ਸਮੱਗਰੀ 'ਤੇ ਜਾਓ

ਪੰਨਾ:Alochana Magazine October, November, December 1967.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਤਿ ਜਨਮੁ ਨਹ ਪੂਛੀਐ, ਸਚ ਘਰੁ ਲੇਹੁ ਬਤਾਇ ॥ (ਪ੍ਰਭਾਤੀ, ਮ. ੧} ਸੱਚ ਤੇ ਝੂਠ ਵਿਚ ਜੋ ਅੰਤਰ ਹੈ, ਉਸ ਦੀ ਸੋਝੀ ਸਾਡੀ ਆਤਮਾ ਵਿਚ ਹੀ ਵਿੱਦਮਾਨ ਹੁੰਦੀ ਹੈ । ਇਸੇ ਲਈ ਇਸ ਰੀਥ ਵਿਚ ਮਨੁੱਖ ਨੂੰ ਆਪਣੇ ਅੰਦਰ ਦੇ ਸੱਚ ਦੇ ਜਾਨ ਦੀ ਪ੍ਰੇਰਣਾ ਦਿੱਤੀ ਗਈ ਹੈ । ਸੱਚ ਕੀ ਹੈ ? ਅਪਣੇ ਆਪੇ ਤੇ ਆਲੇ ਦੁਆਲੇ ਦੀਆ ਵਸਤੂਆਂ ਦੀ ਬੁੱਧ ਸੰਝੀ । ਗੁਰੂ ਸਾਹਿਬ ਨੇ ਫੁਰਮਾਇਆ ਹੈ : ਮਨ ਤੂੰ ਜੋਤਿ ਸਰੂਪੁ ਹੈਂ ਆਪਣਾ ਮੂਲੁ ਪਛਾਣੁ ॥ ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆfਖ ਦੁਖਾਏ । (ਵਾਰ ਬਿਹਾਗੜਾ, ਮਃ ੩) ਗੁਰਮੁਖ ਅੰਮ੍ਰਿਤ ਬਾਣੀ ਬੋਲਹ ਸਭ ਆਤਮ ਰਾਮੁ ਪਛਾਣੀ । (ਸਿਰੀ ਰਾਗੁ, ਮ. ੩} ਆਪਣੇ ਆਪੇ ਦੇ ਸੱਚ ਨੂੰ ਭਾਲਣਾ ਹੀ ਪਰਮ ਸੱਚ ਹੈ, ਇਹ ਪਰਮ ਸੱਚ ਇਸ ਸਾਰੀ ਸ਼ਟੀ ਦੀ ਬੁਨਿਆਦ ਹੈ । ਜੁਗਾਂ ਜੁਗਾਂਤਰਾਂ ਤੋਂ ਇਹੀ ਸੱਚ ਮਨੁੱਖ ਦਾ ਬਪ੍ਰਦਰਸ਼ਕ fਹਾ ਹੈ ਤੇ ਅਨੰਤ ਸਮਿਆਂ ਤਕ ਰਹੇਗੀ : ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ਮਨੁੱਖ ਇਸ ਪਰਮ ਸੱਚ ਨੂੰ ਤਾਂ ਹੀ ਜਾਣ ਸਕਦਾ ਹੈ ਜੇ ਉਹ ਅਧਿਐਨ ਦੁਆਰਾ ਗਿਆਨ ਤੇ ਬੁੱਧੀ ਪ੍ਰਾਪਤ ਕਰੇ । ਇਸ ਗ੍ਰੰਥ ਦੇ ਰੋਜ਼ ਪੜਨ ਦਾ ਉਦੇਸ਼ ਦੱਸਦਾ ਹੈ ਕੇ ਗੁਰੂ ਸਾਹਿਬ ਆਪਣੇ ਸਮਾਜ ਵਿੱਚੋਂ ਅਨਪਤਤਾ ਤੇ ਅਗਿਆਨ ਦਾ ਹਨੇਰਾ ਦੂਰ ਕਰਨਾ ਚਾਹੁੰਦੇ ਸਨ ਜਿਸ ਕਾਰਣ ਭਾਰਤੀ ਸਮਾਜ ਦਾ ਸਦਾਚਾਰ ਬਹੁਤਾ ਨੀਵਾਂ ਹੁੰਦਾ ਜਾ ਰਿਹਾ ਸੀ । ਆਮ ਤੌਰ ਉੱਤੇ ਇਹ ਸੋਚਿਆ ਜਾਂਦਾ ਹੈ ਕਿ ਰਾਜਨੀਤੀ ਦੇ ਖੇਤਰ ਵਿਚ ਸਚ ਜਾਂ ਸਦਾਚਾਰ ਦਾ ਕੋਈ ਵਾਸਤਾ ਨਹੀਂ, ਇਹ ਤਾਂ ਝੂਠ-ਕਪਟ ਤੇ ਚਾਲਾਕੀ ਦੀ ਖੇਡ ਹੈ ! ਗੁਰੂ ਸਾਹਿਬ ਨੇ ਜਿਵੇਂ ਧਰਮ ਤੇ ਸਮਾਜਿਕ ਸਦਾਚਾਰ ਨੂੰ ਇਕ-ਰੂਪ ਕੀਤਾ ਉਸੇ ਤਰ੍ਹਾਂ ਰਾਜਨੀਤੀ ਜਾਂ ਸ਼ਾਸਨ-ਪ੍ਰਣਾਲੀ ਨੂੰ ਸਦਾਚਾਰਕ ਹੋਣ ਦੀ ਪ੍ਰੇਰਣਾ ਦਿੱਤੀ ਤੇ ਉਨ੍ਹਾਂ ਦੇ ਔਗੁਣਾਂ ਦੀ ਆਲੋਚਨਾ ਕੀਤੀ ਹੈ । ਆਧੁਨਿਕ ਸਦਾਚਾਰ-ਦਾਰਸ਼ਨਿਕ ਹੈਨਰੀ ਸਿਵਿਕ ਨੇ ਕਿਹਾ ਹੈ ਕਿ ਸਦਾਚਾਰ ਦਾ ਸਮੂਹਿਕ ਖੇਤਰ ਤਾਂ ਰਾਜਨੀਤੀ ਹੀ ਹੈ ਜਿਸ ਵਿਚ ਕੰਮਾਂ ੧੪