________________
ਇਹ 'ਇਕਾਂਕੀ ਰਚਨਾਵਾਂ ਅਨੇਕ ਸਿੱਖਾਂ ਨੇ ਪਠਨ-ਪਾਠਨ ਹਿਤ ਸੰਭਾਲੇ ਰੱਖੀਆਂ ਸਨ : ‘ਰਹੇ ਪੰਥੀਅਨ ਪੱਤਰੇ ਪਤੇ ਧਾਰ ਬੀਰ-ਰਸ ਸਨ ਹਰਤੇ । | ਦਸਮ ਗ੍ਰੰਥ ਦੇ ਸੰਕਲਨ ਪਿੱਛੋਂ ਇਹ ਗੰਬ ਸਮੁੱਚੇ ਸਿੱਖਾਂ ਵਿਚ, ਭਲੀ ਪ੍ਰਕਾਰ ਸੰਭਾਲਿਆ ਆ ਰਿਹਾ ਹੈ । ਇਕ-ਬੀੜ, ਜਿਸ ਨੂੰ ਕਿ ਭਾਈ ਮਨੀ ਸਿੰਘ ਦੀ ਹੱਥ-ਲਿਖਤ ਕਿਹਾ ਜਾਂਦਾ ਹੈ, ਅਤੇ ਜੋ ਹੁਣ ਰਾਜਾ ਗੁਲਾਬ ਸਿੰਘ ਸੇਠੀ ਦੇ ਸਪੁੱਤਰ ਦੇ ਘਰ ਨਵੀਂ ਦਿੱਲੀ ਵਿਚ ਰੱਖਿਅਤ ਹੈ, ਉਸ ਵਿਚ ਆਦਿ ਗੰਥ ਅਤੇ ਦਸਮ ਗ੍ਰੰਥ ਇੱਕ ਜਿਲਦ ਵਿਚ ਸੰਭਾਲੇ ਹੋਏ ਹਨ । ਚਿਰੰਕਾਲ ਤਕ ਦਸਮ ਗ੍ਰੰਥ ਦੀ ਬੀੜ ਅਕਾਲ ਤਖ਼ਤ ਉਤੇ ਆਦਿ ਗ੍ਰੰਥ ਦੀ ਬੀੜ ਦੇ ਨਾਲ ਹੀ ਸੰਭਾਲੀ ਤੇ ਸਤਿਕਾਰੀ ਜਾਂਦੀ ਰਹੀ ਹੈ । ਅਤੇ ਇਸ ਦਾ ਪਾਠ ਭੋਗ ਭੀ ਪੈਂਦਾ ਰਿਹਾ ਹੈ । ਇਸ ਪਿਛੋਕੜ ਵਿਚ ਹੀ ਇਸ ਵਿਸ਼ੇ ਦਾ ਨਿਰਣਾ ਹੋ ਸਕਦਾ ਹੈ ਕਿ, ਸਿੱਖ ਧਰਮ fਚ ਦਸੰਮ ਗ੍ਰੰਥ ਦਾ ਸਥਾਨ ਕੀ ਹੈ ? ਸਮਝਣਾ ਚਾਹੀਏ ਕਿ ਇਸ ਵਾਕ, 'ਸਿੱਖ ਧਰਮ ਵਿਚ ਦਸਮ ਗ੍ਰੰਥ ਦਾ ਸਥਾਨ', ਵਿਚ ਪ੍ਰਧਾਨ ਪਦ, 'ਸਿੱਖ ਧਰਮ ਹੈ ? ਸਿੱਖ ਸਿੱਧਾਂਤ ਵਿਚ “ਸ਼ਬਦ' ਤੇ 'ਗੰਥ ਦੇ ਪ੍ਰਧਾਨ ਸੰਬਧ ਹਨ । 'ਸ਼ਬਦ, ਪਰਮ ਤੱਤ, ਅਕਾਲ ਪੁਰਖ ਦੇ ਗੁਰੂ-ਰੂਪ ਦੇ ਅਰਥਾਂ ਪ੍ਰਮਾਣਿਤ ਹੈ । ਵਿਚ ਸਿੱਖ ਸਿੱਧਾਂਤ ਵਿਚ "ਸਬਦੁ ਗੁਰ ਪੀਰਾਂ, ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ । 'ਸ਼ਬਦ' ਵੇਦ ਹੈ ਅਤੇ 'ਸ਼ਬਦ' ਪਰਮ ਤੱਤ ਸੱਤ ਦਾ ਮਨੁੱਖੀ ਹਿਰਦੇ ਵਿਚ ਪ੍ਰਕਾਸ਼ ਅਤੇ ਮਨੁੱਖੀ ਆਤਮਾਂ ਵਿਚ ਬੰਧ ਹੈ, ਜਿਸ ਤੋਂ ਬਿਨਾਂ ਜਗਤ ਭਰਮ ਵਿਚ ਭੁੱਲਿਆਂ afਹਿੰਦਾ ਹੈ : “ਸ਼ਬਦ ਹੀ ਪਰਮ-ਈਸ਼ਵਰ ਦਾ ਗਿਆਨ-ਬੋਧ ਰੂਪ ਹੈ । ਇਸ ਲਈ “ਸ਼ਬਦ ਅਕਾਲ ਪੁਰਖ ਦਾ ਰੂਪ ਭੀ ਹੈ ਅਤੇ ਅਕਾਲ ਪੁਰਖ ਦਾ ਬੰਧ-ਦਾਤਾ ਭੀ । ਇਹ ‘ਸ਼ਬਦ ਜਦੋਂ ਸਬੂਲ ਰੂਪ ਵਿਚ ਸਾਕਾਰ ਤੇ ਸੁਰੱਖਿਅਤ ਕੀਤਾ ਜਾਂਦਾ ਹੈ, ਤਾਂ ਇਹ ਗ੍ਰੰਥ 'ਪੋਥੀ`, ਦਾ ਰੂਪ ਧਾਰਨ ਕਰਦਾ ਹੈ । ਤਦ ਹੀ ਕਿਹਾ ਹੈ : “ਪੋਥੀ ਪਰਮੇਸਰ ਕਾ ਥਾਨ !" ਇਹਨਾਂ ਅਰਥਾਂ ਵਿਚ ਹੀ ਸਿੱਖ, ਆਦਿ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰਦੇ ਤੇ