ਪੰਨਾ:Alochana Magazine October, November, December 1966.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਰਤ ਦੇ ਵੱਖ ਵੱਖ ਪ੍ਰਾਂਤਾਂ ਦੀਆਂ ਵੱਖ ਵੱਖ ਬੋਲੀਆਂ ਹਨ । ਗੁਰੂ ਨਾਨਕ ਦੇਵ ਜੀ ਬੰਗਾਲ, ਅਸਮ, ਮਦਰਾਸ, ਬੰਬਈ ਆਦਿਕ ਪ੍ਰਾਂਤਾਂ ਵਿਚ ਜਾ ਕੇ ਉਨ੍ਹਾਂ ਲੋਕਾਂ ਨੂੰ ਕਿਵੇਂ ਆਪਣੇ ਖ਼ਿਆਲ ਦੱਸਦੇ ਸਨ ? ਇਹ ਕੋਈ ਵੱਡੀ ਗੁੰਝਲ ਨਹੀਂ ਹੈ । ਇਕ ਤਾਂ ਸਾਰੇ ਭਾਰਤ ਵਿਚ ਵੱਖ ਵੱਖ ਬੋਲੀਆਂ ਹੁੰਦਿਆਂ ਭੀ 'ਸੰਤ ਭਾਖਾ' ਇਕ ਐਸੀ ਭਾਖਾ ਸੀ ਜੋ ਹਰੇਕ ਪ੍ਰਾਂਤ ਵਿਚ ਮਾੜੀ-ਮੋਟੀ ਸਮਝੀ ਜਾ ਸਕਦੀ ਸੀ । ਹਿਮਾਲਾ ਪਰਬਤ ਉੱਤੇ ਰਹਿਣ ਵਾਲੇ ਗੋਰਖ, ਆਦਿ ਪੰਜਾਬੀ ਜੋਗੀ ਸਾਰੇ ਭਾਰਤ ਵਿਚ ਚੱਕਰ ਲਾਉਂਦੇ ਰਹੇ ਸਨ, ਤੇ ਲੋਕਾਂ ਨੂੰ ਆਪਣੇ ਮਤ ਦੀਆਂ ਗੱਲਾਂ ਦੱਸਦੇ ਆਏ ਸਨ । ਦੂਜਾ, ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀਂ ਹਿੰਦੂ ਤੀਰਥਾਂ ਵੱਲ ਸੀ । ਪੁਰਬਾਂ, ਧਾਰਮਿਕ ਮੇਲਿਆਂ ਸਮੇਂ ਉਹ ਤੀਰਥਾਂ ਉੱਤੇ ਪਹੁੰਚਦੇ ਸਨ । ਦੋ ਦੋ, ਢਾਈ ਢਾਈ, ਤਿੰਨ ਤਿੰਨ ਮੀਲ ਹੀ ਰੋਜ਼ਾਨਾ ਪੈਂਡਾ ਕਰਦੇ ਸਨ । ਰਸਤੇ ਵਿਚ ਤਕਰੀਬਨ ਹਰੇਕ ਪਿੰਡ ਵਿਚ ਉਨ੍ਹਾਂ ਇਕ ਇਕ ਦਿਨ ਬਿਸਰਾਮ ਕੀਤਾ । ਜਦੋਂ ਕੀਰਤਨ ਦੇ ਖਿੱਚੇ ਲੋਕ ਉਨ੍ਹਾਂ ਪਾਸ ਪਹੁੰਚਦੇ ਸਨ, ਤਾਂ ਕੀਰਤਨ ਦੀ ਸਮਾਪਤੀ ਉੱਤੇ ਉਨ੍ਹਾਂ ਸ਼ੱਕਾਂ ਤੇ ਪ੍ਰਸ਼ਨਾਂ ਦੇ ਉੱਤਰ ਦੇ ਦੇ ਕੇ ਉਨ੍ਹਾਂ ਨੂੰ ਜੀਵਨ ਦਾ ਸਹੀ ਰਸਤਾ ਦੱਸਦੇ ਸਨ । ਬੋਲੀ ਅੱਚਣਚੇਤ ਤਾਂ ਕਿਤੇ ਬਦਲ ਹੀ ਨਹੀਂ ਜਾਂਦੀ । ਸਹਿਜੇ ਸਹਿਜੇ ਨਵੇਂ ਨਵੇਂ ਲਫ਼ਜ਼ ਜਿਉਂ ਜਿਉਂ ਸੁਣਨ ਦਾ ਅਵਸਰ ਬਣਦਾ ਗਿਆ, ਗੁਰੂ ਨਾਨਕ ਦੇਵ ਜੀ ਨੂੰ ਨਵੀਂ ਬੋਲੀ ਸਮਝਣ ਤੇ ਬੋਲਣ ਦਾ ਅਭਿਆਸ ਹੁੰਦਾ ਗਿਆ ਹੋਵੇਗਾ । ਵਾਮ ਮੁਰਗੀਆਂ ਦਾ ਪੁਰਬ | ਸਾਧਾਰਣ ਸਭਯ ਜਨਤਾ ਦੇ ਦ੍ਰਿਸ਼ਟੀ-ਕਣ ਤੋਂ ਵਾਮ-ਮਾਰਗੀ ਲੋਕ ਭਾਵੇਂ ਆਚਰਣ 5 ਅੱਤ ਨੀਵੇਂ ਦਰਜੇ ਉੱਤੇ ਹਨ, ਪਰ ਉਹ ਭੀ ਜੋ ਕੁੱਝ ਕਰਦੇ ਹਨ .nਨੇ ਮਿੱਥੇ ਹੋਏ ਧਰਮ ਦੀ ਓਟ ਵਿਚ ਹੀ ਕਰਦੇ ਹਨ । ਵਾਮ-ਮਾਰਗ ਬਾਰ ਉਨਾਂ ਲੋਕਾਂ ਦਾ ਸਭ ਤੋਂ ਸ੍ਰੇਸ਼ਟ ਦਿਹਾੜਾ ਕੱਤਕ ਦੀ ਮੱਸਿਆ (ਦੀਵਾਲੀ) ਦਾ ਹੈ, ਜਿਸ ਮੌਕੇ ਉੱਤੇ ਇਕੱਠੇ ਹੋ ਕੇ ਉਹ ਬੜਾ ਉਤਸ਼ਾਹ ਕਰਦੇ ਹਨ । ਗੋਹਾਟੀ ਦਾ ਵਰਨਿ ਪੀਠ' ਮੰਦਰ ਵਾਮ-ਮਾਰਗਿਆਂ ਦਾ ਕੇਂਦਰੀ ਅਸਥਾਨ ਸੀ । ਉੱਥੋਂ ਦੀ ਮਹਾਨਤਾ ਕੁਦਰਤੀ ਤੌਰ ਉੱਤੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਵਧ ਤੋਂ ਵਧ ਸੀ । ਗੁਰੂ ਨਾਨਕ ਦੇਵ ਜੀ ਨੇ ਗਇਆ ਤੋਂ ਚੱਲ ਕੇ ਗੋਹਾਟੀ, ਦੀਵਾਲੀ ਦੇ ਮੌਕੇ ਉੱਤੇ ਪਹੁੰਚਣਾ ਸੀ । ਚੇਤ ਸੁਦੀ ੭, ਸੰਮਤ ੧੫੬੬, ਪਹਿਲੀ ਵੈਸਾਖ, ੨੭ ਮਾਰਚ, ਸੰਨ ੧੫੦੯ ਨੂੰ ਸਤਿਗੁਰੂ ਜੀ ਗਇਆ ਵਿਚ ਸਨ । ਉਸ ਸਾਲ ਕੱਤਕ ਦੀ ਮੱਸਿਆ ਅਕਤੂਬਰ 99