ਸਮੱਗਰੀ 'ਤੇ ਜਾਓ

ਪੰਨਾ:Alochana Magazine October, November, December 1967.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਹਿ ਜਾਦਾ ਹੈ ਤੇ 'ਲੱਡੂ' ਸੇਬ' ਦੀ ਸ਼ਕਲ ਧਾਰ ਲੈਂਦੇ ਹਨ । (ਵੇਖੋ ਪੰਜਾਬੀ ਪਰਵੇਸ਼ਕਾ, 1966, ਡੀ. ਪੀ. ਆਈ. ਪੰਜਾਬ ਲਈ ਕੰਟਰੋਲਰ ਪ੍ਰਿੰਟਿੰਗ ਤੇ ਸਟੇਸ਼ਨਰੀ ਪੰਜਾਬ, ਚੰਡੀਗੜ੍ਹ ਨੇ ਛਾਪੀ ਤੇ ਪ੍ਰਕਾਸ਼ਤ ਕੀਤੀ । ਇਹ ਕਹਿ ਹੀ ਲੈਣਾ ਚਾਹੀਦਾ ਹੈ ਕਿ ਇੱਕੀ ਦੁੱਕੀ ਮਿਸਾਲ ਛੱਡ ਕੇ ਪੰਜਾਬੀ ਪ੍ਰਕਾਸ਼ਨ ਪਾਸ ਅਜੇ ਅੰਤਰ-ਰਾਸ਼ਟਰੀ ਪੱਧਰ ਦੀ ਛਪਾਈ ਦੇ ਸਾਧਨ ਤਾਂ ਕਿਤੇ ਰਹੇ, ਸੰਕਲਪ ਦੀ ਵੀ ਅਣਹੋਂਦ ਹੈ। ਉਪਰੋਕਤ ਕਿਤਾਬਾਂ ਪੰਜਾਬ ਦੀਆਂ ਝਾਕੀਆਂ ਹੋਣਗੀਆਂ, ਜੋ ਕਿਸੇ ਨਾ ਕਿਸੇ ਗੈਰ-ਭਾਸ਼ੀ ਜਨ-ਸਮੂਹ ਵੱਲ ਖੁੱਲਣਗੀਆਂ, ਸੋ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਜਿਨ੍ਹਾਂ ਤਾਕੀਆਂ ਦੇ ਖਲਣ ਪਿੱਛੇ ਇੰਨੀ ਵੱਡੀ ਯੋਜਨਾ ਕੰਮ ਕਰ ਰਹੀ ਹੋਵੇ, ਤੇ ਜਿਨ੍ਹਾਂ ਦੀ ਸ਼ੁਭ ਇੱਛਾ ਆਪਣੇ ਵੱਲ ਕੇਦਿਤ ਕਰਨ ਲਈ ਇਹ ਸਾਰਾ ਅਡੰਬਰ ਰਚਿਆ ਗਿਆ। ਹੋਵੇ ਅਸੀਂ ਕੇਵਲ ਬੇਤੁਕੀ ਛਪਾਈ ਕਰਕੇ ਉਨਾਂ ਦੀ ਦੁਰ-ਇੱਛਾ ਦੇ ਭਾਗੀ ਬਣੀਏ । ਸੋ ਇਸ ਕੰਮ ਵਿਚ ਮਜ਼ਮੂਨ ਦੀ ਪੇਸ਼ਕਾਰੀ, ਸਿਆਹੀਆਂ ਦੀ ਚੋਣ ਟਾਈਪ ਦੀ ਸੁਨੱਖਤਾ ਤੇ ਤਰਤੀਬ ਤੇ ਦੱਖ ਅਤੇ ਕਾਗਜ਼ ਦੀ ਵੰਨਗੀ, ਸਭ ਸਿਰੇ ਦੀਆਂ ਹੋਣਗੀਆਂ । ਜਿਹੜੇ ਚਾਰ ਕਦਮ ਪੁੱਟਣੇ ਹਨ ਉਹ ਜੋ ਮੜਕ ਨਾਲ ਨਹੀਂ ਪੁੱਟੇ ਜਾਣੇ ਤਾਂ ਹਕੀਮ ਨੇ ਤਾਂ ਨਹੀਂ ਦੱਸਿਆ ਕਿ ਤੁਰਨਾ ਜ਼ਰੂਰ ਹੈ । | ਪੰਜਾਬੀ ਨੂੰ ਪੰਜਾਬ ਦੀਆਂ ਸਰਹੱਦਾਂ ਤੋਂ ਪਾਰ ਪਹੁੰਚਾਉਣ ਲਈ ਇਕ ਕੇਂਦਰੀ ਪੁਸਤਕ-ਭੰਡਾਰ ਦੀ ਲੋੜ ਪਵੇਗੀ, ਜਿਸ ਵਿਚ ਪੰਜਾਬੀ ਦੀਆਂ ਸਭ ਕੰਮ ਦੀਆਂ ਕਿਤਾਬਾਂ ਮੌਜੂਦ ਹੋਣਗੀਆਂ । ਬਲਕਿ ਕਈ ਬਹੁਤੀ ਮੰਗ ਵਾਲੀਆਂ ਕਿਤਾਬਾਂ ਦੀਆਂ ਕਈ ਕਈ ਕਾਪੀਆਂ ਹੋਣਗੀਆਂ। ਇਸ ਭੰਡਾਰ ਦੀਆਂ ਵੱਡੀਆਂ ਵੱਡੀਆਂ ਸ਼ਾਖਾਂ ਦੇਸ਼ ਦੀਆਂ ਸਭ ਰਾਜਧਾਨੀਆਂ ਤੇ ਗਿਣਤੀ ਦੇ ਉਨ੍ਹਾਂ ਕੁੱਝ ਵਿਦੇਸ਼ਾਂ ਵਿਚ ਵੀ ਹੋਣਗੀਆਂ, ਜਿੱਥੇ ਪੰਜਾਬੀਆਂ ਦੀ ਗਿਣਤੀ ਅੱਗੇ ਹੀ ਕਾਫ਼ੀ ਹੈ । ਇਨ੍ਹਾਂ ਭੰਡਾਰਾਂ ਵਿੱਚੋਂ ਹਰ ਇੱਛਕ ਨੂੰ ਪਨੇ ਪੜ੍ਹਾਉਣ ਲਈ ਲੋੜ ਦੀ ਕਿਤਾਬ ਨਿਸਚਤ ਸਮੇਂ ਲਈ ਮੁਫ਼ਤ ਮਿਲ ਜਾਇਆ ਕਰੇਗੀ । ਇਹ ਸੇਵਾ ਡਾਕ ਰਾਹੀਂ ਵੀ ਭੁਗਤਾਈ ਜਾਏਗੀ । ਇਕ ਯੋਜਨਾ ਇਸ ਭੰਡਾਰ ਦੀ ਇਹ ਹੋਵੇਗੀ ਕਿ ਜੋ ਸਕੂਲ, ਕਾਲਜ ਜਾਂ ਹੋਰ ਸਭ ਪ੍ਰਵਾਣਿਤ ਸੰਸਥਾਵਾਂ ਕਿਤਾਬਾਂ ਉਧਾਰ ਲੈਣੀਆਂ ਚਾਹੁਣਗੀਆਂ ਉਨ੍ਹਾਂ ਨੂੰ ਇਹ ਕਿਤਾਬਾਂ ਖ਼ੁਸ਼ੀ ਨਾਲ ਭੇਜੀਆਂ ਜਾਣਗੀਆਂ ਤੇ ਜਿੰਨੀ ਦੇਰ ਉਹ ਇਹ ਸਨਦ ਦੇਈ ਜਾਣਗੀਆਂ ਕਿ ਕਿਤਾਬਾਂ ਵਰੇ ਵਿਚ ਘੱਟੋ ਘੱਟ ਇਕ ਵਾਰੀ ਕਿਸੇ ਪਾਠਕ ਨੇ ਵਰਤੀਆਂ ਹਨ ਓਨੀ ਦੇਰ ਕਿਤਾਬਾਂ ਉਨਾਂ ਦੇ ਪਾਸ ਹੀ ਰਹਿਣ ਦਿੱਤੀਆਂ ਜਾਣਗੀਆਂ ! ਇਕ ਵਾਰ ਇਹ ਭੰਡਾਰ ਤੇ ਇਸ ਦੀਆਂ ਸਾਝਾਂ ਬਣ ਜਾਣ ਸਹੀ, ਫੇਰ ਇਸ ਦੇ ਅਧਿਕਾਰੀ ਇਸ ਦੇ ਪ੍ਰੋਗਰਾਮ ਨੂੰ ਆਪਣੇ ਆਪ ਨਿਯਮਿਤ ਤੇ ਵਿਗਸਿਤ ਕਰਕੇ ਆਪਣੀ ਲੋੜ ਨੂੰ ਆਪੇ ਸਿੱਧ ਕਰ ਲੈਣਗੇ । ਹੁਣ ਅਸੀਂ ਪੰਜਾਬੀ ਸਿੱਖਣ ਦੇ ਸਾਧਨ ਮੁਹੱਈਆ ਕਰ ਦਿੱਤੇ ਹਨ । ਇੱਛਕੇ ੪-ਤੇ