ਪੰਨਾ:Alochana Magazine October, November, December 1966.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਸ -• - • -• ' ਦੀ ਥਾਂ ਸ਼ੁੱਧ . ਮਦਰਾ ਦੀ ਥਾਂ ਤੀਰਥ ਸ਼ਰਾਬ ਦਾ ਪਿਆਲਾ ਦੀ ਥਾਂ ਪਦਮ ਗੰਢਾ ਦੀ ਥਾਂ ਵਿਆਸ ਲਸਣ ਦੀ ਥਾਂ ਸੁਕਦੇਵ ਕਲਾਲ ਦੀ ਥਾਂ ਦੀਕਸ਼ਿਤ ਵੇਸਵਾ-ਗਾਮੀ ਦੀ ਥਾਂ ਪ੍ਰਯਾਰ-ਸੇਵੀ ਵਿਭਚਾਰੀ ਦੀ ਥਾਂ ਯੋਗੀ, ਆਦਿ। ਇਹ ਲੋਕ ਆਪਣੇ ਸਾਥੀ-ਸ਼ਰਧਾਲੂਆਂ ਨੂੰ ਇੱਥੋਂ ਤਕ ਗਿਰਾਵਟ ਵੱਲ ਲੈ ਗਏ ਹਨ ਕਿ ਨਿਰਵਾਣ ਅਵਸਥਾ (ਮੁਕਤੀ) ਦੀ ਪ੍ਰਾਪਤੀ ਵਾਸਤੇ ਇਨ੍ਹਾਂ ਨੇ ਸ਼ਰਾਬ, ਮਾਸ, ਮੱਛੀ, ਦਾ ਅਤੇ ਮੈਥੁਨ ਇਹੀ ਪੰਜ ਸਾਧਨ ਦੱਸੇ ਹਨ ' ਤੰਤ੍ਰ ਸ਼ਾਸਤ ਵਿਚ ਲਿਖਿਆ ਹੈ मद्यं मांस तथा मत्स्यो, मुद्रा मैथुनमेव च ।। पञ्च तत्त्वमिदं प्रोक्तं, देविः निर्वाणहेतवे ।। ਮਦਹੀਂ ਮਾਂਸ ਤਥਾ ਮਤਸਯੋ ਮੁਦਾ ਮੈਥੁਨ ਮੇਵ ਚ ॥ ਪੰਚ ਤੱਤ੍ਰ ਮਿਦੰ ਪ੍ਰਤੂੰ, ਦੇਵਿ : ਨਿਰਵਾਣ ਹੇਤਵੇ ॥ ਵਾਮ-ਮਾਰਗੀਆਂ ਵਿਚ ਇਕ ਆਦਮੀ ‘ਕੀਨਾ ਰਾਮ' ਹੋਇਆ ਹੈ । ਕੀਨਾ ਰਾਮ ਨੇ ਅਗਾਂਹ ਇਕ ਹੋਰ ਪੰਥ ਚਲਾ ਦਿੱਤਾ ਜੋ ਗਿਰਾਵਟ ਵਿਚ ਵਾਮ-ਮਾਰਗ ਨਾਲੋਂ ਭੀ ਦੂਰ ਅਗਾਂਹ ਲੰਘ ਗਿਆ । ਇਸ ਪੰਥ ਨੂੰ ਅਘੋਰੀ ਪੰਥ ਆਖਦੇ ਹਨ । ਇਹ ਲੋਕ ਮਦਿਰਾ, ਮਾਸ ਤੋਂ ਇਲਾਵਾ ਮਲ-ਮੂਤ ਦਾ ਖਾਣਾ ਪੀਣਾ ਭੀ ਧਰਮ ਦਾ ਅੰਗ ਮੰਨਦੇ ਹਨ । ਅਘਰੀ ਲੋਕ ਮਰਦੇ ਦੀ ਖੋਪਰੀ ਵਿਚ ਖਾਣ ਪੀਣ ਨੂੰ ਬੜਾ ਪਵਿੱਤਰ ਖ਼ਿਆਲ ਕਰਦੇ ਹਨ । ਧਰਮ ਦੀ ਓਟ ਲੈ ਕੇ ਮਨੁੱਖਤਾ ਧੁਰ ਹੇਠਲੇ ਪਾਤਾਲ ਵਿਚ ਅੱਪੜ ਗਈ । ਇਸ ਗਿਰਾਵਟ ਦਾ ਪ੍ਰਚਾਰ ਕਰਨ ਵਾਲਾ ਕੇਂਦਰੀ ਮੰਦਰ ਤਾਂ ਅਸਮ ਦੇ ਨਗਰ ਗੋਹਾਟੀ ਦੇ ਪਾਸ ਸੀ, ਪਰ ਇਸ ਦੇ ਪ੍ਰਚਾਰ ਦਾ ਅਸਰ ਅਸਮ ਤੋਂ ਬਾਹਰ ਬਿਹਾਰ, ਬੰਗਾਲ, ਉੜੀਸਾ ਪ੍ਰਾਂਤ ਵਿਚ ਪਹੁੰਚਿਆ ਹੋਇਆ ਸੀ । ਇਨ੍ਹਾਂ ਪ੍ਰਾਂਤਾ ਦੇ ਅਨੇਕਾਂ ਸ਼ਹਿਰਾਂ ਵਿਚ ‘ਯਨਿ ਪੀਠ' ਮੰਦਰ ਬਣੇ ਹੋਏ ਸਨ ਜਿਥੇ ਯੋਨਿ’ ਦੀ ਪੂਜਾ ਖੁੱਲਮ-ਖੁੱਲਾ ਹੁੰਦੀ ਸੀ । ਮਨੁੱਖਾਂ ਦਾ ਸ਼ਿਕਾਰ · ਜਿੱਥੇ ਮਨੁੱਖ ਦਾ ਨਿੱਜੀ ਆਚਰਣ ਇਤਨਾ ਨੀਵਾਂ ਹੋ ਜਾਏ, ਜਿੱਥੇ ਅੱਤ ਨੀਵੇਂ ਕਰਮ ਭੀ ਧਰਮ ਦਾ ਅੰਗ ਹੀ ਸਮਝੇ ਜਾਣ, ਉਥੇ ਮਨੁੱਖ ਦੀ ਜ਼ਿੰਦਗੀ ਦੀ ਕਦਰ-ਕੀਮਤ 97