਥਾ, ਲੋਕਕਥਾਵਾਂ, ਮਹਾਂ-ਕਾਵਿਕ ਬ੍ਰਿਤਾਂਤਾਂ ਤੋਂ ਛੁੱਟ ਕਿਤੇ ਹੋਰ ਨਹੀਂ ਮਿਲਦੀ । ਜਦੋਂ ਦੂਸਰੇ ਦੇਸ਼ਾਂ ਦੇ ਆਧੁਨਿਕ ਉਪਨਿਆਸਕਾਰ ਆਪਣੇ ਮਾਨਸਿਕ ਦੰਦ ਦਾ ਸ਼ਿਕਾਰ ਹੋ ਕੇ ਅੰਤਰਮੁੱਖੀ ਬਣ ਕੇ ਸੁੰਗੜ ਰਹੇ ਸਨ ਤਾਂ ਬੌਲਖੌਫ਼ ਆਪਣੇ ਅੰਦਰਲੇ ਅਤੇ ਬਾਹਰਲੇ ਵਿਚ ਇਕਸੁਰਤਾ ਕਾਇਮ ਕਰ ਕੇ ਵਿਗਸ ਰਿਹਾ ਸੀ । ਇਸ ਦਾ ਮੁੱਖ ਕਾਰਣ ਸ਼ਾਇਦ ਇਹ ਹੈ ਕਿ ਸਮਾਜਵਾਦੀ ਦੇਸ਼ਾਂ ਤੋਂ ਬਾਹਰ ਸਰਮਾਏਦਾਰਾਂ ਦੁਆਰਾ ਪੋਚਾਪਾਚੀ ਵਜੋਂ ਕੀਤੇ ਗਏ ਸਮਾਜ-ਕਲਿਆਣ ਅਤੇ ਸਮਾਜ-ਸੁਧਾਰ ਦੇ ਸਾਰੇ ਜਤਨ ਵਿਫਲ ਹੋ ਰਹੇ ਸਨ ਅਤੇ ਸਮਾਜਵਾਦੀ ਪ੍ਰਬੰਧ ਵਿਚ ਅਜਿਹੇ ਮਨੁੱਖ ਹੋਂਦ ਵਿਚ ਆ ਰਹੇ ਸਨ ਜਿਹੜੇ ਪੀੜ-ਸੇ ਹੋਣ ਦੇ ਬਾਵਜੂਦ ਵੀ ਹੱਸਦੇ ਸਨ ਅਤੇ ਭਵਿੱਖ ਦੇ ਉਜਾਲੇ ਬਾਰੇ ਜਿਨ੍ਹਾਂ ਦਾ ਯਕੀਨ ਕਦੇ ਨਹੀਂ ਸੀ ਡੋਲਿਆ । ਅਗਾਂਹ-ਵਧੂ ਸਾਹਿੱਤ-ਲਹਿਰ ਦੇ ਉੱਥਾਨ ਸਮੇਂ ਭਾਰਤੀ ਸਾਹਿੱਤਕਾਰਾਂ ਨੇ ਮੈਕਸਿਮ ਗੋਰਕੀ ਤੋਂ ਬਹੁਤ ਕੁੱਝ ਪ੍ਰਾਪਤ ਕੀਤਾ ਸੀ । ਹਿੰਦੀ ਸਾਹਿੱਤ ਦੇ ਪਾਠਕ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂ ਹਨ ਕਿ “ਮੰਗਲ ਸੂਤ੍ਰ ਵਿਚ ਮੁਨਸ਼ੀ ਪ੍ਰੇਮ ਚੰਦ ਦਾ ਆਦਰਸ਼ਕ ਰੋਮਾਂਸਵਾਦ ਇਕ ਨਵੇਂ ਢੰਗ ਨਾਲ ਸਮਾਜਿਕ ਯਥਾਰਥਵਾਦ ਵੱਲ ਮੁੜ ਰਿਹਾ ਸੀ । ਸਾਡੇ ਪੰਜਾਬੀ ਉਪਨਿਆਸਕਾਰਾਂ ਵਿੱਚੋਂ ਬਹੁਤਿਆਂ ਦੀਆਂ ਰਚਨਾਵਾਂ ਉੱਤੇ ਗੋਰਕੀ ਦਾ ਪ੍ਰਭਾਵ ਹੈ । ਜਦੋਂ ਸਾਡੇ ਦੇਸ਼ ਵਿਚ ਆਜ਼ਾਦੀ ਦੀ ਲਹਿਰ ਵਧੀ ਤਾਂ ਉਸ ਦੇ ਨੇਤਾ ਗਭਲੇ ਲੋਕਾਂ ਦੇ ਉਸ ਭਾਗ ਵਿੱਚੋਂ ਆਏ ਜਿਨ੍ਹਾਂ ਉੱਤੇ ਕਿ ਰਾਸ਼ਟ੍ਰੀ -- - - --- - -- - - - -- 93