ਪੰਨਾ:Alochana Magazine October, November, December 1966.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੰਮੀ ਸੀ । ਦਕਸ਼ ਸੰਸਾਰ-ਰਚਨਾ ਦਾ ਬੜਾ ਸਹਾਇਕ ਸੀ । ਇਸ ਨੇ ਬਹੁਤ ਕੁੜੀਆਂ ਪੈਦਾ ਕੀਤੀਆਂ, ਜਿਨਾਂ ਵਿੱਚੋਂ ਦਸ ਧਰਮਰਾਜ ਨੂੰ, ਤੇਰ੍ਹਾਂ ਕਸ਼ਯਪ ਨੂੰ, ਸਤਾਈ ਚੰਦ੍ਰਮਾ ਨੂੰ, ਅਤੇ ਇਕ (ਸਤੀ) ਸ਼ਿਵ ਨੂੰ ਵਿਆਹੀ ਸੀ । ਦੇਵੀ ਭਾਗਵਤ ਅਤੇ ਕਾਲਿਕਾ ਪੁਰਾਣ ਵਿਚ ਕਥਾ ਹੈ ਕਿ ਇਕ ਵਾਰੀ ਦਕਸ਼ ਨੇ ਇਕ ਜੱਗ ਕੀਤਾ ਜਿਸ ਵਿਚ ਸਤੀ ਭੀ ਗਈ ਸੀ । ਦਸ਼ ਨੇ ਆਪਣੇ ਜਵਾਈ ਸ਼ਿਵ ਜੀ ਨੂੰ ਜੱਗ ਤੇ ਨਾਂਹ ਸੱਦਿਆ | ਸਤੀ ਨੇ ਪਿਤਾ ਦੇ ਜੱਗ ਵਿਚ ਆਪਣੇ ਪਤੀ ਮਹਾਦੇਵ ਦੀ ਨਿਰਾਦਰੀ ਵੇਖ ਕੇ ਜੱਗ-ਕੁੰਡ ਵਿਚ ਡਿੱਗ ਕੇ ਆਪਣੇ ਪ੍ਰਾਣ ਤਿਆਗ ਦਿੱਤੇ । ਸ਼ਿਵ ਜੀ ਨੇ ਆ ਕੇ ਦਕਸ਼ ਦਾ ਜੱਗ ਨਸ਼ਟ ਕਰ ਦਿੱਤਾ, ਅਤੇ ਮੋਹ ਦੇ ਵੱਸ ਵਿਚ ਹੋ ਕੇ ਸਤੀ ਦੀ ਲੱਬ ਨੂੰ ਅਗਨੀਕੰਡ ਵਿੱਚੋਂ ਕੱਢ ਕੇ ਆਪਣੇ ਮੋਢੇ ਉੱਤੇ ਰੱਖ ਲਿਆ । ਇਸ ਦਸ਼ਾ ਵਿਚ ਜਿਟ ਦਿਨੇ ਰਾਤ ਫਿਰਨ ਲੱਗ ਪਿਆ। ਵਿਸ਼ਨੂੰ ਨੇ ਸਤੀ ਦੀ ਲੋਥ ਦਾ ਇਹ ਹਾਲ ਵੇਖ ਕੇ ਸੁਦਰਸ਼ਨ ਚਕੂ ਨਾਲ ਲੱਥ ਦੇ ਅੰਗ ਟੋਟੇ-ਟੋਟੇ ਕਰ ਦਿੱਤੇ ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ, ਉਹ ਪਵਿੱਤਰ ਤੀਰਥ ਮੰਨੇ ਗਏ । ਜੀਭ ਵਾਲਾ ਅਸਥਾਨ ਜਾਲਾਮੁਖੀ ਬਣ ਗਿਆ, ਨੇ ਵਾਲੀ ਥਾਂ ਨੈਣਾਦੇਵੀ ਬਣਿਆ । 'ਤੰਤ ਚੜਾਮਣਿ' ਵਿਚ ਲਿਖਿਆ ਹੋਇਆ ਹੈ ਕਿ ਸਤੀ ਦੇ ਅੰਗ ੪੯ ਥਾਵਾਂ ਉੱਤੇ ਡਿੱਗੇ ਸਨ । ਉਹ ਸਾਰੇ ਅਸਥਾਨ ਦੇਵੀ ਪੀਠ ਕਹੇ ਜਾਂਦੇ ਹਨ । ਗੋਹਾਟੀ ਵਾਲਾ ਅਸਥਾਨ ‘ਯੌਨਿ ਪੀਠ' ਅਖਵਾਉਂਦਾ ਹੈ । ਉੱਥੇ ਸਤੀ ਦੇ ਗੁਪਤ ਅੰਗ ਦੀ ਪੂਜਾ ਕੀਤੀ ਜਾਂਦੀ ਹੈ । ‘ਯੌਨਿ ਪੀਠ' ਦੀ ਪੂਜਾ ਕਰਨ ਵਾਲੇ ਲੋਕ ‘ਵਾਮ-ਮਾਰਗੀ' ਅਖਵਾਉਂਦੇ ਹਨ । ‘ਵਾਮ-ਮਾਰਗ’ ਤੰਤ-ਸ਼ਾਸਤ੍ਰ ਦੀ ਰੀਤਿ ਅਨੁਸਾਰ ਸ਼ਿਵ-ਉਪਾਸ਼ਕ ਲੋਕਾਂ ਦਾ ਚਲਾਇਆ। ਹੋਇਆ ਇਕ ਪੰਥ ਹੈ । ਇਸ ਵਿਚ ਮਦਿਰਾ, ਮਾਸ, ਮੈਥੁਨ, ਮਾਇਆ ਅਤੇ ਮੁਦਾ ਦਾ ਵਰਤਣਾ ਧਰਮ ਦਾ ਜ਼ਰੂਰੀ ਅੰਗ ਹੈ । (ਭੁੱਜੇ ਹੋਏ ਚਿੜਵੇ ਅਤੇ ਕਣਕ ਦਾ ਬੇਰੜਾ ‘ਮਦਾ' ਅਖਵਾਉਂਦਾ ਹੈ) । ਤ ਸਾਸਤਾਂ ਵਿਚ ਸ਼ਿਵ ਦੀ ਇਕ ਅਜੇਹੀ ਮੂਰਤੀ ਮੰਨੀ ਗਈ ਹੈ ਜਿਸ ਦਾ ਸੱਜਾ ਦਕਸ਼ਿਣ) ਪਾਸਾ ਨਰ ਦਾ ਹੈ ਅਤੇ ਖੱਬਾ (ਵਾਮ) ਪਾਸਾ ਨਾਰੀ ਦਾ ਹੈ । ਜੋ ਸੱਜੇ ਪਾਸੇ ਦੇ ਪੁਜਾਰੀ ਹਨ, ਉਹ ਦਸ਼ਿਣ-ਮਾਰਗੀ ਹਨ, ਅਤੇ ਜੋ ਖੱਬੇ ਪਾਸੇ ਦੇ ਪਜ ਰੀ ਹਨ: ਉਹ ਵਾਮ-ਮਾਰਗੀ ਅਖਵਾਉਂਦੇ ਹਨ । ਆਮ ਜਨਤਾ ਵਿਚ ਇਨ੍ਹਾਂ ਦੇ ਮਦਿਰਾ, ਮੈਥੁਨ, ਆਦਿਕ ਧਰਮ-ਅੰਗਾਂ ਨੂੰ ਘਿਣਾ ਦੀ ਨਜ਼ਰ ਨਾਲ ਵੇਖਿਆ ਜਾਣਾ ਇਕ ਕੁਦਰਤੀ ਗੱਲ ਹੈ । ਸੋ ਆਪਣੇ ਗਿਰੇ ਹੋਏ ਕਰਮਾਂ ਨੂੰ ਲੋਕਾਂ ਤੋਂ ਲੁਕਾਉਣ ਦੀ ਖ਼ਾਤਿਰ ਇਨ੍ਹਾਂ ਨੇ ਸੰਕੇਤ ਬਣਾ ਲਏ ਹੋਏ ਹਨ, ਜਿਵੇਂ ਕਿ : 9 6