ਸਮੱਗਰੀ 'ਤੇ ਜਾਓ

ਪੰਨਾ:Alochana Magazine October, November, December 1967.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੈਨੂੰ ਸਮਝ ਹੀ ਨਹੀਂ ਸਕਦੇ, ਇਹ ਸਭ ਰੋਗੀ ਬੋਲੇ ਹਨ । ਇਹ ਅਵਸਥਾ ਸਮਾਜ ਦੇ ਸਦ 'ਚਾਰ ਦਾ ਉਲੰਘਣ ਹੈ । ਜਿਸ ਤਰ੍ਹਾਂ ਜ਼ਹਿਰ ਕਲਿਆਣਕਾਰੀ ਵੀ ਹੈ ਤੇ ਵਿਨਾਸ਼ਕਾਰੀ ਵੀ, ਇਸੇ ਤਰਾਂ ਹਉਮੈ ਕਲਿਆਣਕਾਰੀ ਵੀ ਹੈ ਤੇ ਮਾਰੂ ਵੀ । ਜ਼ਹਿਰ ਵਾਂਗ ਮਾਤਰਾ ਦਾ ਹਿਸਾਬ ਰੱਖਣਾ ਜ਼ਰੂਰੀ ਹੈ । ਅਹੰ ਇਕ ਸਾਧਨਾਂ ਦੀ ਮੰਗ ਕਰਦਾ ਹੈ ! ਮਨੁੱਖ ਕਦੀ ਵੀ ਉੱਚਾ ਨਾ ਉਠ ਸਕੇ ਜੇ ਇਸ ਵਿਚ ਮਾਣ ਨਾ ਹੋਵੇ ਤੇ ਮਨੁੱਖ ਹਮੇਸ਼ਾਂ ਲਈ ਗ਼ਰਕ ਹੋ ਸਕਦਾ ਹੈ ਜੇ ਇਸ ਸਮਾਣੇ ਦੀ ਸੀਮਾ ਅਹੰਕਾਰ ਨਾਲ ਛੂਹ ਜਾਵੇ । ਗੁਰੂ ਸਾਹਿਬ ਫੁਰਮਾਉਂਦੇ ਹਨ : ਹੈ ਕੋਈ ਐਸਾ ਹਉਮੈ ਤੇਰੈ ॥ ਇਸੁ ਮੀਠੀ ਤੇ ਇਹੁ ਮਨੁ ਹੋਹੈ । (ਗਉੜੀ, ਮ. ੫) “ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕ ਸੁਣਾਵਹਿ ॥ ਅਹੰਕਾਰਿ ਏ ਸੋ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥" (ਵਾਰ ਮਾਰੂ, ਮਃ ੩} “ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ । (ਵਾਰ ਸਿਰੀ ਰਾਗ. ਮ. ੩) “ਸਗਲ ਪੁਰਖ ਮਹਿ ਪੁਰਖ ਪ੍ਰਧਾਨੁ ॥ ਸਾਧ ਸੰਗ ਜਾ ਕਾ ਮਿਟੈ ਅਭਿਮਾਨੁ ।" (ਗਉੜੀ ਸੁਖਮਨੀ, ਮ. ੫) “ਜੇ ਕੋ ਬਹੁਤੁ ਕਰੇ ਅਹੰਕਾਰ ਓਹੁ ਖਿਨ ਮਹਿ ਰੁਲਤਾ ਖਾਕੁ ਨਾਲਿ ॥ ਗੌਡ, ਮ. ੫} ਮਨੁੱਖੀ ਮਨ ਨੂੰ ਅਹੰ ਦੀ ਅਪਾਰ ਸੀਮਾ ਛੁਹਣ ਤੋਂ ਰੋਕਣਾ ਇਕ ਮਨੋਵਿਗਿਆਨਿਕ ਕ੍ਰਿਆ ਹੈ । ਗੁਰੂ ਸਾਹਿਬ ਨੇ ਇਸ ਸਾਰੇ ਮਨੋਵਿਗਿਆਨਿਕ ਅਮਲ ਨੂੰ ਗੁਰਬਾਣੀ ਵਿਚ ਪ੍ਰਗਟਾਇਆ ਹੈ । ਉਹ ਬਾਰ ਬਾਰ ਮਨੁੱਖ ਲਈ ਨਾਸ਼ਮਾਨਤਾ ਦੇ ਵਿਚਾਰ ਦੁਹਰਾਉਂਦੇ ਹਨ ਤਾਂ ਜੋ ਉਹ ਆਪਣੀ ਮੌਤ ਨੂੰ ਯਾਦ ਰੱਖੋ ਤੇ ਅਹੰ ਦੀਆਂ ਪ੍ਰਵਾਣਿਤ ਸੀਮਾਵਾਂ ਨੂੰ ਪਾਰ ਨਾ ਕਰੇ । ਇਸੇ ਲਈ ਗੁਰੂ ਸਾਹਿਬ ਨੇ ਸੇਵਾ-ਨਿਮਰਤਾ ਵਾਲੇ ਪਰਮ ਸਦਾਚਾਰਕ ਤੱਤਾਂ ਨੂੰ ਅਮਲੀ ਜਾਮਾ ਪਹਿਨਾਇਆ ਹੈ । ਗੁਰਬਾਣੀ ਦਾ ਅਨੁਯਾਈ, ਭਾਵੇਂ ਰਾਜਾ ਹੋਵੇ ਭਾਵੇਂ ਮਜੂਰ, ਹਰ ਕੰਮ ਕਰਨ ਲਈ ਤਤਪਰ ਰਹੇਗਾ । ਸੇਵਾ ਦੀ ਭਾਵਨਾ ਕਾਰਣ ਹਉਮੈ ਦੀ ਮਾਤਾ ਆਪਣੀ ਸੀਮਾ ਪਾਰ ਨਹੀਂ ਕਰਦੀ । ਉਹ ਗੁਰੂ ਇਸੇ ਲਈ ਆਪਣੇ ਜਾ-ਨਸ਼ੀਨ, ਭਾਈ ਲਹਿਣਾ ਜੀ ਦੇ ਸਿਰ ਉੱਤੇ ਚਿੱਬੜ-ਚੋਂਦੀ ਪੰਡ ਧਰ ਦੇਂਦੇ ਹਨ ਤੇ ਅਮਲਾਂ ਵਿਚ ਪੂਰੇ ਉਤਰੇ ਸ਼ੁੱਸ ਨੂੰ ਗਲੇ ਲਗਾ ਲੈਂਦੇ ਹਨ । ਸੇਵਾ, ਨਿਮਰਤਾ ਤੇ ਖਿਮਾਂ-ਇਹ ਤਿੰਨ ਗੁਣ ਹਨ ਜਿਹੜੇ ਅਹੰ ਨੂੰ ਨਿਯਮ-ਬੱਧ ਕਰਦੇ ਹਨ । 45