ਪੰਨਾ:Alochana Magazine October 1957 (Punjabi Conference Issue).pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਵਿਚ ਸ਼ਕ ਨਹੀਂ ਕਿ ਪੰਜਾਬੀ ਦੇ ਕਈ ਅਜੋਕੇ ਲਿਖਾਰੀ ਸੰਸਾਰ-ਸਾਹਿੱਤ ਦੀ ਪੱਧਰ ਦੀਆਂ ਰਚਨਾਵਾਂ ਪੈਦਾ ਕਰ ਰਹੇ ਹਨ| ਖ਼ਾਸ ਕਰ ਕੇ ਪੰਜਾਬੀ ਕਵਿਤਾ ਕਿਸੇ ਵੀ ਹੋਰ ਭਾਸ਼ਾ ਦੀ ਕਵਿਤਾ ਦੀ ਪੱਧਰ ਉਤੇ ਰੱਖੀ ਜਾ ਸਕਦੀ ਹੈ, ਪਰ ਅੱਜ ਦੀ ਪੰਜਾਬੀ ਭਾਸ਼ਾ ਦੀ ਉੱਨਤੀ ਲਈ ਅਜੋਂ ਵਿਉਂਤ ਅਨੁਸਾਰ ਬਹੁਤ ਕੁਝ ਕਰਨਾ ਬਾਕੀ ਹੈ । ਕਿਸੇ ਭਾਸ਼ਾ ਨੂੰ ਇਕ ਪੂਰੇ ਸੂਬੇ ਦੀ ਰਾਜ-ਭਾਸ਼ਾ ਦੀ ਪਦਵੀ ਉਤੇ ਬੈਠਣ ਯੋਗ ਬਣਾਉਣ ਲਈ ਬੜਾ ਕੁਝ ਕਰਨਾ ਪੈਂਦਾ ਹੈ ਤੇ ਇਸ ਕੰਮ ਵਿਚ ਸਭ ਦੇ ਸਹਿਯੋਗ ਦੀ ਲੋੜ ਹੈ । ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਪੰਜਾਬੀ ਸਾਹਿੱਤ ਅਕਾਡਮੀ ਜੋ ਇਕ ਜਿਊਂਦੀ ਤੇ ਨਰੋਈ · ਸੰਸਥਾ ਹੈ, ਪੰਜਾਬੀ ਭਾਸ਼ਾ ਨੂੰ ਹੋਰ ਉੱਚਿਆਂ ਚੁੱਕਣ ਵਿਚ ਸਫਲ ਹੋਵੇਗੀ । ਆਸ਼ਾ ਹੈ ਕਿ ਇਸ ਦੇ ਪ੍ਰਬੰਧਕ ਇਸ ਦਾ ਘੇਰਾ ਸ਼ਹਿਰ ਸ਼ਹਿਰ ਤੇ ਪਿੰਡ ਪੰਡ ਤਕ ਫੈਲਾਉਣ ਲਈ ਆਪਣੇ ਜਤਨ ਹੋਰ ਤੇਜ਼ ਕਰਨਗੇ ।

ਪੰਜਾਬੀ ਵਿਚ ਅਜੇ ਬਹੁਤ ਕੰਮ ਹੋਣ ਵਾਲੇ ਪਏ ਹਨ । ਇਨ੍ਹਾਂ ਵਿਚੋਂ ਕੁਝ ਕੰਮ ਇਤਨੇ ਜ਼ਰੂਰੀ ਹਨ ਕਿ ਦਿੱਲੀ ਸਾਹਿੱਤ ਅਕਾਡਮੀ, ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ, ਪੰਜਾਬੀ ਸਾਹਿੱਤ ਅਕਾਡਮੀ ਤੇ ਪੰਜਾਬੀ ਦੀ ਉੱਨਤੀ ਲਈ ਕੰਮ ਕਰ ਰਹੀਆਂ ਹੋਰ ਸਭ ਸੰਸਥਾਵਾਂ ਮਿਲ ਕੇ ਇਨ੍ਹਾਂ ਨੂੰ ਸਿਰੇ ਚਾੜ੍ਹ ਸਕਦੀਆਂ ਹਨ । ਇਸ ਸੰਬੰਧ ਵਿਚ ਮੈਂ ਕੁਝ ਸੁਝਾ। ਆਪ ਜੀ ਦੇ ਸਾਮਣੇ ਰਖਣਾ ਚਾਹੁੰਦਾ ਹਾਂ:-

(ਉ) ਸਭ ਤੋਂ ਪਹਿਲਾਂ ਮੌਲਿਕ ਸਾਹਿੱਤ ਦੀ ਉਤਪਤੀ ਦੀ ਸਮੱਸਿਆ ਹੈ । ਲੇਖਕਾਂ ਦਾ ਉਤਸ਼ਾਹ ਵਧਾਉਣ ਲਈ ਇਨਾਮ ਰਖੇ, ਜਾ ਸਕਦੇ ਹਨ, ਦੁਨੀਆਂ ਦੇ ਉਚੇ ਸਾਹਿੱਤ ਨੂੰ ਤਰਜਮਾ ਕੇ ਪੰਜਾਬੀ ਦੇ ਨਵੇਂ ਪੁੰਗਰ ਰਹੇ ਸਾਹਿੱਤਕਾਰਾਂ ਦੇ ਸਾਮਣੇ ਨਮੂਨੇ ਵਜੋਂ ਪੇਸ਼ ਕੀਤੇ ਜਾ ਸਕਦੇ ਹਨ ।

(ਅ) ਪੰਜਾਬੀ ਵਿਚ ਖੋਜ ਦੀ ਬੜੀ ਘਾਟ ਹੈ। ਇਸ ਦੇ ਪਾਸੇ ਇੱਕ ਦੁਕੇ ਜਤਨ ਹੋਏ ਹਨ, ਪਰ ਇਹ ਇਕ ਅਜਿਹਾ ਖੇਤਰ ਹੈ, ਜਿਸ ਵਿਚ ਅਸੀਂ ਹਾਲ ਪੈਰ ਹੀ ਧਰਿਆ ਹੈ। ਮੈਂ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ, ਪੰਜਾਬੀ ਸਾਹਿੱਤ ਅਕਾਡਮੀ ਤੇ ਦੂਜੀਆਂ ਸੰਸਥਾਵਾਂ ਪੰਜਾਬੀ ਬੋਲੀ ਤੇ ਸਾਹਿੱਤ ਦੇ ਹਣ ਤਕ ਅਣ-ਛੋਹੇ ਮਜ਼ਮੂਨਾਂ ਨੂੰ ਹੱਥ ਵਿਚ ਲੈਣ ਅਤੇ ਬਝਵੇਂ ਤੇ ਬਾਕਇਦਾ ਪ੍ਰੋਗਰਾਮ ਅਨੁਸਾਰ ਕੋਈ ਨਿਸ਼ਚਿਤ ਵਿਉਂਤ ਬਣਾ ਕੇ ਕੰਮ ਕਰਵਾਣ।

(ੲ) ਪੰਜਾਬੀ ਬੋਲੀ ਦਾ ਕੋਈ ਪੂਰਾ ਇਤਿਹਾਸ ਨਹੀਂ ਮਿਲਦਾ। ਪ੍ਰੋ: ਪ੍ਰੇਮ ਪ੍ਰਕਾਸ਼ ਸਿੰਘ ਜਾਂ ਪ੍ਰੋ: ਵਿਦਿਆ ਭਾਸਕਰ ਅਰੁਣ ਨੇ ਮੁਢਲੇ ਜਤਨ ਕੀਤੇ ਹਨ, ਜਿਨਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ, ਪਰ ਅਜੇ ਵੀ ਪੰਜਾਬੀ ਬੋਲੀ ਤੋਂ

੧੦]