________________
ਐਵੇਂ ਤਾਂ ਨਹੀਂ ਆਪਣੇ ਦੇਸ਼ਾਂ ਦੇ ਸ਼ਾਹਕਾਰਾਂ ਦੇ ਅਨੁਵਾਦ ਮੁਫ਼ਤ ਦੇ ਭਾਂ ਵੰਡਦੇ ਫ਼ਿਰਦੇ ? ਪੰਜਾਬੀ ਦੀ ਇੱਕੀ ਦੁੱਕੀ ਰਚਨਾ ਦਾ ਇੱਕੀ ਦੁੱਕੀ ਬਲੀ ਵਿਚ ਅਨੁਵਾਦ ਇਸ ਤਰ੍ਹਾਂ ਦਾ ਮਾਹੌਲ ਉਪਚਾਉਣ ਵਿਚ ਸਫ਼ਲ ਨਹੀਂ ਹੋ ਸਕਦਾ । ਪਰ ਜੇ ਇਹ ਅਨੁਵਾਦ ਲਗਾਤਾਰ ਹੁੰਦੇ ਰਹਿਣ ਤੇ ਸਭ ਦੇਸ਼ੀ ਵਿਦੇਸ਼ੀ ਬੋਲੀਆਂ ਵਿਚ ਹੋਈ ਜਾਣ ਤਾਂ ਨਿਰਸੰਦੇਹ ਇਕ ਪੰਜਾਬ-ਹਿਤੈਸ਼ ਮਾਹੌਲ ਬਣ ਜਾਵੇਗਾ । ਜਿਸ ਦਾ ਆਰਥਿਕ ਲਾਭ ਵੱਖ਼ਰਾ ਹੋਵੇਗਾ ਅਤੇ ਮਾਣ ਪਤਿਸ਼ਠਾ ਵਾਲਾ ਲਾਭ ਵੱਖਰਾਂ । ਸ਼ਾਹਕਾਰਾਂ ਦੇ ਅਨੁਵਾਦਾਂ ਦੇ ਨਾਲ ਨਾਲ ਗੈਰ-ਭਾਸ਼ੀਆਂ ਨੂੰ ਪੰਜਾਬੀ ਸਿੱਖਣ ਸਿਖਾਉਣ ਲਈ ਸਹਾਇਕ ਸਾਹਿੱਤ ਤਿਆਰ ਕਰਨ ਦੀ ਲੋੜ ਪਵੇਗੀ । ਫ਼ਰਜ਼ ਕਰੋ ਮੈਂ ਸਪੇਨੀ ਭਾਸ਼ਾ ਦੇ ਪ੍ਰਦੇਸ਼ ਵਿਚ ਪਹੁੰਚ ਜਾਵਾਂ ਤੇ ਉਹ ਭਾਸ਼ਾ ਆਉਂਦੀ ਨਾ ਹੋਵੇ ਤਾਂ ਮੈਨੂੰ ਕਿਸਤਰਾਂ ਦੇ ਸਹਾਇਕ ਥਾਂ ਦੀ ਲੋੜ ਪਵੇਗੀ ? ਜਿਹੜੇ ਇਹ ਦੱਸਣ ਕਿ ਰੋਟੀ ਨੂੰ ਕੀ ਆਖਦੇ ਹਨ ? ਪਾਣੀ ਨੂੰ ਕੀ ਕਹਿੰਦੇ ਹਨ ? ਹੋਟਲ ਨੂੰ ਕੀ ਕਹਿੰਦੇ ਹਨ ? ਜੇ ਕੋਈ ਇਸ ਤਰ੍ਹਾਂ ਦਾ ਬੁਨਿਆਦੀ ਪੰਜਾਬੀ-ਸਪੇਨੀ ਸ਼ਬਦ-ਸੰਹ ਛਪਿਆ ਹੋਵੇ ਤਾਂ ਮੇਰੇ ਲਈ ਕਾਫ਼ੀ ਸਹੂਲਤ ਹੋ ਜਾਵੇਗੀ । ਇਸੇ ਤਰ੍ਹਾਂ ਨਿੱਤ ਵਰਤੋਂ ਦੇ ਵਾਕ ਜਾਂ ਵਾਕ-ਅੰਸ਼ “ਕੀ ਮੈਂ ਤੁਹਾਡਾ ਨਾਂ ਪੁੱਛ ਸਕਦਾ ਹਾਂ ? ਮੇਰਾ ਨਾਂ......... ਹੈ ਜੀ’ ‘ਮੌਸਮ ਬੜਾ ਸੁੰਦਰ ਹੈ ਜੀ, 'ਮੈਨੂੰ ਆਪਣਾ ਬਿੱਲ ਦੱਸੋ ਜੀ’, ‘ਮੈਂ ਫਲਾਣੀ ਥਾਂ ਜਾਣਾ ਹੈ ਜੀ, ਤੁਸੀਂ ਕਿੰਨੇ ਸੁੰਦਰ ਲੱਗ ਰਹੇ ਹੋ ?', 'ਮੈਂ ਤੁਹਾਨੂੰ ਪਿਆਰ ਕਰਦਾ ਹਾਂ”, ਆਦਿ ਪੇਨੀ ਵਿਚ ਅਨੁਵਾਦ ਹੋਏ ਹੋਏ ਮਿਲ ਜਾਣ ਤਾਂ ਹੋਰ ਵੀ ਸਹੂਲਤ ਹੈ ਜਾਵੇਗੀ । ਇਸ ਲਈ ਪੰਜਾਬੀ ਪ੍ਰਸਾਰ ਦੇ ਪ੍ਰੋਗਰਾਮ ਵਿਚ ਦੇਸੀ ਤੇ ਵਿਦੇਸ਼ੀ ਭਾਸ਼ਾਵਾਂ ਤੋਂ ਪੰਜਾਬੀ ਵਿਚ ਪਰਿਆਇ-ਵਾਚੀ ਬੁਨਿਆਦੀ ਸ਼ਬਦ-ਕੋਸ਼ਾਂ ਅਤੇ ਵਾਕਾਵਲੀਆਂ ਦੀ ਥਾਂ ਵਿਸ਼ੇਸ਼ ਸਮਝੀ ਜਾਣੀ ਚਾਹੀਦੀ ਹੈ । ਸਭ ਤੋਂ ਪਹਿਲਾਂ ਇਹ ਪੁਸਤਕਾਂ ਭਾਰਤੇ ਦੀਆਂ ਦੇਸੀ ਬਲੀਆਂ ਵਾਸਤੇ ਤਿਆਰ ਹੋਣੀਆਂ ਚਾਹੀਦੀਆਂ ਹਨ, ਜਿਵੇਂ ਹਿੰਦੀਪੰਜਾਬੀ, ਮਰਾਠੀ-ਪੰਜਾਬੀ, ਤਾਮਿਲ-ਪੰਜਾਬੀ, ਤਿਲ-ਪੰਜਾਬੀ, ਆਦਿ । ਇਸ ਤੋਂ ਪਿੱਛੋਂ ਹਿੰਦੁਸਤਾਨ ਦੇ ਗਵਾਂਢੀਆਂ ਦੀਆਂ ਬੋਲੀਆਂ ਵਿਚ, ਫੇਰ ਪ੍ਰਸਿੱਧ ਯੂਰਪੀ ਤੇ ਏਸ਼ਿਆਈ ਬਲੀਆਂ ਵਿਚ ਅਤੇ ਅੰਤ ਵਿਚ ਇਹ ਸਫਰੀ ਸ਼ਬਦਾਵਲੀਆਂ ਤੇ ਵਾਕਾਵਲੀਆਂ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਤਿਆਰ ਹੋ ਜਾਣੀਆਂ ਚਾਹੀਦੀਆਂ ਹਨ । ਇਹ ਸੈਰ ਸਪਾਟੇ ਕਰਨ ਵਾਲੇ ਯਾਤਰੀਆਂ ਜਾਂ ਮੁੱਢਲੇ ਸਿਖਾਂਦਰੂਆਂ ਦੇ ਕੰਮ ਆਉਣ ਵਾਲੀਆਂ ਕਤਾਬੜੀਆਂ ਹੋਣਗੀਆਂ । ਇਨ੍ਹਾਂ ਤੋਂ ਅਗਾਂਹ ਪਹੁੰਚਣ ਵਾਲੇ ਜਿਗਿਆਸੂਆਂ ਲਈ ਸੌਖੇ ਵਿਆਕਰਣ ਜਾਂ ਭਾਸ਼ਾ-ਬਧ ਤਿਆਰ ਹੋਣੇ ਚਾਹੀਦੇ ਹਨ । | ਇਨ੍ਹਾਂ ਸ਼ਬਦਾਵਲੀਆਂ ਤੇ ਵਾਤਾਵਲੀਆਂ ਵਿਚ ਸ਼ਬਦਾਂ ਅਤੇ ਵਾਕਾਂ ਦੇ ਸੰਗ੍ਰਹਿ ਦਾ ਕੰਮ ਸ਼ਾਇਦ ਏਨਾ ਔਖਾ ਨਾ ਹੋਵੇ , ਕਿਉਂਕਿ ਹੋਰਨਾਂ ਭਾਸ਼ਾਵਾਂ ਵਿਚ ਤਿਆਰ ਹੋਈਆਂ ੩