________________
ਕੁਲਬੀਰ ਸਿੰਘ ਕਾਂਗੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮਾਜਿਕ ਸਦਾਚਾਰ ਦੇ ਸੰਕਲਪ ਆਦਿ ਬੀੜ ਦਾ ਸਮਾਜਿਕ ਸਦਾਚਾਰ ਦੇ ਪੱਖ ਅਧਿਐਨ ਕਰਦਿਆਂ ਸਭ ਤੋਂ ਪ੍ਰਮੁੱਖ ਗੱਲ ਜੋ ਦ੍ਰਿਸ਼ਟੀਗੋਚਰ ਹੁੰਦੀ ਹੈ, ਉਹ ਇਹ ਹੈ ਕਿ ਗੁਰੂ ਸਾਹਿਬਾਨ ਦੇ ਸਮਾਜਿਕ ਸਦਾਚਾਰ ਤੇ ਧਰਮ ਦੇ ਸੰਕਲਪ ਅੱਡ ਅੱਡ ਨਹੀਂ ਹਨ | ਧਰਮ ਅਸਲ ਵਿਚ ਮਾਨਵ ਕਰਤੱਵਾਂ ਦੀ ਉਚਿੱਤ ਜਾਂ ਅਣਉਚਿੱਤਤਾ ਦਾ ਨਾਂ ਹੈ, ਜੋ ਸਮਾਜਿਕ ਸਦਾਚਾਰੇ ਦੁਆਰਾ ਵਿਅਕਤ ਹੁੰਦੀ ਹੈ । ਭਾਰਤ ਵਿਚ ਸਦੀਆਂ ਤੋਂ ਬਾਹਮਣਵਾਦ ਲੋਕਾਂ ਨੂੰ ਇਨ੍ਹਾਂ ਦਿੜ੍ਹ ਕਰਾਉਂਦਾ ਰਿਹਾ ਹੈ ਕਿ ਧਰਮ ਕਈ ਪ੍ਰਕਾਰ ਦੇ ਕਰਮ-ਕਾਂਡਾਂ ਦੀ ਪੂਰਤਾਂ ਹੈ । ਇਨ੍ਹਾਂ ਦੇ ਨਿਭਾਉਣ ਵਿਚ ਮਨੁੱਖ ਦੀ ਗੱਤੀ ਹੈ, ਭਾਵੇਂ ਉਸ ਦਾ ਸਦਾਚਾਰ ਤੇ ਪੰਥ ਕਿੰਨਾ ਹੀ ਕੁਰਪ ਕਿਉਂ ਨਾ ਹੋਵੇ । ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰ ਧਰਮ ਤੇ ਸਦਾਚਾਰ ਨੂੰ ਇਕ ਲੜੀ ਵਿਚ ਪਰੋ ਦਿੱਤਾ ਜਿਸ ਦਾ ਅਮਲੀ ਪ੍ਰਮਾਣ ਉਨ੍ਹਾਂ ਆਪਣੇ ਜੀਵਨ ਰਾਹੀਂ ਦਿੱਤਾ ਤੇ ਉਨ੍ਹਾਂ ਦੇ ਉੱਤਰ-ਅਧਿਕਾਰੀਆਂ ਨੇ ਇਸ ਸੰਕਲਪ ਨੂੰ ਆਪਾ ਵਾਰ ਕੇ ਦਿੜ ਕਰਾਇਆ । ਗੁਰੂ ਸਾਹਿਬ ਦਾ ਸੰਦੇਸ਼ ਸੀ ਕਿ ਸਦਾਚਾਰ ਦਾ ਪਾਲਨ ਕਰੋ, ਇਹ ਮਾਰਗ ਮੋਖ ਦੇ ਰਾਹ ਉੱਤੇ ਪਾਉਂਦਾ ਹੈ । ਇਸ ਲਈ ਗੁਰੂ ਸਾਹਿਬ ਨੂੰ ਪਹਿਲਾਂ ਉਨ੍ਹਾਂ ਕਰਮ-ਕਾਂਡੀਆਂ ਨੂੰ ਸੰਬੋਧਨ ਕੀਤਾ ਜੋ ਸਦਾਚਾਰਕ ਗੁਣਾਂ ਤੋਂ ਵਿਹੂਣੇ ਸਨ ਤੇ ਕਰਮ-ਕਾਂਡ ਵਿਚ ਪਏ ਧਰਮ ਦੀ ਦੁਹਾਈ ਦੇ ਰਹੇ ਸਨ: ਸੁਣਿ ਪੰਡਿਤ ਕਰਮਾਕਾਰੀ ॥ ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਵੀਚਾਰੀ ॥ ਰਹਾਉ ॥ ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ! ਪਾਖੰਡਿ ਮੈਲੁ ਨ ਚੂਕਈ ਭਾਈ. ਅੰਤਰਿ ਮੈਲੁ ਵਿਕਾਰੀ ! ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ।੨॥ ਸੋਰਠਿ ਮਹਲਾ ੧)