ਸਮੱਗਰੀ 'ਤੇ ਜਾਓ

ਪੰਨਾ:Alochana Magazine October, November, December 1967.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਰਹੇ ਹਨ ਜਿਥੇ ਪ੍ਰਸੰਗ ਅਤੇ ਪਰਿਸਥਿਤੀ (context & cotext) ਨਾਲ ਜੋੜ ਕੇ ਭਾਸ਼ਾ ਦਾ ਬਹੁ-ਪ੍ਰਬੰਧ ਤੇ ਬਹੁ ਪੱਖੀ ਪੱਧਰ ਉੱਤੇ ਅਧਿਐਨ ਹੋਣਾ ਚਾਹੀਦਾ ਹੈ । ਇਸ ਤੋਂ ਬਿਨਾਂ ਇਨੀ ਲੰਬ ਦੀ 'ਸਟਰੈਟੀਫੀਕੇਸ਼ਨਲ ਰੂਮਰ' ਅਤੇ ਪਰਾਗ ਵਿਚ ਹੈਮਸਲੇ ਦੀ ਗੁਲਾਸਮੈਟਿਕਸ ਤੇ ਏ. ਮਾਰਕਿਨੇ ਦੀ ਫੰਕਸ਼ਨਲ ਯੂ ਆਫ਼ ਲੈਂਗਵੇਜ’ ਆਦ ਨਵੇਂ ਜਤਨ ਚਲ ਰਹੇ ਹਨ । | ਉਪਰੋਕਤ ਸੂਚੀ ਦੇਣ ਤੋਂ ਸਾਡਾ ਮੰਤਵ ਇਹ ਹੈ ਕਿ ਪੱਛਮ ਵਿਚ ਭਾਸ਼ਾ ਉੱਤੇ ਵੱਖ ਵੱਖ ਸਧਾਂਤਾਂ ਅਧੀਨ ਅਨੇਕਾਂ ਵੱਖ ਵੱਖ ਪੱਖਾਂ ਉੱਤੇ ਕੰਮ ਹੋ ਰਿਹਾ ਹੈ ਅਤੇ ਹਰ ਭਾਸ਼ਾ ਵਿਗਿਆਨਿਕ ਸਿੱਧਾਂਤ ਕਿਸੇ ਵੱਖਰੇ ਪੱਖ ਉੱਤੇ ਜ਼ੋਰ ਦੇ ਕੇ ਭਾਸ਼ਾ ਦਾ ਸਰਵੋਤਮ ਵਿਸ਼ਲੇਸ਼ਣ ਪੇਸ਼ ਕਰਨ ਦੇ ਜਤਨਾਂ ਵਿਚ ਟਿਆ ਹੋਇਆ ਹੈ । ਇਸ ਪਰਿਸਥਿਤੀ ਵਿਚ ਇਨ੍ਹਾਂ ਉਪਰੋਕਤ ਵਿਦਵਾਨਾਂ ਦੇ ਕੰਮ ਤੋਂ ਸੇਧ ਲੈਕੇ ਅਸੀਂ ਇਸ ,ਲੇਖ ਦੇ ਅੰਤ ਵਿਚ ਕੁੱਝ ਨਵੇਂ ਸੁਝਾ ਦੇਣ ਦਾ ਜਤਨ ਕਰਾਂਗੇ । ਵੇਖ ਅੰਕ 4.0} 1.3 ਪੰਜਾਬੀ ਵਿਚ ਭਾਸ਼ਾ-ਵਿਗਿਆਨਕ ਖੋਜ ਦਾ ਵਿਛੋਕੜ | ਪੰਜਾਬ ਵਿਚ ਭਾਸ਼ਾ-ਵਿਗਿਆਨ ਅਤੇ ਭਾਸ਼ਾ-ਵਿਗਿਆਨਿਕ ਵਿਧੀਆਂ ਨੂੰ ਅਪਣਾ ਕੇ ਪੰਜਾਬੀ ਕੁ ਸ਼ਾ ਦਾ ਅਧਿਐਨ ਨਹੀਂ ਕੀਤਾ ਗਿਆ। ਜਿੰਨੀਆਂ ਵੀ ਪੁਸਤਕਾਂ ਜਾਂ ਵੱਖ ਵੱਖ ਪਰਚਿਆਂ ਵਿਚ ਲੇਖ ਵੇਖਣ ਵਿਚ ਆਉਂਦੇ ਹਨ ਉਨ੍ਹਾਂ ਤੋਂ ਇਕ ਗੱਲ ਪ੍ਰਤੱਖ ਹੈ ਕਿ ਭਾਸ਼ਾ-ਵਿਗਿਆਨ ਦੇ ਖੇਤਰ ਵਿੱਚ ਅਤੇ ਵਿਸ਼ੇਸ਼ ਤੌਰ ਉੱਤੇ ਵਿਆਕਰਣ ਦੇ ਖੇਤਰ ਵਿਚ ਸਾਡੀਆਂ ਪ੍ਰਾਪਤੀਆਂ ਸੰਤੋਖ-ਜਨਕ ਨਹੀਂ ਹਨ । ਪੰਜਾਬੀ ਦੇ ਇਸ ਖੇਤਰ ਵਿਚ ਨਿਰਾਸ਼ਾਜਨਕ ਅਵਸਥਾ ਨੂੰ ਗਹੁ ਨਾਲ ਵੇਖਿਆਂ ਇਸ ਦੇ ਪਿੱਛੇ ਸਮਾਜਿਕ ਅਤੇ ਭਾਸ਼ਾ-ਵਿਗਿਆਨਕ ਕਾਰਨ ਕੰਮ ਕਰਦੇ ਲੱਭੇ ਜਾ ਸਕਦੇ ਹਨ :-ਜਿਵੇਂ ਪੰਜਾਬੀ ਬੋਲੀ ਦੀ ਰਾਜਨੀਤਕ ਅਵਸਥਾਂ-ਪਹਿਲੀ ਵੇਰ ਕਈ ਸਦੀਆਂ ਪਿੱਛੋਂ ਪੰਜਾਬੀ ਨੂੰ ਰਾਜਨੀਤਿਕ ਅਤੇ ਵਿਦਿਅਕ ਪੱਧਰ ਉੱਤੇ ਆਉਣ ਦਾ ਮੌਕਾ ਮਿਲਿਆ ਹੈ । ਵਿਦਿਆ ਦੇ ਖੇਤਰ ਵਿਚ ਬਹੁਤੇ ਬੁੱਧੀ-ਜੀਵੀਆਂ ਦਾ ਝੁਕਾ ਉਸੇ ਵਿਸ਼ੇ ਵੱਲ ਵਧੇਰੇ ਹੁੰਦਾ ਹੈ ਜਿਸ ਦਾ ਮੰਡੀ ਵਿਚ ਵਧੇਰੇ ਮੁੱਲ ਪੈਂਦਾ ਹੈ, ਜਾਂ ਫੇਰ, ਵਿਸ਼ੇ ਦੀ ਮੰਨੋਰੰਜਕਤਾ । ਪਰ ਭਾਸ਼ਾ-ਵਿਗਿਆਨ ਵਰਗਾ ਵਿਸ਼ਾ ਭਾਰਤ ਵਿਚ ਤਾਂ ਕੀ, ਅਮਰੀਕਾ ਵਰਗੇ ਉੱਨਤ ਦੇਸ਼ਾਂ ਵਿਚ ਵੀ ਪਿਛਲੇ ਕੁਝ ਦਹਾਕਿਆਂ ਤੋਂ ਹੀ ਆਇਆ ਹੈ । ਜਿਸ ਤਰ੍ਹਾਂ ਲੈਰਾ ਵਿਚ (Language) ਦੇ ਸੰਪਾਦਕ ਡਾ. ਵਿਲੀਅਮ ਬਾਈਟ ਨੇ ਸੈੱਲ ਇਨਸਟੀਚਿਊਟ ਆਫ਼ ਇੰਗਲਿਸ਼, ਹੈਦਰਾਬਾਦ ਵਿਚ ਆਪਣੇ ਇਕ ਭਾਸ਼ਨ ਵਿਚ ਕਿਹਾ ਸੀ ਕਿ ਜਦੋਂ ਉਨ੍ਹਾਂ ਭਾਸ਼ਾ-ਵਿਗਿਆਨ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਤਾਂ ੩੧