________________
ਤੋਂ ਆਗਿਆ ਲੈ ਲੈਣੀ ਚਾਹੀਦੀ ਹੈ । ਉਦਾਹਰਣ ਵਜੋਂ ਸ਼ਾਰਕ ਮੱਛੀ ਲਈ ਕੋਈ ਸ਼ਬਦ ਘੜਨ ਤੋਂ ਪਹਿਲਾਂ ਵੇਖ ਲੈਣਾ ਚਾਹੀਦਾ ਹੈ ਕਿ ਕਿਸੇ ਭਾਰਤੀ ਬੋਲੀ ਵਿਚ ਇਸ ਦਾ ਕੋਈ ਨਾਂ ਮੌਜੂਦ ਹੈ ਕਿ ਨਹੀਂ ? ਤਮਿਲ ਵਿਚ ਉਸ ਨੂੰ 'ਰਤੀ ਆਖਦੇ ਹਨ ਤਾਂ ਸ਼ਾਰਕ ਦੇ ਮੂਲ ਸ਼ਬਦ ਜਾਂ ਨਵੇਂ ਘੜੇ ਸ਼ਬਦ ਨਾਲੋਂ 'ਸੁਦਤੀ’ ਹੀ ਚੰਗੇਰਾ ਹੈ । spellings ਲਈ ਗੁਜਰਾਤ ਜੋੜ ਚੰਗਾ ਸ਼ਬਦ ਹੈ, ਹਿੰਦੀ ਵਿਚ ‘ਵਰਤਨੀ' ਵੀ ਚੱਲ ਪਇਆ ਹੈ, ਕੰਨੜ ਦਾ ‘ਬੰਧਨੀ’ bracket ਲਈ ਉਪਯੋਗੀ ਸ਼ਰਦ ਹੈ; Isogloss ਲਈ ਇਕ-ਬੋਲਾ' ਤੋਂ ਵਧੇਰੇ ਸਰਲ ਸ਼ਬਦ ਨਹੀਂ ਲਭੇਗਾ ਕਿਉਂ ਜੋ ਇਹ ਸ਼ਬਦ ਸਾਡੀ ਭ ਸ਼ਾਂ ਦੀ ਪ੍ਰਕਿਰਤੀ ਅਤੇ ਪ੍ਰਤਿਭਾ ਦੇ ਅਨੁਕੂਲ ਹੈ । ਜੇਕਰ ਅਸੀਂ ਆਪਣੀ ਭਾਸ਼ਾ ਦੀ ਚਾਲ ਤੇ ਉਸ ਦੀ ਕਲਾਤਮਕ ਸ਼ਕਤੀ ਦਾ ਗਿਆਨ ਪ੍ਰਾਪਤ ਕਰ ਕੇ ਉਸ ਦਾ ਵਿਕਾਸ ਕਰਾਂਗੇ ਤਾਂ ਅਸੀਂ ਵਧੇਰੇ ਉੱਨਤੀ ਕਰ ਸਕਾਂਗੇ, ਕਿਉਂਕਿ ਸਹਜ-ਮਾਰਗ ਦਾ ਦੂਜਾ ਨਾਉਂ ਪ੍ਰਤ-ਮਾਰਗ ਹੀ ਹੈ । | ਪ੍ਰਤੀ ਇਕ ਪਾਸੀ ਨਹੀਂ ਹੋਣੀ ਚਾਹੀਦੀ, ਸਰਬੱਤ ਦੀ ਹੋਣੀ ਚਾਹੀਦੀ ਹੈ । ਆਪਣੇ ਬੁਕ ਸਟਾਲ ਪੂਰ ਜਾ ਕੇ ਜਾਸੂਸੀ ਨਾਵਲਾਂ ਅਤੇ ਅਸ਼ਲੀਲ ਸਾਹਿਤ ਦੀ ਭਰਮਾਰ ਵੇਖ ਕੇ ਅਵੱਸ਼ ਦੁੱਖ ਹੋਏਗਾ ਕਿ ਸਾਡਾ ਸਾਹਿੱਤ ਕਿਸ ਪੱਖ ਦਾ ਨਿਰਮ ਹੈ ਕਰ ਰਿਹਾ ਹੈ । ਬੱਚਿਆਂ ਲਈ ਸੁੰਦਰ, ਸਰਲ ਤੇ ਸਸਤਾ ਹਿੱਤ ਚਾਹੀਦਾ ਹੈ, ਇਸਤ੍ਰੀਆ ਲਈ ਸੁੱਘੜ ਤੇ ਸੁਚੱਜੀਆਂ ਪ੍ਰਕਾਸ਼ਨਾਂ ਦੀ ਲੋੜ ਹੈ । ਕਾਮਿਆਂ ਮਜ਼ਦੂਰਾਂ ਤੇ ਥੋੜੇ ਪੜਿਆ ਲਈ ਵਿਸ਼ੇਸ਼ ਸਾਹਿੱਤ ਦੀ ਲੋੜ ਹੈ ਜੋ ਮੁਫ਼ਤ ਵੰਡਿਆ ਜਾਏ ਅਤੇ ਜਿਸ ਦੀ ਛਪਾਈ ਦਾ ਪ੍ਰਬੰਧ ਕਾਰਖ਼ਾਨੇਦਾਰ ਤੇ ਮਜ਼ਦੂਰ-ਸੰਗਠਨ ਕਰਨ । ਜਾਪਾਨ ਅਤੇ ਰੂਸ ਵਿਚ ਕੋਈ ਬੰਦਾ ਅਨਪੜ ਨਹੀਂ ਹੈ । ਕਈ ਕਿਸਾਨ ਅਜੇਹਾ ਨਹੀਂ ਜਿਸ ਕੋਲ ਆਪਣੀ ਮਾੜੀ ਮੋਟੀ ਲਾਇਬ੍ਰੇਰੀ ਨਾਂ ਹੋਵੇ । ਸਾਡੀ ਆਪਣੀ ਭਾਸ਼ਾ ਦੇ ਸ਼ਬਦਾਂ ਦਾ ਗੰਭੀਰ ਅਧਿਐਨ ਦੱਸੇਗਾ ਕਿ ਇਨ੍ਹਾਂ ਦੀ ਧਾਰਨਾ ਉਤੇ ਨਵੇਂ ਸ਼ਬਦ ਕਿਵੇਂ ਬਣਨੇ ਚਾਹੀਦੇ ਹਨ । ਸੂਖਮ ਤੋਂ ਸੂਖਮ ਅਧਿਆਤੇਮ ਵਿਚਾਰ ਅਸੀਂ ਆਪਣੀ ਭਾਸ਼ਾ ਰਾਹੀਂ ਪ੍ਰਗਟ ਕਰ ਸਕਦੇ ਹਾਂ । ਇਸੇ ਪ੍ਰਕਾਰ ਨਵੇਂ ਗਿਆਨ ਵਿਗਿਆਨ ਦੇ ਵਿਚਾਰ ਦੇਣ ਵਿਚ ਭੀ ਸਾਨੂੰ ਸਮਰੱਥ ਹੋਣਾ ਚਾਹੀਦਾ ਹੈ । ਨਵੇਂ ਮੁਹਾਵਰਿਆਂ, ਨਵੇਂ ਅਖਾਣਾਂ ਅਤੇ ਨਵੇਂ ਸਮਾਸਾਂ ਦੀ ਰਚਨਾ ਸਾਡੀ ਭਾਸ਼ਾ ਨੂੰ ਪ੍ਰਸੰਨ ਤੇ ਸੰਪੰਨ ਬਣਾਏਗੀ ! ਇਸ ਸੰਬੰਧ ਵਿਚ ਮਾਨਯੋਗ ਸ੍ਰੀ ਕਾਕਾ ਕਾਲੇਲਕਰ ਨੇ ਲਿਖਿਆ ਹੈ : “ਮੈਂ ਸਮਝਦਾ ਹਾਂ ਕਿ ਸੋਚ ਸੋਚ ਕੇ ਬਣਾਏ ਹੋਏ ਸ਼ਬਦਾਂ ਦੀ ਥਾਂ ਪ੍ਰਤਿਉਤਪੰਨ ਤਾਂ (ਫੁਰਨੇ) ਰਾਹੀਂ ਤੁਰਤ ਸੁਝਾਏ ਸ਼ਬਦ ਘੱਟ ਉਪਯੋਗੀ ਨਹੀਂ ਹੁੰਦੇ ਕਿਉਂਕਿ ਮੈਂ ਤਾਂ ਮੰਨਦਾ ਹਾਂ ਕਿ ਹਰ ਇਕ ਬੰਦੇ ਦੀ ਪ੍ਰਤਿਉਤਪੰਨ ਮਤੀ ਈਸ਼ਵਰ ਦਾ ਵਰਦਾਨ ਹੈ । ਜਿਵੇਂ ੨੪