________________
ਜੋੜਾਂ ਦੀਆਂ ਸਮੱਸਿਆਵ) ਆਦਿ ਵਿਚ ਜਿਹੜੇ ਵਿਚਾਰ ਪ੍ਰਗਟ ਕੀਤੇ ਗਏ ਹਨ ਉਹ ਭਾਸ਼ਾ ਵਿਗਿਆਨਿਕ ਨੇਮਾਂ ਅਨੁਸਾਰ ਨਹੀਂ। ਇਨ੍ਹਾਂ ਸਭਨਾਂ ਨੇ ਭਾਸ਼ਾ ਦੇ ਸੁਭਾ ਅਤੇ ਉਸ ਅਨੁਸਾਰ ਕਿਸੇ ਭਾਸ਼ਾ ਦੇ ਉਚਾਰਣਾਂ ਨੂੰ ਨਿਸ਼ਚਿਤ ਕਰਨ ਉਪਰੰਤ ਕਿਸੇ ਪੈਟਰਨ ਵਿਚ ਰੱਖ ਕੇ ਸ਼ਬਦ-ਜੋੜਾਂ ਨੂੰ ਨਿਰਧਾਰਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਅਰਬੀ-ਫ਼ਾਰਸੀ ਅਤੇ ਸੰਸਕ੍ਰਿਤ ਦੀਆਂ ਧੁਨੀਆਂ ਅਤੇ ਖਾਸ ਕਰਕੇ ਇਨ੍ਹਾਂ ਬੋਲੀਆਂ ਵਿਚ ਬੱਝੇ ਹੋਏ ਸਨਾਤਨੀ ਸ਼ਬਦ-ਜੋੜਾਂ ਨੂੰ ਕਿਧਰੇ ਤਤਸਮ ਅਤੇ ਕਿਧਰੇ ਤਦਭਵ ਰੂਪਾਂ ਵਿਚ ਲਿਆਉਂਦੇ ਹੋਏ ਪੰਜਾਬੀ ਉਤੇ ਠੋਸਣਾ ਚਾਹਿਆ ਹੈ । ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਭਾਸ਼ਾ ਦੇ ਸ਼ਬਦ-ਜੋੜਾਂ ਨੂੰ ਨਿਸ਼ਚਿਤ ਕਰਨ ਲਈ ਉਸ ਭਾਸ਼ਾ ਦੇ ਸਰੂਪ ਨੂੰ ਨਿਸ਼ਚਿਤ ਕਰਨਾਂ ਹੁੰਦਾ ਹੈ । ਸਰੂਪ ਨਿਸ਼ਚਿਤ ਕਰਨ ਲਈ ਸ਼ਬਦਾਵਲੀ ਦਾ ਉਹ ਰੂਪ ਨਿਸਚਿਤ ਕਰਨਾ ਪੈਂਦਾ ਹੈ ਜਿਹੜਾ ਭਾਸ਼ਾ ਦੇ ਬੋਲ ਚਾਲ ਦੇ ਪੱਧਰ ਦਾ ਉਚਾਰਣ ਹੋਵੇ, ਇਹ ਨਹੀਂ ਕਿ ਕਿਸੇ ਸਨਾਤਨੀ ਬੋਲੀ ਦੇ ਸਿੱਧੇ ਸਨਾਤਨੀ ਅਸਲਾ ਅਨੁਸਾਰ ਸ਼ਬਦ-ਘੜਤ ਅਤੇ ਸ਼ਬਦ-ਜੋੜ ਨਿਯਤ ਕੀਤੇ ਜਾ ਸਕਦੇ ਹਨ । ਸ਼ਬਦ-ਜੋੜ ਬੰਨ੍ਹਣ ਲਈ ਅੱਖਰ (syllable), ਤਾਲ (pitch); ਬਲ' (accent}। ਸੁਰ (tone), ਅੱਖਰ-ਵਿਧਾਨ (syllabic structure), ਰੂਪ ਮਿਕ ਵਧਾ (morphological extension), qu-981 afra (morphophonemic) ਅਤੇ ਧੁਨੀਆਤਮਕ ਆਧਾਰਾਂ ਨੂੰ ਸਾਹਮਣੇ ਰੱਖ ਕੇ ਹੀ ਸ਼ਬਦ-ਜੰੜ ਬੰਨ੍ਹੇ ਜਾਂ ਸਕਦੇ ਹਨ । ਹਰ ਭਾਸ਼ਾ ਦਾ ਅਧਿਐਨ ਉਸ ਦੇ ਆਪਣੇ ਅਰਥਾਂ ਵਿਚ ਹੀ ਕੀਤਾ ਜਾ ਸਕਦਾ ਹੈ। ਹਰ ਭਾਸ਼ਾ ਦਾ ਆਪਣਾ ਨਿੱਜੀ ਸੁਭਾ ਵਤੀਰਾ) ਹੁੰਦਾ ਹੈ । ਆਧਾਰ ਸੰਸਕਿਤ ਜਾਂ ਫਾਰਸੀ ਹੋਣ ਦੀ ਬਜਾਏ ਪੰਜਾਬੀ ਦਾ ਆਪਣਾ ਸਭਾ ਹੋਣਾ ਚਾਹੀਦਾ ਹੈ ਕਿ ਕਿਵੇਂ ਪੰਜਾਬੀ ਆਪਣੇ ਸ਼ਬਦ-ਨਿਰਮਾਣ ਲਈ ਜਦੋਂ ਦੂਜੀਆਂ ਭਾਸ਼ਾਵਾਂ ਤੋਂ ਸ਼ਬਦ ਲੈਂਦੀ ਹੈ ਜਾਂ ਆਪਣੇ ਮੂਲ ਅਤੇ ਆਮ ਬੋਲ ਚਾਲ ਵਿਚ ਵਰਤੇ ਜਾ ਰਹੇ ਸ਼ਬਦਾਂ ਦੇ ਭਿੰਨ ਭਿੰਨ ਰੂਪ ਘੜਦੀ ਹੈ । ਫੇਰ ਪੰਜਾਬੀ ਦੀ ਸਰਲੀਕਰਣ ਦੀ ਰੁਚੀ -ਤਦਭਵ ਸ਼ਬਦ ਸਿਰਜਨ, ਅਨੁਸਾਰ ਪੰਜਾਬੀ ਦੇ ਸ਼ਬਦ-ਜੋੜ ਬਣਨੇ ਚਾਹੀਦੇ ਹਨ । ਸਮੁੱਚੇ ਤੌਰ ਉਤੇ ਪੰਜਾਬੀ ਸ਼ਬਦ-ਜੋੜਾਂ ਦੀ ਜੇ ਕੋਈ ਸਮੱਸਿਆ ਹੈ ਤਾਂ ਉਹ ਹੇਠ-ਲਿਖੀਆਂ ਕੁਝ ਕੁ ਗੱਲਾਂ ਤੀਕ ਹੀ ਸੀਮਿਤ ਹੈ ਜਿਸ ਦਾ ਸਮਾਧਾਨ ਪੰਜਾਬੀ ਦੇ ਗਠਨਾਤਮਕ ਅਤੇ ਵਰਣਨਾਤਮਕ ਵਿਸਲੇਸ਼ਣ ਤੋਂ ਬਾਦ ਹੀ ਹੋ ਸਕਦਾ ਹੈ1. ਮਹਾਂਪ੍ਰਾਣ ਸਪਸ਼ ਸਘੋਸ਼ ਵਿਅੰਜਨਾਂ (ਘ ਝ ਢ ਧ ਭ) ਦਾ ਝਗੜਾ । 2. }ਹ} ਦੀ ਸਥਿੱਤੀ ਅਤੇ ਸੁਰ ਦਾ ਵਰਤਾਰਾ 3. ਪੈਰੀਂ || ਤੇ /ਵ/ ਦੀ ਵਰਤੋਂ ਅਤੇ ਵਿਅੰਜਨ ਗੁੱਛ ਦਾ ਨਿਰਣਾ । 1 ਭਾਸ਼ਾ ਅੰਕ, ਪੰਜਾਬੀ ਦੁਨੀਆਂ, 1965 ! ੩੮