ਪੰਨਾ:Alochana Magazine October, November, December 1966.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

.:: ਜੀਵਨ ਬ੍ਰਿਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ ( fਪਿੱਛੇ ਤੋਂ ਅੱਗੇ )

' } ਕਾਮਰੂਪ ਦੇਸ ਨੂੰ ਸਾਹਿਬ ਸਿੰਘ ਗਇਆ, ਬਿਹਾਰ ਵਿਚ ਹਿੰਦੂਆਂ ਦਾ ਅਖੀਰਲਾ ਤੀਰਥ ਸੀ । ਹੁਣ ਤੱਕ ਗੁਰੂ ਨਾਨਕ ਦੇਵ ਜੀ ਹੇਠ-ਲਿਖੇ ਪੰਜ ਪ੍ਰਸਿੱਧ ਤੀਰਥ ਵੇਖ ਚੁੱਕੇ ਸਨ-ਹਰਿਦੁਆਰ, ਅਜੁੱਧਿਆ, ਪ੍ਰਯਾਗ, ਬਨਾਰਸ ਅਤੇ ਗਇਆ। ਗਇਆ ਤੋਂ ਅਗਾਂਹ ਅਗਲਾ ਤੀਰਥ ਸੀ ਜਗਨ ਨਾਥ ਦਾ ਮੰਦਰ, ਉੜੀਆ ਪ੍ਰਾਂਤ ਵਿਚ ਸਮੁੰਦਰ ਦੇ ਕੰਢੇ ‘ਰੀ ਨਗਰ ਵਿਚ । ਪਰ ਸਿੱਧੇ ਜਗਨ ਨਾਥ ਪੁਰੀ ਵੱਲ ਜਾਣ ਦੀ ਥਾਂ ਸਤਿਗੁਰ ਜੀ ਨੇ ਕਾਮਰੂਪ ਦੇਸ ਦਾ ਰੁਖ਼ ਕੀਤਾ । ਕਾਮਰੂਪ ਨੂੰ ਅੱਜਕਲ ਅਸੀਂ 'ਅਸਮ’ ਆਖਦੇ ਹਾਂ | ਅਸਮ ਵਿਚ, ਭੂਟਾਨ ਦੀ ਸਰਹੱਦ ਉਤੇ, ਕਾਮਰੂਪ ਇਕ ਜ਼ਿਲਾ ਹੈ । ਉਸ ਦੇ ਆਸ ਪਾਸ ਦੇ ਇਲਾਕੇ ਨੂੰ ਭੀ ਕਾਮਰੂਪ ਹੀ ਆਖੀਦਾ ਸੀ । ਇਸ ਦੇਸ਼ ਵਿਚ ਕਾਮਾਖੜਾ ਦੇਵੀ ਦਾ ਅਸਥਾਨ ਹੈ । ਪ੍ਰਾਣੇ ਸਮੇਂ ਇਹ ਦੇਸ ਮੰਤਰ, ਜੰਤਰ, ਟੂਣੇ, ਆਦਿਕਾਂ ਲਈ ਬੜਾ ਬਦਨਾਮ ਸੀ । ਇਸ ਦਾ ਪ੍ਰਧਾਨ ਨਗਰ ਹਾਟੀ ਹੈ। ਵਿਸ਼ਨੂੰ ਪੁਰਾਣ ਵਿਚ ਇਕ ਕਥਾ ਹੈ ਕਿ ਜਦੋਂ ਵਿਸ਼ਨੂੰ ਨੇ ਵਰਾਹ (ਸੂਰ) ਦਾ ਰੂਪ ਧਾਰਿਆ, ਤਦ ਪ੍ਰਿਥਵੀ ਨੇ ਉਸ ਨਾਲ ਭੋਗ ਕਰ ਕੇ “ਨਰਕਾਰ' ਨਾਮ ਪੁੱਤਰ ਪੈਦਾ ਕੀਤਾ । ਉਸ ਦਾ ਦੂਜਾ ਨਾਮ ਭੌਮਾਰ ਸੀ (ਭਾਵ, ਭੂਮੀ ਤੋਂ ਜੰਮਿਆ ਹੋਇਆ ਅਰ) । ਭੌਮਾਰ ਗੋਹਾਟੀ ਦਾ ਰਾਜਾ ਬਣਿਆ, ਤਦੋਂ ਇਸ ਨਗਰ ਦਾ ਨਾਮ ‘ਪ੍ਰਾਜਯੋਤਿਸ਼ਪੁਰ' ਸੀ । ਕ੍ਰਿਸ਼ਨ ਜੀ ਨੇ ਭੌਮਾਰ ਨੂੰ ਮਾਰ ਦਿੱਤਾ ਸੀ । ਗੋਹਾਟੀ ਤੋਂ ਦੋ ਮੀਲ ਪੱਛਮ ਵਾਲੇ ਪਾਸੇ ਬ੍ਰਹਮਪੁਤ ਦਰਿਆ ਦੇ ਕੰਢੇ ਉੱਤੇ ਨੀਲਾਚਲਪੁਰ ਵਿਚ ਸਤੀ ਦੇਵੀ ਦਾ ਮੰਦਰ ਹੈ ਜਿਸ ਵਿਚ ਸਤੀ ਦੀ ਯੋਨਿ (ਭਗ) ਪੂਜੀ ਜਾਂਦੀ ਹੈ । ਇਹੀ ਹੈ ਕਾਮਾਖੜਾ ਦੇਵੀ ਦਾ ਅਸਥਾਨ । ਕਾਮਾਖਯਾ ਦਾ ਅਰਥ ਹੈ : ਇਸਤੀ ਦਾ ਗੁਪਤ ਅੰਗ । ਗਰੁੜ ਪੁਰਾਣ ਵਿਚ ਜ਼ਿਕਰ ਆਉਂਦਾ ਹੈ ਕਿ ਬ੍ਰਹਮਾ ਦੇ ਸੱਜੇ ਅਗੂੰਠੇ ਵਿੱਚ ਪ੍ਰਜਾਪਤੀ ਦੇਵਤਾ 'ਦਸ਼' ਪੈਦਾ ਹੋਇਆ ਸੀ, ਅਤੇ ਖੱਬੇ ਅੰਗੂਠੇ ਵਿੱਚੋਂ ਦਸ਼ ਦੀ ਇਸ 95