________________
ਜਿਉਂ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉਂ ਸਤ ਸੰਗਤ ਮਿਲਿ ਪਚਿਤ ਪਰਵਾਣੁ ! (ਗੌਡ, ਮ, ੪} ਸਚੀ ਸੰਗਤ ਸਚਿ ਮਿਲੈ ਸਚੈ ਨਾਇ ਪਿਆਰ । (ਵਾਰ ਵਡਹੰਸ, ਮ. ੩) ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥ ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥ ਕਬੀਰ ਸੰਤੁ ਨ ਛਾਡੈ ਸੰਤਈ ਜਉ ਕਟਿਕ ਮਿਲਹਿ ਅਸੰਤ । ਮਲਿਆਗਰੁ ਭੁਯੰਮ ਬੇਢਿਓ ਤੇ ਸੀਤਲਤਾ ਨ ਤਜੰਤ ॥ ੫, ਮੇਰੇ ਮਾਧਉ ਜੀ ਸਤਿ ਸੰਗਤ ਮਿਲੇ ਸੁ ਤਰਿਆ। (ਗੁਜਰੀ, ਮ. ੫ ਮਨੁੱਖਾ ਜੀਵਨ ਸਤਿ ਦੀ ਪ੍ਰਾਪਤੀ ਦਾ ਇਕ ਸੁਭਾਗ ਅਵਸਰ ਹੈ । ਸਤਿ ਤੋਂ ਹੀ ਸੱਭੇ ਸਦਾਚਾਰਕ ਗੁਣ ਜਨਮ ਲੈਂਦੇ ਹਨ । ਜ਼ਿੰਦਗੀ ਦਾ ਹਰ ਕਰਮ ਇਕ ਪ੍ਰਥਮਿਕ ਸੱਚ ਉਤੇ ਆਧਾਰਿਤ ਹੈ, ਸੱਚਾ ਆਚਾਰ ਤੋਂ ਸੱਚਾ ਵਿਹਾਰ ਹੀ ਮਨੁੱਖ ਨੂੰ ਮਾਨਵੀ ਆਦਰਸ਼ ਦੇ ਮਾਰਗ ਵੱਲ ਟੁਰਦੇ ਹਨ । ਗੁਰਬਾਣੀ ਵਿਚ ਆਉਂਦਾ ਹੈ : ਜਾਤੀ ਦੇ ਕਿਆ ਹਥ ? ਸਚ ਪਰਖੀਐ ! (ਵਾਰ ਮਾਝ, ਮਃ ੧) ਸਚੁ ਸਭਨਾ ਹੋਇ ਦਾਰੂ ਪਾਪੁ ਕਢੈ ਧੋਇ ॥ ਨਾਨਕ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥ (ਵਾਰ ਆਸਾ, ਮ. ੧) ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ । (ਸਿਰੀ ਰਾਰਾ, ਮ. ੧) ਸੂਚੇ ਭਾਂਡੇ ਸਚੁ ਸਮਾਵੈ ਵਿਰਲੈ ਸੂਚਾ ਚਾਰੀ । (ਸੋਰਠਿ, ਮ. ੧) ਸਚੇ ਮਾਰਗਿ ਚਲਦਿਆਂ ਉਸਤਤਿ ਕਰੇ ਜਹਾਨੁ ॥ ਬਿਖਿਆ ਕਦੇ ਹੀ ਰਜੈ ਨਾਂਹੀ ਮੁਖ ਭੁਖ ਨ ਜਾਈ । (ਵਾਰ ਮਲਾਰ, ਮ. ੧} ਕੂੜੇ ਬੋਲ ਮੁਰਦਾਰ ਖਾਇ ॥ (ਵਾਰ ਮਾਝ, ਮਃ ੧) ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾਂ ਦੁਖੁ ਪਾਵੈ ॥ ਮੁਹ ਕਾਲੇ ਕੂੜਿਆਰੀਆਂ ਕੂੜਿਆਰ ਕੂੜੋ ਹੋਇ ਜਾਵੈ } (ਵਾਰ ਗਉੜੀ, ਮੰ. ੪) ਹਿਰਦੈ ਸਉ ਏਹ ਕਰਣੀ ਸਾਰੁ ! ਹੋਰੁ ਲੋਭੁ ਖੰਡ ਪੂਜ ਖੁਆਰੁ ॥ (ਪ੍ਰਭਾਤੀ, ਮ. ੧} ੧੩