ਪੰਨਾ:Alochana Magazine October 1957 (Punjabi Conference Issue).pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਂਜ ਭਾਵੇਂ ਇਹ ਸਾਡੇ ਪਿੰਡਾਂ ਦੇ ਅਨੇਕਾਂ ਘਰਾਂ ਵਿੱਚ ਬੋਲਚਾਲ ਦੀ ਭਾਸ਼ਾ ਦੇ ਰੂਪ ਵਿੱਚ ਵਰਤੀ ਵੀ ਰਹੀ । ਇਹ ਗਲ ਕਹਿੰਦਿਆਂ ਸੰਨਮਾਨ-ਯੋਗ ਅਪਵਾਦਾਂ ਦੀ ਇਕ ਮਹੱਤਾ-ਭਰਪੂਰ ਸੰਖਿਆ, ਵਿਸ਼ੇਸ਼ ਕਰ ਕੇ ਵਾਰਸ਼ ਸ਼ਾਹ ਦੀ ਮਹਾਨ ਕਿਰਤ (ਹੀਰ) ਮੇਰੀਆਂ ਅੱਖਾਂ ਤੋਂ ਓਹਲੇ ਨਹੀਂ ਹੈ । ਪਰ ਜੀਵਨ ਸਮੁਚੇ ਰੂਪ ਵਿਚ ਅਧੋਗਤਿ ਵਲ ਜਾ ਰਹਿਆ ਸੀ ਕਿਉਂਕਿ ਅਸੀਂ ਪੂਰੀ ਤਰਾਂ ਬਦੇਸ਼ੀ ਜੂਏ ਹੇਠ ਨਪੀੜੇ ਪਏ ਸੀ । ਸ਼ਾਇਦ ਇਸੇ ਕਰ ਕੇ ਪੰਜਾਬੀ ਨੇ, ਜਿਸ ਨੇ ਪੰਜਾਬ ਦੇ ਇਕ ਵਡੇਰੇ ਹਿੱਸੇ ਵਿੱਚ ਬੋਲ ਚਾਲ ਦੀ ਭਾਸ਼ਾ ਦੇ ਰੂਪ ਵਿੱਚ ਪੱਕੀਆਂ ਜੜਾਂ ਗੱਡੀਆ ਹੋਈਆਂ ਹਨ, ਹਾਲੀ ਪੂਰੀ ਤਰ੍ਹਾਂ ਆਪਣੇ ਵਿਗਸਤ ਸਾਹਿਤਕ ਰੂਪ ਵਿੱਚ ਪਰਫੁਲਤ ਹੋਣਾ ਹੈ । ਚੰਗੇ ਭਾਗਾਂ ਨੂੰ ਦਿਸਹੱਦੇ ਤੇ ਇਸ ਦੇ ਲਖਸ਼ ਦਿਸਣ ਲੱਗ ਪਏ ਹਨ ਤੇ ਭਾਈ ਵੀਰ ਸਿੰਘ ਤੇ ਦੂਜੇ ਸਾਹਿਤਕਾਰਾਂ ਦੀ ਹੋਂਦ ਆਸ ਬੰਨ੍ਹਾਉਂਦੀ ਤੇ ਉਤਸ਼ਾਹ ਵਧਾਉਂਦੀ ਪਰਤੀਤ ਹੁੰਦੀ ਹੈ ।

ਫੇਰ ਵੀ ਇਹ ਗਲ ਮੰਨਣੀ ਤੇ ਚੇਤੇ ਰਖਣੀ ਉਚਿਤ ਹੈ ਕਿ ਪੰਜਾਬੀ ਨੇ ਆਪਣੀ ਯੁਵਾਵਸਥਾ ਨੂੰ ਹਾਲੀ ਪ੍ਰਾਪਤ ਕਰਨਾ ਹੈ ਤੇ ਕਈ ਪੱਖਾਂ ਤੋਂ ਇਹ ਹੁਣ ਢਲਾਈ ਦੀ ਅਵਸਥਾ ਵਿੱਚ ਹੈ । ਇਹ ਗਲ ਨ ਕੇਵਲ ਪੰਜਾਬੀ ਸਗੋਂ ਕਈ ਹਾਲਤਾਂ ਵੱਚ ਦੂਜੀਆਂ ਇਲਾਕਾਈ ਭਾਸ਼ਾਵਾਂ ਇਥੋਂ ਤਕ ਕਿ ਰਾਸ਼ਟਰ-ਭਾਸ਼ਾ ਹਿੰਦੀ ਤੇ ਵੀ ਲਾਗੂ ਹੈ। ਇੰਜ ਹੋਣਾ ਅਵਸ਼ ਸੀ ਕਿਉਂਜੋ ਪਿਛਲੀਆਂ ਇਕ ਦੋ ਸਦੀਆਂ ਵਿੱਚ ਭਾਰਤੀ ਭਾਸ਼ਾਵਾਂ ਆਧੁਨਿਕ ਵਿਗਿਆਨਕ ਪਰਿਭਾਸ਼ਕ ਸੰਕੇਤਾਵਲੀ ਤੇ ਵਿਚਾਰਾਂ ਵਿੱਚ ਸਮੇਂ ਦੇ ਨਾਲ ਟੁਰਨ ਤੋਂ ਅਸਮ੍ਰਥ ਰਹੀਆਂ ਹਨ, ਜਾਂ ਫੇਰ ਅਸੀਂ ਇੰਜ ਕਹਿ ਸਕਦੇ ਹਾਂ ਉਹਨਾਂ ਨੂੰ ਸਮੇਂ ਨਾਲ ਟੂਰਨ ਦੇ ਅਵਸਰ ਤੋਂ ਵਾਂਜਿਆ ਰਖਿਆ ਗਇਆ, ਜਿਸ ਕਾਰਨ ਇਹ ਅੰਗੇਜ਼ੀ ਵਰਗੀਆਂ ਸੰਸਾਰ ਦੀਆਂ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਤੇ ਉਣੀਆਂ ਤੇ ਅਵਿਕਸਤ ਨਜ਼ਰ ਆਉਂਦੀਆਂ ਹਨ| ਹਾਲੀ ਤਕ ਬਹੁਤੀਆਂ ਭਾਰਤੀ ਭਾਸ਼ਾਵਾਂ ਵਿੱਚ ਕੋਈ ਉਚੇਰੀ ਸੋਚ ਜਾਂ ਆਧੁਨਿਕ ਲਿਖਤ ਨਹੀਂ ਹੋਈ । ਸਮਾਂ ਹੁਣ ਬਦਲ ਗਿਆ ਹੈ। ਨਾ ਕੇਵਲ ਵਿਦਵਾਨ ਹੀ ਸਗੋਂ ਕੇਂਦਰੀ ਤੇ ਪ੍ਰਦੇਸ਼ਕ ਸਰਕਾਰਾਂ ਸਿਰ ਤੋੜ ਯਤਨ ਕਰ ਰਹੀਆਂ ਹਨ ਕਿ ਭਾਰਤੀ ਭਾਸ਼ਾਵਾਂ ਯੋਗ ਤੇ ਪੂਰਣ ਭਾਂਤ ਪਰਗਟਾ ਦਾ ਸਾਧਨ ਬਣ ਜਾਣ। ਸਪਸ਼ਟ ਹੈ ਕਿ ਅਸੀਂ ਆਪਣੀਆਂ ਭਾਸ਼ਾਵਾਂ ਦਾ ਸਿਰ ਮੂੰਹ ਹਾਲੀ ਬਣਾਣਾ ਹੈ । ਸ਼ਾਇਦ ਇਹ ਗਲ ਕੁਝ ਲੋਕਾਂ ਨੂੰ ਰੁਕਾਵਟ ਪਰਤੀਤ ਹੋਵੇ ਤੇ ਕਈ ਹਾਲਤਾਂ ਵਿੱਚ ਹੈ ਵੀ ਸੱਚ | ਪਰੰਤੁ ਇਸ ਸਮਸਿਆ ਤੇ ਇਕ ਹੋਰ ਪਾਸਿਓਂ ਵੀ ਝਾਤੀ ਪਾਈ ਜਾ ਸਕਦੀ ਹੈ । ਉਹ ਇਹ ਕਿ ਅਜੇਹਾ ਹੋਣ ਨਾਲ ਸਾਨੂੰ ਇਸ ਨੂੰ ਵਿਗਿਆਨਕ ਲੀਹਾਂ ਤੇ ਵਿਕਸਤ ਕਰਨ ਤੇ ਚੇਤਨ ਤੌਰ

੪]