ਸਮੱਗਰੀ 'ਤੇ ਜਾਓ

ਪੰਨਾ:Alochana Magazine October, November, December 1967.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਟੂਕਾਂ ਆਦਿ ਨੂੰ ਹੀ, ਪ੍ਰਮੁੱਖ ਆਧਾਰ ਬਣਾਇਆ ਗਿਆ। ਸੰਨ ੧੯੦੨ ਵਿਚ ਸੰਗਰੂਰ ਵਾਲੇ ਭਾਈ ਬਿਸ਼ਨ ਸਿੰਘ ਦੀ ਹਿੰਦੀ ਰਚਨਾ ‘ਦਸਮ ਗ੍ਰੰਥ ਸਾਹਿਬ ਕਮੇ ਨੇ ਰਚਾ, ਵਿਚ ਟੂਕਾਂ ਸੂਚੀਆਂ ਆਦਿ ਦੇ ਆਧਾਰ ਉੱਤੇ ਹੀ ਸਮਸਤ ਥ ਜਾਂ ਗ ਭਰੀ ਸਮਸਤ ਗ੍ਰੰਥ ਨੂੰ ਗੁਰੂ-ਕ੍ਰਿਤ ਸਿੱਧ ਕਰਨ ਦਾ ਯਤਨ ਕੀਤਾ ਗਿਆ । ਤੀਜੀ ਸ਼੍ਰੇਣੀ ਦੇ ਦਸਮ ਗੰਥ ਦੇ ਆਲੋਚਕੇ ਪੱਛਮੀ ਸਾਹਿੱਤ-ਸਮੀਖਿਆ ਦੇ ਅਸੂਲਾਂ ਦੁਆਰਾ, ਦੁੱਧ ਵਿਚੋਂ ਪਾਣੀ ਵੱਖ ਕਰਨ ਦਾ ਯਤਨ ਕਰ ਰਹੇ ਹਨ । ਪਰ ਅੰਤਿਮ ਸੱਟਾਂ ਜੋ ਅਜੇ ਤਕ ਕੋਈ ਕਈ ਰੂਪ ਵਿਚ ਨਹੀਂ ਨਿਕਲ ਸਕਿਆ ਤੇ ਨਿਕਲਣ ਦੀ ਆਸ ਵੀ ਘੱਟ ਹੀ ਹੈ । ਹਾਂ, ਕੁੱਝ ਰਚਨਾਵਾਂ ਦਸਮ ਗ੍ਰੰਥ ਦੀਆਂ ਉਹ ਹਨ, ਜਿਨ੍ਹਾਂ ਬਾਰੇ ਕੋਈ ਮਤ-ਭੇਦ ਨਾ ਰਿਹਾ ਹੈ ਅਤੇ ਨਾ ਹੈ, ਕਿ ਉਹ 'ਸ੍ਰੀ ਮੁਖਵਾਕ ਅਥ: ਗੁਰੂ ਜੀ ਦੀਆਂ ਆਪਣੀਆਂ ਰਚਨਾਵਾਂ ਹਨ । ਉਹ ਰਚਨਾਵਾਂ ਇਹ ਹਨ, ਜਾਪੁ, ਅਕਾਲ ਉਸਤਤ (੨੦੧-੨੩੦ ਛੰਦ ਛੱਡ ਕੇ) ਬਚਿਤ ਨਾਟਕ ਦਾ ਆਤਮ-ਕਥਾ ਵਾਲਾ ਭਾਗ. ਗਿਆਨ ਪ੍ਰਬੋਧ ਕੁੱਝ ਛੰਦ ਛੱਡ ਕੇ ਹਜ਼ਾਰੇ ਦੇ ਸ਼ਬਦ, ੩੩ ਸਵਈਏ, ਖ਼ਾਲਸਾ ਮਹਿਮਾ, ਜ਼ਫ਼ਰਨਾਮਾ । | ਦਸਮ ਗ੍ਰੰਥ ਦੇ ਸੰਕਲਨ- ਸੰਹ ਬਾਬਤ ਪ੍ਰਧਾਨ ਅਤੇ ਪ੍ਰਮਾਣਿਕ ਮਤ ਇਹ ਹੈ ਕਿ ਇਸ ਨੂੰ, ਦਸਮ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਕੁੱਝ ਦਹਾਕੇ ਪਿੱਛੋਂ, ਭਾਈ ਮਨੀ ਸਿੰਘ ਨੇ, ਸ੍ਰੀ ਅਮ੍ਰਿਤਸਰ ਵਿਚ ਸੰਕਲਨ ਕੀਤਾ--ਐਧਰ ਓਧਰੋਂ, ਰਚਨਾਵਾਂ ਦੇ ਪੱਤਰੇ, ਹਿ ਕਰਕੇ, ਜਿਵੇਂ ਕਿ “ਪੰਥ ਪ੍ਰਕਾਸ਼` ਵਿਚ ਗਿਆਨੀ ਗਿਆਨ ਸਿੰਘ ਨੇ ਕਿਹਾ ਹੈ : ‘ਸ ਸੈ ਅਠੱਤੇ ਸਾਲ, ਪੰਥ ਇਕੱਠਾ ਭਇਓ ਬਿਸਾਲ । ਇਕ ਦਿਨ ਆਗਿਆ ਪੰਥ ਕੀ ਮਨੀ ਸਿੰਘ ਜੀ ਪਾਇ ॥ ਬਾਣੀ ਦਸਮੇ ਗੁਰੂ ਕੀ ਸੰਗ੍ਰਹਿ ਕਰ ਧਰ : ਭਾਇ ! ਏਕ ਜਿਲਦ ਮੇਂ ਲੀਨੀ ਕਰ ਹੈ, | ਤਿਸ ਕਾ, ਭਰਾ ਹਿਕਾਯਤ ਪਰ ਹੈ ।' (ਸਫਾ ੩੦੫-੬) ਇਸ ਤੋਂ ਪਹਿਲਾਂ, ਵਰਤਮਾਨ ਰੂਪ ਦਾ ਸੰਗ੍ਰਹਿ, · ਨਹੀਂ ਸੀ ਹੋਇਆ | ਵੱਖ ਖਰੀਆਂ ਰਚਨਾਵਾਂ ਦੀਆਂ ਸੰਚੀਆਂ ਸਿੱਖਾਂ ਸ਼ਰਧਾਲੂਆਂ ਕੋਲ ਸਨ · ; ਜੋ ਅਬ ਰੀਥ ਦਸਮ ਗੁਰ ਕੋਰਾ ਕਹਿਲਾਵਤ, , ਮੱਧ ਪੰਥ ਅਛੇਰਾ ਸਭੀ ਬਾਣੀਆ ਰਹੀ ਇਕਾਂਗੀ । (ਪੰਥ ਪ੍ਰਕਾਸ਼, ਸੰਮਤ ੧੯੩੫ ਬਿ., ਸਫਾ ੩੦੫)