________________
ਕਪੂਰ ਸਿੰਘ ਸਿੱਖ ਧਰਮ ਵਿਚ · ਦੋਸਮ ਗ੍ਰੰਥ ਦਾ ਸਥਾਨ ਸਿੱਖ ਧਰਮ ਵਿਚ ਦਸਮ ਗ੍ਰੰਥ ਦੇ ਸਥਾਨ ਦੀ ਵਿਆਖਿਆ ਕਰਨ ਅਤੇ ਇਸ ਨੂੰ fਨਸਚਿਤ ਕਰਨ ਲਈ ਤਿੰਨ ਵਿਸ਼ਿਆਂ ਉੱਤੇ ਵਿਚਾਰ ਕਰਨਾ ਪਏਗਾ : (੧) ਦਸਮ ਗ੍ਰੰਥ ਦਾ ਕੁਤਿਤ {2} ਦਸਮ ਗ੍ਰੰਥ ਬਾਬਤ ਸਿੱਖਾਂ ਵਿਚ ਪ੍ਰ-ਪਰੰਪਰਾ ਅਤੇ (੩) ਦਸਮ ਗ੍ਰੰਥ ਦੀ ਧਾਰਮਿਕ ਪਦ-ਪੱਧਤੀ,--ਜਾਂ ਇਉਂ ਕਹੇ ਕਿ (੧) ਦਸਮ ਗ੍ਰੰਥ ਕਿਸ ਦੀ ਕ੍ਰਿਤ ਹੈ ਅਤੇ ਇਸ ਦਾ ਸੰਕਲਨ-ਸੰਨ੍ਹ ਕਿਸ ਨੇ ਕੀਤਾ । {2} ਪਿਛਲੇ ਤਿੰਨ ਸੌ ਸਾਲਾਂ ਵਿਚ, ਜੋ ਕਿ ਦੇਸਮ ਗੁੱਥੇ ਦੀ ਆਯੂ ਹੈ, ਸਿੱਖਾਂ ਵਿਚ ਇਸ ਦੀ ਧਾਰਮਿਕ ਮਹੱਤਤਾ ਤੇ ਸਥਾਨ ਕੀ ਰਿਹਾ ਹੈ, ਅਤੇ (੩) ਸਿੱਖੀ ਦੇ ਧਾਰਮਿਕ ਸਿੱਧਾਂਤਾਂ ਅਤੇ ਪੱਧਤੀ ਦੇ ਅਨੁਸਾਰ, ਦੋਸਮ ਗ੍ਰੰਥ ਦਾ ਮਜ਼ਹਬੀ ਰੁਤਬਾ ਯਾ ਧਾਰਮਿਕ ਪੱਦਵੀ ਕੀ ਹੈ ? ਇਹ ਤਿੰਨੇ ਪ੍ਰਸ਼ਨ, ਸਾਹਿੱਤਿਕ ਮਹੱਤਤਾਂ ਭੀ ਰੱਖਦੇ ਹਨ, ਧਾਰਮਿਕ ਗੌਰਵ ਭੀ, ਅਤੇ ਮਨੋਰੰਜਕ ਭੀ ਹਨ । | ਦੋਸਮ ਗ੍ਰੰਥ ਬਾਰੇ ਚਿਰਾਂ ਤੋਂ ਚਲੇ ਆ ਰਹੇ ਸਿੱਖ ਅਤੇ ਗੈਰ-ਸਿੱਖ ਵਿਦਵਾਨਾਂ ਵਿਚ ਮਤ-ਭੇਦ ਅਜੇ ਸ਼ਾਂਤ ਅਤੇ ਨਿਰਣਾ-ਪ੍ਰਾਪਤ ਨਹੀਂ ਹੋਏ । ਸਾਰ ਇਨ੍ਹਾਂ ਮਤ-ਭੇਦਾਂ ਦਾ ਇਹ ਹੈ, ਕਿ ਕਿਸੇ ਸਿੱਖ ਜਾਂ ਗ਼ੈਰ-ਸਿੱਖ ਵਿਦਵਾਨ ਨੇ ਪ੍ਰਚਲਿਤ ਸਾਰੇ ਦਸਮ ਗ੍ਰੰਥ ਨੂੰ, ਉਸ ਦੀਆਂ ਸਾਰੀਆਂ ਰਚਨਾਵਾਂ ਘੋਖ ਕੇ, ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਨਹੀਂ ਮੰਨਿਆ। ਨਾ ਹੀ ਕਿਸੇ ਅਜੇਹੇ ਵਿਦਵਾਨ ਨੇ ਸਾਰੇ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੇ ਦਰਬਾਰੀ ਜਾਂ ਹੋਰ ਕਵੀਆਂ ਦੀ ਕ੍ਰਿਤ ਮੰਨਿਆਂ ਹੈ । ਡਾਕਟਰ ਧਰਮ ਪਾਲ ਅਟਾ, ਪਹਿਲੇ ਅਤੇ ਇੱਕੋ ਇੱਕ ਗੈਰ ਸਿੱਖ ਵਿਦਵਾਨ ਹਨ, ਜਿਨ੍ਹਾਂ ਨੇ ਕਿ ਆਪਣੇ, ਸੰਨ ੧੯੫੯ ਰਚਿਤ ਗ੍ਰੰਥ, 'The Poetry of Dasam Granth' ਵਿਚ ਸਾਰੇ ਦਸਮ ਗ੍ਰੰਥ ਨੂੰ ਗੁਰੂ-ਕ੍ਰਿਤ ਮੰਨਿਆ ਹੈ । ਇਸ ਮਤੇ ਦੇ ਗੁਣ-ਦੋਸ਼ ਦਾ ਨਿਰਣਾ ਅਤੇ ਇਸ ਦੀਆਂ ਉਕਤੀਆਂ-ਯੁਕਤੀਆਂ ਦਾ ਵਿਚਾਰ-fਸ਼ਲੇਸ਼ਣ, ਨਾ ਤਾਂ ਜਿਹੜਾ ਵਿਸ਼ਾ ਮੈਂ ਅੱਜ ਛੋਹਿਆ ਹੈ, ਉਸ ਲਈ ਜ਼ਰੂਰੀ ਹੈ ਅਤੇ ਨਾਂ ਹੀ ਇਸ ਲਈ ਸਮਾਂ ਹੈ ! ਪ੍ਰਧਾਨ, ਪ੍ਰਚਲਿਤ ਅਤੇ ਸਰਵ-ਪ੍ਰਵਾਣਿਤ ਮਤੇ ਅਤੇ ਵਿਸ਼ਵਾਸ ਇਹੋ ਹੈ ਕਿ ਦਸਮ ਗ੍ਰੰਥ ਦੋ ਕੁੱਝ