________________
ਜਥਾਪਿਤ ਹੈ ਤੇ ਜਿੱਥੇ ਹੁਣ ਕੁਝ ਤੋਂ ਆਧੁਨਿਕ ਭਾਰਤੀ ਭਾਸ਼ਾਵਾਂ ਵਲ ਰੁਚੀ ਵਧਣ ਲਗ ਪਈ ਹੈ, ਪੰਜਾਬੀ ਨੂੰ ਸ਼ਾਮਿਲ ਕਰਵਾ ਲੈਣਾ ਅਸੰਭਵ ਨਹੀਂ ਹੋਵੇਗਾ । ਸਕੂਲ ਐਫ਼ ਓਰੀਐਂਟਲ ਐਂਡ ਐਫ਼ਰੀਕਨ ਸਟੱਡੀਜ਼, ਲੰਡਨ ਦੇ ਇਕੇ ਵਜ਼ੀਫਾ-ਖ਼ਾਰੇ ਸ੍ਰੀ ਸ਼ੈਕਲ ਨਾਲ, ਕੁੱਝ ਦਿਨ ਹੋਏ. ਚੰਡੀਗੜ੍ਹ ਵਿਚ, ਮੁਲਾਕਾਤ ਹੋਈ ਸੀ। ਉਹ ਲਾਹੌਰ ਵਿਚ ਕੁਝ ਦਿਨ ਬਿਤਾ ਕੇ ਭਾਰਤੀ ਪੰਜਾਬ ਵਿਚ ਪੰਜਾਬੀ ਸਿੱਖਣ ਲਈ ਆਏ ਹੋਏ ਸਨ । ਉਹ ਪੰਜਾਬੀ ਬਲਣ ਦਾ ਮੁੱਢਲਾ ਝਾਕਾ ਦੁਰ ਕਰ ਚੁੱਕੇ ਸਨ ਅਤੇ ਅੱਗੋਂ ਲੰਡਨ ਜਾ ਕੇ ਖੋਜ ਵਾਲੇ ਪਾਸੇ ਪੈਣ ਦਾ ਇਰਾਦਾ ਰੱਖਦੇ ਸਨ । ਇਹ ਖ਼ੁਸ਼ੀ ਦੀ ਗੱਲ ਹੈ, ਕਿਉਂਕਿ ਇਹ ਲੰਡਨ ਦਾ ਸਕੂਲ ਉਹੀ ਹੈ ਜਿੱਥੇ ਕਿਸੇ ਵੇਲੇ ਪੰਜਾਬੀ ਦੇ ਕਿਸੇ ਨਾ ਕਿਸੇ ਪੱਖ ਵਿਚ ਪ੍ਰਬੀਨ ਵਿਦਵਾਨ ਅਧਿਆਪਨ ਦਾ ਕੰਮ ਕਰਦੇ ਹੁੰਦੇ ਸਨ । ਹੁਣ ਇਹ ਕੰਮ ਬਹੁਤ ਹਦ ਤਕ ਠੱਪ ਹੈ ਇਹ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਅਜਿਹੇ ਵਿਦਿਆਲਿਆਂ ਵਿਚ ਪੰਜਾਬੀ ਦੇ ਅਧਿਐਨ, ਅਧਿਆਪਨ ਤੇ ਖੋਜ ਦਾ ਪ੍ਰਬੰਧ ਚਾਲੂ ਕਰਨ ਵਲ ਕੁਝ ਹਿਲਜੁਲ ਕਰੀਏ । ਹੋਰ ਕੁਝ ਨਹੀਂ ਤਾਂ ਪੰਜਾਬ ਦੀਆਂ ਯੂਨੀਵਰਸਿਟੀਆਂ, ਚੋਣਵੀਆਂ ਯੂਨੀਵਰਸਟੀਆਂ ਦੇ ਨਾਲ, ਅਧਿਆਪਕ-ਵਟਾਂਦਰੇ ਦੇ ਪ੍ਰਮ ਹੀ ਚਾਲੂ ਕਰ ਸਕਦੀਆਂ ਹਨ । ਯੂਨੀਵਰਸਿਟੀ ਆਂ ਦੀ ਪੱਧਰ ਉੱਤੇ, ਜਾਰੀ ਹੋਈ ਪੰਜਾਬੀ; ਵਿਦਵਾਨਾਂ ਨੂੰ ਆਪਣੇ ਵਲ ਪ੍ਰੇਰਨ ਲਈ ਆਪੇ ਸਫਲ ਹੋ ਜਾਵੇਗੀ । | ਇਸੇ ਤਰ੍ਹਾਂ ਦਾ ਇਕ ਤਰੀਕਾ ਗੈਰ-ਭਾਸ਼ੀਆਂ ਨੂੰ ਵਜ਼ੀਫ਼ੇ ਦੇ ਕੇ ਪੰਜਾਬੀ ਸਿਖਾਉਣ ਦਾ ਹੈ । ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਚਾਰ ਪੰਜਾਬੀ ਨੌਜਵਾਨਾਂ ਨੂੰ ਉੱਤਰੀ ਤੇ ਦੱਖਣੀ ਭਾਤ ਦੀਆਂ ਚਾਰ ਬੋਲੀਆਂ ਸਿੱਖਣ ਲਈ ਵਜ਼ੀਫ਼ੇ ਦਿੱਤੇ ਸਨ, ਪਰ ਇਹ ਗੱਲ ਮੇਰੇ ਇਲਮ ਵਿਚ ਹੈ ਕਿ ਉਹ ਨੌਜਵਾਨ ਕਿਸੇ ਕਾਲਜ ਵਿਚ ਲੈਕਚਰਾਰ ਲਗ ਜਾਣ ਦਾ ਕੋਈ ਮੌਕਾ ਵੀ ਖੁੰਝਾਉਣਾ ਨਹੀਂ ਸਨ ਚਾਹੁੰਦੇ । ਇਹ ਤਜਰਬਾ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ, ਕਿਉਂਕਿ ਇਨ੍ਹਾਂ ਚਾਰਾਂ ਹੀ ਨੌਜਵਾਨਾਂ ਨੂੰ, ਵਾਪਸੀ ਉਪਰੰਤ, ਕਿਸੇ ਚੰਗੇ ਕੰਮ ਉੱਤੇ ਲਾਉਣ ਦੀ ਕੋਈ ਯੋਜਨਾ ਯੂਨੀਵਰਸਿਟੀ ਨੇ ਤਿਆਰ ਨਹੀਂ ਸੀ ਕੀਤੀ ਹੋਈ } ਆਪਣੇ ਭਵਿੱਖ ਨੂੰ ਅਨਿਸਚਿਤ ਵੇਖ ਕੇ ਇਨ੍ਹਾਂ ਵਿਚੋਂ ਕੋਈ ਵੀ ਸਦਾ ਲਈ, ਉਨ੍ਹਾਂ ਵਿੱਚੋਂ ਇਕ ਦੋ ਸ਼ਬਦਾਂ ਵਿਚ 'ਕਾਂਠੇ ਨਹੀਂ ਸੀ ਮਾਰਿਆ ਜਾਣਾ ਚਾਹੁੰਦਾ। ਅਸੀਂ ਵਜ਼ੀਫ਼ਿਆਂ ਵਾਲੀ ਜੋ ਯੋਜਨਾ ਪੇਸ਼ ਕੀਤੀ ਹੈ ਉਸ ਦੀ ਸਫਲਤਾ ਲਈ ਇਸ ਨੂੰ ਸ਼ਬਦ-ਸੰਹਿ, ਵਾਲੀਆਂ, ਵਿਆਕਰਣ ਤੇ ਕੋਸ਼, ਆਦਿ ਤਿਆਰ ਕਰਨ ਵਾਲੇ ਪਾਸੇ ਨਾਲ ਜੋੜਿਆ ਜਾਵੇਗਾ । ਡਾਕਟਰ ਹਜ਼ਾਰੀ ਪ੍ਰਸ਼ਾਦ ਦਿਵੇਦੀ ਨੂੰ ਕੁੱਝ ਵਰੇ , ਪੰਜਾਬ ਵਿਚ ਰਹਿਣ ਦਾ ਮੌਕਾ ਮਿਲਿਆ ਸੀ। ਇਥੋਂ ਕਾਸ਼ੀ ਜਾਣ ਲਗਿਆਂ ਉਨਾਂ ਇਕ ਗੱਲ ਵਾਰ ਵਾਰ ਦੁਹਰਾਈ ਪੰਜਾਬ ਵਿਚ ਆ ਕੇ ਵੱਸਣ ਤੋਂ ਪਹਿਲਾਂ ਮੈਂ ਪੰਜਾਬ ਤੇ ਪੰਜਾਬੀਆਂ ਨੂੰ ਇੰਨਾ ਨਹੀਂ ੪