________________
ਖੱਜ ਪਤਰ ਉਜਲ ਸਿੰਘ ਬਾਹਰੀ ਪਰਮਜੀਤ ਵਾਲੀਆ ਪੰਜਾਬੀ ਭਾਸ਼ਾ ਵਿਗਿਆਨ-ਇਕ ਸਰਵੇਖਣ 1.0 ਭੂਮਿਕਾ 20 ਸਾਡੀਆਂ ਪ੍ਰਾਪਤੀਆਂ ਤੇ ਪ੍ਰਾਪਤੀਆਂ 3.0 ਆਧੁਨਿਕ ਭਾਸ਼ਾ ਵਿਗਿਆਨ ਤੇ ਆਧਾਰਿਤ ਖੰਜੇ 4.0 ਕੁੱਝ ਨਵੇਂ ਸੁਝਾ 1.1 ਖੋਜ ਪੱਤਰ ਦਾ ਮੰਤਵ ਤੇ ਸੀਮਾਵਾਂ ਸੱਦੀਆਂ ਪਿਛੋਂ ਪਹਿਲੀ ਵਾਰ ਪੰਜਾਬੀ ਨੂੰ ਇੱਕ ਰਾਜ-ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ! ਅੱਜ ਅਸੀਂ ਇੱਕ ਅਜਿਹੇ ਰਾਹੇ ਉੱਤੇ ਖੜੋਤੇ ਹਾਂ ਜਿੱਥੇ ਖੜੇ ਹੋ ਕੇ ਅਸੀਂ ਇਹ ਜ਼ਰੂਰੀ ਫ਼ੈਸਲਾ ਕਰਨਾ ਹੈ ਕਿ ਭਾਸ਼ਾ ਦੇ ਵਿਕਾਸ ਲਈ ਅਸੀਂ ਕਿਹੜੇ ਵਿਗਿਆਨਕ ਆਧਾਰਾਂ ਉੱਤੇ ਬੜੇ ਨਿੱਗਰ ਤੇ ਠੋਸ ਜਤਨ ਕਰਨੇ ਹਨ ਅਤੇ ਉਨ੍ਹਾਂ ਜਤਨਾਂ ਦੀ ਦਿਸ਼ਾ ਕੀ ਹੋਵੇਗੀ ? ਜਦੋਂ ਇਕ ਪਾਸੇ ਪੰਜਾਬੀ ਯੂਨੀਵਰਸਿਟੀ ਸਥਾਪਿਤ ਹੈ ਚੁਕੀ ਹੈ ਅਤੇ ਨਾਲ ਹੀ ਦੋ ਕੁ ਦਹਾਕਿਆਂ ਤੋਂ ਪੰਜਾਬ ਦਾ ਭਾਸ਼ਾ-ਵਿਭਾਗ ਵੀ ਇਸੇ ਪਾਸੇ ਜਤਨ ਕਰਦਾ ਆ ਰਿਹਾ ਹੈ । ਇਸ ਮੰਤਵ ਲਈ ਪੰਜਾਬੀ ਇੰਸਟੀਚਿਯੂਟ ਖੁੱਲਣ ਦੀ ਵੀ ਬੜੀ ਪ੍ਰਲ ਸੰਭਾਵਨਾ ਨਜ਼ਰ ਆਉਂਦੀ ਹੈ । ਰਾਜ-ਸਰਕਾਰ ਵੀ ਪੰਜਾਬੀ ਦੇ ਲੋੜੀਂਦੇ ਵਿਕਾਸ ਲਈ ਅਨੇਕਾਂ ਰੁਪਏ ਖ਼ਰਚ ਰਹੀ ਹੈ ਅਤੇ ਖ਼ਰਚਣ ਲਈ ਤਿਆਰ ਹੈ । ਇਸ ਪੜਾ ਉਤੇ ਪੁੱਜ ਕੇ ਵਿਸ਼ ਵਿਦਿਆਲੇ ਵਿਚ ਕੰਮ ਕਰਨ ਵਾਲੇ ਵਿਦਵਾਨਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਛੋਟੇ ਮੋਟੇ ਰਾਜਸੀ ਤੇ ਪਰਸਪਰ ਝਗੜਿਆਂ ਨੂੰ ਛੱਡ ਕੇ, ਪੰਜਾਬੀ ਦੇ ਵਿਕਾਸ ਲਈ ਠੀਕ ਸੇਧ ਦੇਣ ਤਾਂ ਜੋ ਪੰਜਾਬੀ ਭਾਸ਼ਾ ਆਪਣਾ ਧਰਮ ਨਿਭਾ ਸਕੇ । ਅਸੀਂ ਇਹ ਗੱਲ ਬੜੇ ਜ਼ੋਰ ਨਾਲ ਕਹਾਂਗੇ ਕਿ ਜਿਸ ਤਰ੍ਹਾਂ ਸਮੁੱਚੇ ਭਾਰਤ ਦੀ ਤਰੱਕੀ ਲਈ ਅਤੇ ਸਾਡੇ ਦੇਸ਼ ਦੇ ਕਾਰਖ਼ਾਨਿਆਂ ਨੂੰ ਠੀਕ ਸੇਧ ਦੇਣ ਲਈ ਰਸਾਇਣ-ਵਿਗਿਆਨ ਅਤੇ ਭੌਤਿਕ ਵਿਗਿਆਨ ਵਿਚ ਖੋਜ ਦੀ ਲੋੜ ਹੈ ਉਸੇ ਤਰ੍ਹਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੀ ਭਾਸ਼ਾ-ਵਿਗਿਆਨ ਨੂੰ ਹਰ ਖੋਜ ਦਾ ਆਧਾਰ ਬਣਾਉਣਾ ਪਏਗਾ ! ਅਸੀਂ ਸ਼ਾਇਦ ੨੯