ਪੰਨਾ:Alochana Magazine October, November, December 1966.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੀ ਮੁੱਕ ਜਾਂਦੀ ਹੈ । ਮਨੁੱਖ ਨੂੰ ਜਾਨੋਂ ਮਾਰਨਾ ਉਤਨਾ ਹੀ ਸਾਧਾਰਣ ਕੰਮ ਸਮਝਿਆ ਜਾਂਦਾ ਹੈ, ਜਿਤਨਾ ਇਕ ਕੀੜੀ ਨੂੰ ਪੈਰਾਂ ਹੇਠਾਂ ਲਿਤਾੜ ਦੇਣਾ, ਸਗੋਂ ਮਨੁੱਖ ਨੂੰ ਮਾਰਨ ਵਿਚ ਫ਼ਖ਼ਰ ਮੰਨਿਆ ਜਾਂਦਾ ਹੈ । ਪਹਾੜਾਂ ਦੇ ਪੈਰਾਂ ਵਿਚ ਨਿੱਕੇ ਨਿੱਕੇ ਰਜਵਾੜੇ ਹੁੰਦੇ ਸਨ । ਰਾਜਿਆਂ ਨੇ ਮਲਕੀਅਤਾਂ ਵਧਾਉਣ ਦੀ ਖ਼ਾਤਿਰ ਆਂਢ-ਗੁਆਂਢ ਵੈਰ-ਵਿਰੋਧ ਬਣਾਏ ਹੋਏ ਹੁੰਦੇ ਸਨ । ਪਰਜਾ ਵਿਚ ਭੀ ਉਸੇ ਵੈਰ-ਵਿਰੋਧ ਦਾ ਪ੍ਰਚਾਰ ਕੀਤਾ ਹੁੰਦਾ ਸੀ, ਕਿਉ'ਕਿ ਲੜਾਈਆਂ ਜਿੱਤਣ ਤੇ ਮਲਕੀਅਤਾਂ ਵਧਾਉਣ ਲਈ ਪਰਜਾ ਵਿੱਚੋਂ ਹੀ ਫ਼ੌਜ ਭਰਤੀ ਕਰਨੀ ਹੁੰਦੀ ਸੀ । ਇਸ ਵੈਰ-ਵਿਰੋਧ ਨੂੰ ਪਰਜਾ ਦੀਆਂ ਨਜ਼ਰਾਂ ਵਿਚ ਧਾਰਮਿਕ ਕੰਮ ਦੱਸਣ ਲਈ ਚੰਡੀ, ਆਦਿਕ ਦੇਵੀ ਦੀਆਂ ਪੱਥਰ ਦੀਆਂ ਮੂਰਤੀਆਂ ਅੱਗੇ ਗੁਆਂਢੀ ਰਜਵਾੜਿਆਂ ਦੇ, ਕਿਸੇ ਸਬਬ ਫੜੇ ਬੰਦੇ, ਬਲੀਦਾਨ ਕੀਤੇ ਜਾਂਦੇ ਸਨ । ਰਾਜਿਆਂ ਸਰਦਾਰਾਂ ਤੋਂ ਉਤਰ ਕੇ ਨਿੱਕੇ ਨਿੱਕੇ ਕਬੀਲਿਆਂ ਦੇ ਬਜ਼ੁਰਗਾਂ ਨੇ ਵੀ ਇਹੀ ਸ਼ੁਗਲ ਬਣਾਏ ਹੋਏ ਸਨ | ਪਰਦੇਸੀ ਬੰਦਿਆਂ ਦੇ ਸਿਰਾਂ ਦੇ ਸ਼ਿਕਾਰ ਕੀਤੇ ਜਾਂਦੇ ਸਨ । ਇਹ ਸ਼ਿਕਾਰ ਬਹਾਦਰੀ ਦਾ ਚਿੰਨ੍ਹ ਸਮਝਿਆ ਜਾਂਦਾ ਸੀ । ਅਸਮ ਵਿਚ ਕਈ ਪਰਬਤ-ਧਾਰਾਵਾਂ ਹਨ, ਉੱਥੇ ਵੱਖ ਵੱਖ ਕਬੀਲੇ ਵੱਸਦੇ ਸਨ । ਜ਼ਰ, ਜੋਰੂ ਅਤੇ ਜ਼ਮੀਨ ਦੀ ਮਲਕੀਅਤ ਦੀ ਖ਼ਾਤਰ ਇਹਨਾਂ ਕਬੀਲਿਆਂ ਦੇ ਪਰਸਪਰ ਵੈਰ-ਵਿਰੋਧ ਬਹੁਤ ਸਨ । ਇਹੀ ਇਲਾਕਾ ਸੀ ਵਾਮ-ਮਾਰਗ ਦਾ ਗੜ ਤੇ ਇੱਥੇ ਹੀ ਸੀ ਗੁਆਂਢੀ ਕਬੀਲਿਆਂ ਦੇ ਬੰਦਿਆਂ ਦਾ ਸ਼ਿਕਾਰ ਖੇਡ ਕੇ ਫ਼ਖ਼ਰ ਕਰਨ ਦਾ ਰਿਵਾਜ ॥ ਉਚੇਚਾ ਲੰਮਾਂ ਪੈਂਡਾ ਇਸ ਅੱਤ ਦਰਜੇ ਦੀ ਨੀਵੀਂ ਮਨੁੱਖਤਾ ਵੱਲੋਂ ਸਤਿਗੁਰੂ ਨਾਨਕ ਦੇਵ ਜੀ ਬੇ-ਪਰਵਾਹੀ ਨਹੀਂ ਕਰ ਸਕਦੇ ਸਨ । ਗਿਰਾਵਟ ਦੇ ਅੱਤ ਡੂੰਘੇ ਟੋਏ ਵਿਚ ਪਏ 6 ਲੋਕਾਂ ਨੂੰ ਮਨੁੱਖਾ ਜੀਵਨ ਦੀ ਕਦਰ ਸਿਖਾਉਣ ਲਈ ਸਤਿਗੁਰੂ ਜੀ ਨੇ ਗਇਆ ? ਗੋਹਾਟੀ ਦਾ ਰੁਖ਼ ਕੀਤਾ । ਸੰਨ 1509 ਅਪ੍ਰੈਲ ਦਾ ਮਹੀਨਾ ਸੀ । ਗਇਆ ਤੋਂ ਜਗਨ ਨਾਥ ਪੁਰੀ ਚਾਰ ਕੁ ਸੌ ਮੀਲ ਹੈ । ਗੋਹਾਟੀ ਵੱਲੋਂ ਦੀ ਆਉਣ ਨਾਲ ਅੱਠ ਸੌ ਮੀਲ ਦੇ ਕਰੀਬ ਪੈਂਡਾ ਵਧੀਕ ਹੋ ਗਿਆ । ਪੈਂਡਾ ਭੀ ਬਿਖੜਾ, ਲੋਕ ਕੀ ਕਈ ਥਾਂਈਂ ਨਿਰਦਈ, ਮਾਣਸ-ਖਾਣੇ ਅਤੇ ਅੱਤ ਦਰਜੇ ਦੇ ਗਿਰੇ ਆਚਰਣ ਵਾਲੇ । ਬੋਲੀਆਂ ਦੇ ਵਖੇਵੇਂ ਇੱਥੇ ਇਕ ਹੋਰ ਜ਼ਰੂਰੀ ਗੱਲ ਚੇਤੇ ਰੱਖਣ ਦੀ ਲੋੜ ਹੈ । ਗੁਰੂ ਨਾਨਕ ਦੇਵ ਜੀ ਨੇ ਪੰਜਾਬ ਤੋਂ ਚੱਲ ਕੇ ਭਾਰਤ ਦੇ ਧੁਰ ਦੱਖਣ ਤਕ ਸਫ਼ਰ ਕੀਤਾ । ਧਾਰਮਿਕ ਭੁਲੇਖਿਆਂ ਦੇ ਕਾਰਣ ਜਿੱਥੇ ਜਿੱਥੇ ਜੋ ਜੋ ਕੁਰੀਤੀਆਂ ਸਨ, ਲੋਕਾਂ ਨੂੰ ਉਨ੍ਹਾਂ ਤੋਂ ਵਰਜਿਆ । ਪਰ 98