________________
4. ਦੁੱਤ ਵਿਅੰਜਨਾਂ ਵਾਲੇ ਅਤੇ ਸਾਧਾਰਣ ਵਿਅੰਜਨਾਂ ਦੇ ਉਚਾਰਣਾਂ ਵਿਚ ਅੰਤਰ ਅਤੇ ਅੱਧਕ ਦਾ ਨਿਰਣਾ 5, ਅੱਖਰ-ਛਟ ਜਾਂ ਅੱਖਰ-ਵਧਾ ਨਾਲ ਸ਼ਬਦ ਜੋੜਾਂ ਵਿਚ ਪਰਿਵਰਤਨ । 6. ਗੁਰਮੁਖੀ ਲਿਪੀ ਅਤੇ ਸੰਬੰਧਿਤ ਲਗਾਂ ਮਾਤਰਾਂ ਆਦਿ ਨੂੰ ਧੁਨੀ-ਵਿਗਿਆਨਕ ਢੰਗ ਨਾਲ ਕੀਮਤਾਂ ਪ੍ਰਦਾਨ ਕਰਨੀਆਂ ਅਤੇ ਨਵੀਆਂ ਆਈਆਂ ਬਦੇਸ਼ੀ ਧੁਨੀਆਂ ਲਈ ਨਵੇਂ ਚਿੰਨ ਘੜਨੇ । 7. ਗੈਰ ਪੰਜਾਬੀਆਂ ਅਤੇ ਬਦੇਸ਼ੀਆਂ ਨੂੰ ਪੰਜਾਬੀ ਦੀਆਂ ਆਵਾਜ਼ਾਂ ਅਤੇ ਸੁਰ ਆਦਿ ਵਾਲੇ ਵਿਸ਼ੇਸ਼ ਧੁਨੀ ਗਮ ਸਮਝਣ ਲਈ ਵਿਸ਼ੇਸ਼ ਚਿੰਨ੍ਹਾਂ ਦੀ ਵਰਤੋਂ । | ਪੰਜਾਬੀ ਸ਼ਬਦ-ਜੋੜਾਂ ਦੀ ਸਮੱਸਿਆ ਦੀ ਵਿਆਖਿਆ ਡਾ. ਹਰਜੀਤ ਸਿੰਘ ਗਿੱਲ ਨੇ ਆਪਣੀ ਪੁਸਤਕ “A Referance Graminer of Panjabi” (ਸਫ਼ਾ ੫੯-੯੨) ਵਿਚ ਪਹਿਲੀ ਵਾਰ ਧੁਨੀਆਤਮਕ ਅਤੇ ਧੁਨੀਮਿਕ ਅਧਾਰਾਂ ਉੱਤੇ ਕੀਤੀ ਹੈ । ਡਾ. ਗਿਲ ਦਾ ਸੂਰ, ਅਤੇ ਮਹਾਂਪ੍ਰਾਣ ਸਪਰਸ਼ ਵਿਅੰਜਨਾਂ Voiced Aspivates ਆਦਿ ਬਾਰੇ ਅਧਿਐਨ ਵਿਸ਼ੇਸ਼ ਤੌਰ ਉੱਤੇ ਵਰਣਨ ਜੋਗ ਹੈ । 2. 3. ਪੰਜਾਬੀ ਵਿਆਕਰਣ : ਭਾਸ਼ਾ ਵਿਗਿਆਨ ਦਾ ਇਕ ਹੋਰ ਬੜਾ ਮਹਤੁ-ਪੂਰਨ ਅੰਗ ਵਿਆਕਰਣ ਹੁੰਦਾ ਹੈ, ਜਿਹੜਾ ਕਿਸੇ ਭਾਸ਼ਾ ਨੂੰ ਮਾਤ-ਬੋਲੀ ਜਾਂ ਬਦੇਸ਼ੀ ਭਾਸ਼ਾ ਦੇ ਰੂਪ ਵਿਚ ਸਿਖਣਸਿਖਾਉਣ ਅਤੇ ਅਨੁਵਾਦ ਆਦਿ ਕਰਨ ਵਿਚ ਬੜਾ ਸਹਾਇਕ ਹੁੰਦਾ ਹੈ । ਪੰਜਾਬੀ ਦੇ ਇਸ ਖੇਤਰ ਵਿਚ ਵੀ ਸਾਡੀਆਂ ਪ੍ਰਾਪਤੀਆਂ ਇਕ ਅੱਧ ਜਤਨ ਤੋਂ ਬਿਨਾ ਨਿਰਾਸ਼ਾ-ਜਨਕ ਹੀ ਹਨ । ਪੰਜਾਬੀ ਵਿਚ ਡਾ. ਹਰਜੀਤ ਸਿੰਘ ਗਿਲ ਤੇ ਡਾ: ਸੰਧ ਤੋਂ ਬਿਨਾ ਪ੍ਰਾਪਤ ਵਿਆਕਰਣ ਪਰੰਪਰਾਗਤ ਆਧਾਰਾਂ ਉਤੇ ਰਚੇ ਗਏ ਹਨ । ਇਸ ਸੰਬੰਧੀ ਸਭ ਤੋਂ ਵਧ ਵਰਣਨਯੋਗ ਗੱਲ ਇਹ ਹੈ ਕਿ ਭਾਰਤ ਦੀਆਂ ਦੂਜੀਆਂ ਭਾਸ਼ਾਵਾਂ ਵਾਂਗ ਪੰਜਾਬੀ ਵਿਚ ਵੀ ਪਹਿਲ ਪੱਛਮੀ ਵਿਦਵਾਨਾਂ ਵਲੋਂ ਹੋਈ । ਪੱਛਮ ਤੋਂ ਆਏ ਵਿਦਵਾਨਾਂ ਨੇ ਇਹ ਕਾਰਜ਼ ਅੰਗੇਜ਼ਾਂ ਨੂੰ ਵਿਵਹਾਰਕ ਮੰਤਵ ਲਈ ਪੰਜਾਬੀ ਸਿਖਾਉਣ ਵਾਸਤੇ ਕੀਤਾ ਅਤੇ ਸਪਸ਼ਟ ਹੈ ਕਿ ਬਹੁਤ ਵਾਰ ਲੇਖਕਾਂ ਦੀ ਪੰਜਾਬੀ ਬਾਰੇ ਆਪਣੀ ਵਾਕਫ਼ੀਅਤ ਵੀ ਬੜੀ ਸਤਹੀ ਪੱਧਰ ਦੀ ਸੀ । ਉਨ੍ਹਾਂ ਪਾਸ ਅੰਗ੍ਰੇਜ਼ੀ ਦਾ ਜਿਹੜਾ ਬੱਝਾ ਹੋਇਆ ਪੈਟਰਨ ਸੀ, ਉਸੇ ਨੂੰ ਪੰਜਾਬੀ ਉਤੇ ਵੀ ਲਾਗੂ ਕੀਤਾ । ਪਰ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਅੰਗੇਜ਼ੀ ਪਾਸ ਕੋਈ ਆਪਣਾ ਢਾਂਚਾ ਵੀ ਸੀ ? ਇਸ ਦੇ ਉੱਤਰ ਵਿਚ ਇਹੀ ਕਹਿਣਾ ਪੈਂਦਾ ਹੈ ਕਿ ਅੰਗੇਜ਼ੀ ਦੇ ਆਪਣੇ ਸਭ ਵਿਆਕਰਣ ਵੀ ਲਾਤੀਨੀ ਤੇ ਯੂਨਾਨੀ ਦੇ ਵਿਆਕਰਣਾਂ ਦੇ ਆਧਾਰ ਉਤੇ ਲਿਖੇ ਗਏ ਅਤੇ ਅਠਾਰਵੀਂ ਸਦੀ ਵਿਚ ਵਿਆਕਰਣਕਾਰਾਂ ਨੇ ਲਾਤੀਨੀ ੩੯