________________
ਦਾ ਚੱਜ ਆਚਾਰ ਪਛਾਣਿਆਂ ਜਾਂਦਾ ਹੈ * ਸਮਾਜਿਕ ਸਦਾਚਾਰ ਦੇ ਪ੍ਰਮੁਖ ਪ੍ਰਤਿਨਿਧ ਰਾਜਪੱਗ ਤੇ ਸ਼ਾਸਨ-ਪਦਾਧਿਕਾਰੀ ਹੀ ਹੁੰਦੇ ਹਨ । ਇਸ ਲਈ ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਅੱਤਿਆਚਾਰ ਸ਼ਾਸਕਾਂ ਨੂੰ ਰਾਜੇ ਕਾਸਾਈ ਆਖਿਆ ਹੈ । ਬਾਬਰ ਵਾਣੀ ਵਿਚ ਸਮੇਂ ਦੇ ਹਾਕਮਾਂ ਨੂੰ ਝੰਜੋੜਿਆ ਗਿਆ ਹੈ ਤੇ ਜਰਵਾਣੇ ਹਮਲਾਆਵਰ ਨੂੰ ਉਸ ਦੇ ਸਮੇਂ ਵਿਚ ਹੀ 'ਪਾਪ ਦੀ ਜੰਝ ਨਾਲ ਤੁਲਨਾ ਦਿੱਤੀ ਹੈ । ਰਾਜੇ ਜਾਂ ਹਾਕਿਮ ਸੰਬੰਧੀ ਕੁੱਝ ਨਿਯਮ ਵੀ ਗੁਰੂ ਸਾਹਿਬ ਨੇ ਨਿਰਧਾਰਿਤ ਕੀਤੇ ਹਨ : ੧. ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ । (ਮਾਰੂ, ਮ. ੧) ੨. ਤਖਤਿ ਰਾਜਾ ਬਹੈ ਜਿ ਤਖਤੇ ਲਾਇਕ ਹੋਈ । (ਵਾਰ, ਮਃ ੩) ੩. ਬਿਨੁ ਅਮਰੋ ਕੈਸੇ ਰਜ ਮੰਡਿਤੇ । (ਭੈਰਉ, ਮ. ੫). ੪. ਇਹੁ ਹੋਆ ਹਲੀਮੀ ਰਾਜੁ ਜੀਉ । (ਸਿਰੀ ਰਾਗ, ਮੰ. ੩). ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਮਨੁੱਖ ਵਿਚ ਅਜਿਹੀ ਦਲੇਰੀ ਭਰਦਾ ਹੈ ਕਿ ਇਸ ਦਾ ਅਨੁਆਈ ਨਿਰਭਉ ਤੇ ਨਿਰਵੈਰ ਹੋ ਜਾਂਦਾ ਹੈ : ਇਸ ਦੇ ਆਰੰਭ ਵਿਚ ਹੀ ਜੋ ਮੂਲ ਮੰਤਰ ਹੈ ਉਹ “ਨਿਰਭਉ-ਨਿਰਵੈਰ' ਹੋਣ ਦੀ ਪ੍ਰੇਰਣਾ ਦੇਦਾ ਹੈ । ਨਿਰਭਉ ਤੇ ਨਿਰਵੈਰ ਪੁਰਸ਼ ਹੀ ਸੱਚ ਨੂੰ ਆਪਣੇ ਵਿਚ ਸਮੇਂ ਸਕਦਾ ਹੈ । | ਗੁਰੂ ਸਾਹਿਬ ਨੇ ਸਾਧਾਰਣ ਜੀਵ ਨੂੰ ਇਸ ਜਵਨ ਵਿਚ ਰਹਿੰਦਿਆ ਪਰਮ ਮਨੁੱਖ ਬਣਨ ਦਾ ਮਾਰਗ ਦਰਸਾਇਆ ਹੈ । ਅਜਿਹੇ ਪ੍ਰਸ਼ ਨੂੰ ਗੁਰੂ ਸਾਹਿਬ ਨੇ ਬ੍ਰਹਮfਗਿਆਨੀ ਦਾ ਵਿਸ਼ੇਸ਼ਣ ਦਿੱਤਾ ਹੈ ਤੇ ਇਸ ਨੂੰ ਮਨੁੱਖ ਦਾ ਆਦਰਸ਼ ਦਰਸਾਇਆ ਹੈ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਹੁਤ ਸੰਖਿਪਤ ਸ਼ਬਦਾਂ ਵਿਚ ਅਜਿਹੇ ਸਦਾਚਾਰੀ ਪੁਰਸ਼ ਦਾ ਸੰਕਲਪ ਚਿਤਰਿਆ ਹੈ : ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ ॥ ੜ੍ਹਮ ਗਿਆਨੀ ਸਦਾ ਨਿਰਦੋਖ ॥ ਜੈਸੇ ਸੂਰੁ ਸਰਬ ਕਉ ਸੋਖ ॥ ਬ੍ਰਹਮ ਗਿਆਨੀ ਕੈ ਟਿ ਸਮਾਨਿ।। ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥ ਲ੍ਹਮ ਗਿਆਨੀ ਕੈ ਧੀਰਜੁ ਏਕ ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥ ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥ (ਸੁਖਮਨੀ--੮) ਨਿਆ-ਪ੍ਰਣਾਲੀ ਉੱਚ ਤਾਂ ਸ਼ਾਸਨ ਦਾ ਹੀ ਇਕ ਅੰਗ ਹੈ ਪਰ ਸਦਾਚਾਰ ਦੇ ਪੱਖ ਇਹ ਨਿਆਇ ਸਾਡੀ ਆਤਮਾ ਵਿਚ ਵੱਸਿਆ ਹੋਇਆ ਹੈ । ਜਦ ਅਸੀਂ ਦੂਜੇ
- The Method of Ethics, Book I, P. 16