________________
ਦੇ ਅਸਤਿਤ ਨੂੰ ਸੀਕਾਰ ਕਰਨ ਦੇ ਸਿੱਧਾਂਤ ਨੂੰ ਪ੍ਰਵਾਣ ਕਰ ਲੈਂਦੇ ਹਾਂ ਤਾਂ ਦੂਜੇ ਦੇ ਅਧਿਕਾਰਾਂ ਨੂੰ ਵੀ ਸੁਕਾਰ ਕਰਨਾ ਸਾਡਾ ਕਰਤੱਵ ਹੈ, ਤੇ ਜਦ ਇਹ ਸੀਮਾ ਉਲੰਘ ਜਾਂਦੀ ਹੈ, ਤਾਂ ਉਹ ਪਾਪ ਬਣ ਜਾਂਦਾ ਹੈ । ਕੋਈ ਵੀ ਰਾਜ-ਅਧਿਕਾਰ ਨਿਆਏ ਪ੍ਰਬੰਧਾਂ ਦੁਆਰਾ ਪਾਪ ਦਾ ਸਰਵਨਾਸ਼ ਨਹੀਂ ਕਰ ਸਕਦਾ, ਇਸੇ ਲਈ ਗੁਰੂ ਗ੍ਰੰਥ ਦੀ ਬਾਣੀ ਮੁੜ ਮੁੜ ਕੇ ਪਾਪ ਕਰਨ ਤੋਂ ਬਚਣ ਲਈ ਪ੍ਰੇਰਦੀ ਹੈ, ਕਿਉਕਿ ਇਸ ਨੇ ਸੱਚ ਦੀ ਦਰਗਾਹ ਵਿਚ ਪੇਸ਼ ਹੋਣਾ ਹੈ । ਇਸ ਮਹਾਨ ਬਾਣੀ ਦੀ ਪ੍ਰੇਰਣਾ ਮਨੁੱਖ ਦੇ ਅੰਤਹਕਰਣ ਨੂੰ ਝੰਜੋੜਦੀ ਹੈ ਜੋ ਪਾਪਾਂ ਦੀ ਗਰਦ ਥੱਲੇ ਦੱਬਿਆ ਪਿਆ ਹੈ । ਉਹ ਮਨੁੱਖ ਨੂੰ ਉਸ ਅਗਨ ਤੋਂ ਬਚਣ ਲਈ ਕਹਿੰਦੇ ਹਨ ਜੋ ਮਨੁੱਖ ਦੇ ਅੰਦਰੋ ਪਾ੫ ਕਾਰਨ ਬਲ ਰਹੀ ਹੈ । ਨਾਮਦੇਵ ਜੀ ਲਿਖਦੇ ਹਨ : ਪਾਪੀ ਕਾ ਘਰ ਅਗਨੈ ਮਾਹਿ । (ਭੈਰਉ, ਨਾਮਦੇਵ ਕਬੀਰ ਸਾਹਿਬ ਬਹੁਤ ਹੀ ਸਰਲ ਸ਼ਬਦਾਂ ਵਿਚ ਕਹਿੰਦੇ ਹਨ : ਸੰਤਾਂ ਮਾਨਉ ਦੂਤਾਂ ਡਾਨਉ ਇਹ ਕੁਟਵਾਰੀ ਮੇਰੀ (ਰਾਮ ਕਲੀ, ਕਬੀਰ) ਜਪੁਜੀ ਵਿਚ ਗੁਰੂ ਨਾਨਕ ਸਾਹਿਬ ਲਿਖਦੇ ਹਨ : ਆਪੇ ਬੀਜਿ ਆਪੇ ਹੀ ਖਾਹੁ ॥ ਕਰਮੀ ਕਰਮੀ ਹੋਇ ਵੀਚਾਰੁ ॥ ਫ਼ਰੀਦ ਸਾਹਿਬ ਸਤ ਦੇ ਦਰਬਾਰ ਵੱਲ ਸੰਕੇਤ ਕਰਦੇ ਹਨ : ਫਰੀਦਾ ਜਿੰਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰ ਮਤੁ ਸਰਮਿੰਦਾ ਥੀਵਈ ਸਾਈਂ ਦੇ ਦਰਬਾਰ । ਗੁਰੂ ਸਾਹਿਬ ਅਨੁਸਾਰ ਮਨੁੱਖ ਦਾ ਨਿਆਇ-ਅਧੀਸ਼, ਮਨੁੱਖ ਦਾ ਆਪਾ ਹੈ ਤੇ ਇਸ ਦੇ ਸਦ-ਚੇਤਨ ਆਤਮਾ ਹੀ ਇਸ ਦੀ ਪੜਤਾਲ ਕਰਦੀ ਹੈ । | ਮਨੁੱਖ ਦਾ ਅਹੰ ਸਦਾ ਹੀ ਮਨੁੱਖ ਦੇ ਨਾਲ ਰਹਿੰਦਾ ਹੈ । ਥੋੜੀ ਕੁ ਜਿਨਾ ਪਦਾਰਥਕ, ਸਰੀਰਿਕ, ਵਿਗਿਆਨਕ ਜਾਂ ਦਾਰਸ਼ਨਿਕ ਤੇ ਕਲਾਤਮਕ ਪ੍ਰਾਪਤੀ ਕਰਕੇ ਹੋਰ ਮਨੁੱਖ ਆਪਣੇ ਅਹੰ ਨੂੰ ਅਨੁਭਵ ਕਰਦਾ ਹੈ । | ਜਦੋਂ ਇਹ ਆਪਣੀਆਂ ਹੱਦਾਂ ਪਾਰ ਕਰਨ ਲਗਦਾ ਹੈ ਤਾਂ ਇਕ ਦਾ ਅਹੰ ਦੂਜੇ ਦੇ ਅਹੰ ਨਾਲ ਟਕਰਾਉਂਦਾ ਹੈ । ਕਿਸੇ ਹੱਦ ਤਕ ਮਨੋਵਿਗਿਆਨਿਕ ਪੱਖ ਤੋਂ ਇਹ ਅਤੇ ਮਨੁੱਖੀ ਵਿਕਾਸ ਲਈ ਆਵੱਸ਼ਕ ਹੈ ਪਰ ਇਸ ਦੀ ਵਧੀ ਹੋਈ ਸੀਮਾ ਸਮਾਜ ਲਈ ਹਾਨੀਕਾਰਕ ਹੁੰਦੀ ਹੈ । 'ਮੇਰੇ ਜਿਹਾ ਕੋਈ ਨਹੀਂ !' ਜਾਂ 'ਛਲਾਣਾ ਕੀ ਹੈ ?' ਜਾਂ 'ਲਕੇ