ਸਮੱਗਰੀ 'ਤੇ ਜਾਓ

ਪੰਨਾ:Alochana Magazine October, November, December 1967.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਮੁੱਚੇ ਰੂਪ ਨੂੰ ਬਿਆਨ ਕਰਨ ਦੀ ਥਾਂ ਉਪਭਾਸ਼ਾਵਾਂ ਦੇ ਕੁੱਝ ਕੁ ਚੋਣਵੇਂ ਸ਼ਬਦਾਂ ਦੀਆਂ ਪੰਜਾਬੀ ਨਾਲ ਸਾਂਝਾਂ ਦੱਸ ਕੇ ਸਤਹੀ ਜਿਹਾ ਅਧਿਐਨ ਕੀਤਾ ਹੈ । ਇਸ ਖੋਜ ਪੱਤਰ ਦੇ ਇਕ ਲੇਖਕ (ਉਜਲ ਸਿੰਘ) ਨੇ ਪੁਣਛੀ ਤੇ ਡੋਗਰੀ ਬਾਰੇ ਲੇਖ ਉਪਰੋਕਤ ਪੱਤਰਾਂ ਵਿਚ ਛਪਵਾਏ ਹਨ ਪਰ ਸੋਧ ਦੀ ਅਣਹੋਂਦ ਕਾਰਨ ਉਹ ਵੀ ਆਪਣੇ ਤੋਂ ਪਹਿਲੇ ਦੇ ਵਿਦਵਾਨਾਂ ਦੇ ਵਹਿਣ ਵਿੱਚ ਵਹਿ ਕੇ ਇਨ੍ਹਾਂ ਭਾਸ਼ਾਵਾਂ ਦਾ ਖ਼ਾਸ ਲਕਸ਼ ਪੇਸ਼ ਨਹੀਂ ਕਰ ਸਕਿਆ । ਹਾਂ, 'ਡੋਗਰ ਅਤੇ ਪੰਜਾਬੀ ਆਲੋਚਨਾਂ ਮਾਰਚ 1967) ਦੇ ਪਰਚੇ ਵਿਚ ਡਿਗਰੀ ਬਾਰੇ ਕੁਝ ਨਵੇਂ ਵਿਚਾਰ ਪੇਸ਼ ਕਰ ਸਕਦਾ ਹੈ, ਪਰ ਪੂਰਨ ਤੌਰ ਉਤੇ ਉਹ ਵੀ ਆਧੁਨਿਕ ਭਾਸ਼ਾ-ਵਿਗਿਆਨਿਕ ਢੰਗਾਂ ਸਿਰ ਨਹੀਂ ! ' ਜਿਹੜੀਆਂ ਉਪ-ਭਾਸ਼ਾਵਾਂ, ਸਪਸ਼ਟ ਤੌਰ ਉਤੇ ਤੇ ਬਿਨਾ ਕਿਸੇ ਸ਼ੱਕ ਤੋਂ ਪੰਜਾਬ ਨਾਲ ਸੰਬੰਧਿਤ ਹਨ ਉਨ੍ਹਾਂ ਦੀ ਸੂਚੀ ਤਾਂ ਬਣਾਈ ਹੈ ਤੇ ਪੰਜਾਬੀ ਨਾਲ ਸਤਹੀ ਪੱਧਰ ਤੇ ਸਥਾਂ ਦਰਸਾਉਣ ਦਾ ਯਤਨ ਕੀਤਾ ਹੈ ਪਰ ਕਿਸੇ ਇਕ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਕਿ ਕਿਸ ਆਧਾਰ ਉਤੇ ਅਸੀਂ ਨਿਰਣਾ ਕਰ ਸਕਦੇ ਹਾਂ ਕਿ ਇਹ ਉਪਭਾਸ਼ਾ ਪੰਜਾਬੀ ਦੀ ਹੈ ਜਾਂ ਹਿੰਦੀ ਦੀ ? ਅਰਥਾਤ ਕਿਹੜੇ ਇਹੋ ਜਿਹੇ ਵਿਸ਼ੇਸ਼ ਗੁਣ ਹਨ ਜਿਹੜੇ ਕਿਸੇ ਉਪ-ਭਾਸ਼ਾ ਨੂੰ ਪੰਜਾਬੀ ਨਾਲ ਜੋੜਦੇ ਹਨ ਅਤੇ ਹਿੰਦੀ ਜਾਂ ਕਿਸੇ ਹੋਰ ਬੋਲੀ ਨਾਲ ਵੱਖਰਿਆਉਂਦੇ ਹਨ ? ਕਿਸੇ ਨੇ ਵੀ ਉਪ-ਭਾਸ਼ਾ ਅਤੇ ਉਪ-ਬੋਲੀ (Dialect and Idiolect ) ਆਦ ਦੀ ਪਰਿਭਾਸ਼ਾ ਨਹੀਂ ਦਿੱਤੀ ਅਤੇ ਨਾ ਕਿਸੇ ਕੋਈ ਭੂਗੋਲਿਕ ਹੱਦ ਬੰਨੇ ਨਿਸਚਿਤ ਕਰਨ ਸਮੇਂ ਕਿਸੇ ਨਕਸ਼ੇ ਦੀ ਵਰਤੋਂ ਕੀਤੀ ਹੈ-ਜਿਵੇਂ 'ਆਈਸੇ ਗਲਾਸ' ਆਦਿ ਦੀ ਮਦਦ ਨਾਲ ਕੋਈ ਦੋ ਭਾਸ਼ਾਵਾਂ ਜਾਂ ਉਪਭਾਸ਼ਾਵਾਂ ਦੀਆਂ ਸੀਮਾਵਾਂ ਨਿਯਤ ਕੀਤੀਆਂ ਜਾ ਸਕਦੀਆਂ ਹਨ । ਕਿਸੇ ਨੇ ਇਹ ਪਤਾ ਲਾਉਣ ਦਾ ਜਤਨ ਹੀ ਨਹੀਂ ਕੀਤਾ ਕਿ ਕਿਸ ਹੱਦ ਤੱਕ ਕੁਝ ਕੁ ਰੂਪਾਂ ਦੀਆਂ ਸਾਂਝਾਂ ਜਾਂ ਵਿਖੇਤਾਵਾਂ ਇਨ੍ਹਾਂ ਉਪ-ਭਾਸ਼ਾਵਾਂ ਨੂੰ ਆਪ ਵਿਚ ਸੰਬੰਧਿਤ ਕਰਦੀਆਂ ਹਨ ? ਇਸ ਤੋਂ ਇਲਾਵਾ ਉਪ-ਭਾਬਾ, ਭਾਸ਼ਾ ਅਤੇ ਭਾਸ਼ਾ-ਪਰਿਵਾਰਾਂ ਦੇ ਆਪਸੀ ਸੰਬੰਧਾਂ ਬਾਰੇ ਵਿਗਿਆਨਿਕ ਆਧਾਰ ਕਿਸੇ ਨੇ ਨਹੀਂ ਵਰਤੇ । ਗਠਨਾਤਮਿਕ ਉਪ-ਭਾਸ਼ਾ ਸ਼ਾਸਤਰ ਵੱਲ ਕਿਸੇ ਧਿਆਨ ਨਹੀਂ ਦਿੱਤਾ ਜਿਸ ਅਨੁਸਾਰ ਪਹਿਲੋਂ ਪੰਜਾਬੀ ਦੀਆਂ ਕੱਲ ਉਪਭਾਸ਼ਾਵਾਂ ਦੇ ਗਠਨ ਨੂੰ ਵੇਖਦਿਆਂ ਹੋਇਆਂ ਪੰਜਾਬੀ ਦੇ ਸਮੁੱਚੇ ਗਠਨਾਤਮਕ ਰੂਪ ਨੂੰ ਸਾਹਮਣੇ ਲਿਆਂਦਾ ਜਾਵੇ ! ਅੱਜ ਤਕ ਪੰਜਾਬ ਦੀਆਂ ਉਪ-ਭਾਸ਼ਾਵਾਂ ਵਿੱਚੋਂ ਕੇਵਲ ਇਕ ਉਪਭਾਸ਼ਾ-ਪੁਆਧੀ ੩੫