ਪੰਨਾ:Alochana Magazine October 1957 (Punjabi Conference Issue).pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੀਆਂ ਆਵਾਜ਼ਾਂ ਦੀ ਖੋਜ ਤੋਂ ਕਈ ਹੈਰਾਨ ਕਰ ਦੇਣ ਵਾਲੀਆਂ ਲੱਭਤਾਂ ਮਿਲਣ ਦੀ ਆਸ ਹੈ। ਪੰਜਾਬ ਵਿਚ ਸਮੇਂ ਸਮੇਂ ਬਥੇਰੇ ਜਰਵਾਣੇ ਬਾਹਰੋਂ ਆ ਕੇ ਵਸੇ ਹਨ, ਜਿਨ੍ਹਾਂ ਦਾ ਜ਼ਿਕਰ ਅਸੀਂ ਇਤਿਹਾਸਾਂ ਵਿਚ ਪੜ੍ਹਦੇ ਹਾਂ, ਉਨ੍ਹਾਂ ਸਾਰਿਆਂ ਦੇ ਪ੍ਰਭਾਵ ਸਾਡੀ ਬੋਲੀ ਤੇ ਜ਼ਰੂਰ ਪਏ ਹੋਣੇ, ਹਨ ਅਜੇ ਤਕ ਨਿਖੇੜਾ ਕਿਸੇ ਨੇ ਨਹੀਂ ਕੀਤਾ ਅਤੇ ਨਾ ਅਜੇ ਪੰਜਾਬੀ, ਪ੍ਰਕ੍ਰਿਤ, ਸੰਸਕ੍ਰਿਤ ਜਾਂ ਵੇਦਿਕ ਦੇ ਆਪਸ ਵਿਚ ਦੇ ਸੰਬੰਧਾਂ ਬਾਰੇ ਕੋਈ ਪ੍ਰਮਾਣੀਕ ਲਿਖਤ ਮੇਰੀਆਂ ਨਜ਼ਰਾਂ ਵਿਚੋਂ ਗੁਜ਼ਰੀ ਹੈ। ਖੋਜ ਦਾ ਇਹ ਖੇਤਰ ਨੌਜਵਾਨ ਖੋਜੀਆਂ ਨੂੰ ਵੰਗਾਰ ਰਹਿਆ ਹੈ ਤੇ ਮੈਨੂੰ ਵਿਸ਼ਵਾਸ਼ ਹੈ ਕਿ ਪੰਜਾਬੀ ਦੀ ਇਸ ਘਾਟ ਨੇ ਵਿਦਵਾਨਾਂ ਦਾ ਧਿਆਨ ਮੱਲਿਆ ਹੋਇਆ ਹੈ ।

(ਸ) ਲਿਪੀ ਦੇ ਮਸਲੇ ਨੇ ਕੁਝ ਚਿਰ ਤੋਂ ਪੰਜਾਬ ਦੇ ਸਿਆਣੇ ਬਿਆਣੇ ਬੰਦਿਆਂ ਨੂੰ ਭੁਚਲਾਈ ਰਖਿਆ ਹੈ । ਇਸ ਮਸਲੇ ਨੂੰ ਅਖਬਾਰੀ ਜਾਂ ਪੁਲੀਟੀਕਲ ਪੱਧਰ ਤੋਂ ਉੱਚਾ ਚੁੱਕ ਕੇ ਵਿਗਿਆਨਕ ਪੱਧਰ ਉੱਤੇ ਵਿਚਾਰਨ ਲਈ ਮੇਰਾ ਸੁਝਾਉ ਹੈ ਕਿ ਮਹਾਰਾਜਾ ਅਸ਼ੋਕ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤਕ ਦੇ ਪੰਜਾਬ ਵਿਚ . ਮਿਲਦੇ ਸ਼ਿਲਾ-ਲੇਖਾਂ ਤੇ ਹੋਰ ਲਿਖਤਾਂ ਦੇ ਨਮੂਨਿਆਂ ਨੂੰ ਇਤਿਹਾਸਕ ਕ੍ਰਮ ਵਿਚ, ਰਖ ਕੇ ਛਾਪਣ ਦਾ ਬੰਦੋਬਸਤ ਕੀਤਾ ਜਾਏ । ਜਿਵੇਂ ਚੰਬੇ ਬਾਰੇ ਡਾਕਟਰ ਫੋਗਲ ਨੇ Antiquities of Chamba ਵਿਚ ਕੀਤਾ ਹੈ। ਇਸ ਪੁਸਤਕ ਵਿਚੋਂ ਗੁਰਮੁਖੀ ਸਮੇਤ ਪੰਜਾਬ ਦੀਆਂ ਸਾਰੀਆਂ ਲਿਪੀਆਂ ਦੇ ਵਿਕਾਸ ਦਾ ਪੂਰਾ ਪੂਰਾ ਪਤਾ ਆਪਣੇ ਆਪ ਲਗ ਜਾਵੇਗਾ।

(ਹ) ਇਹੋ ਹਾਲ ਪੰਜਾਬੀ ਸਾਹਿੱਤ ਦੇ ਇਤਿਹਾਸ ਦਾ ਹੈ। ਸ਼ੇਖ ਫ਼ਰੀਦ ਤੋਂ ਲੈ ਕੇ ਹੁਣ ਤਕ ਦਾ ਢੇਰ ਸਾਰਾ ਸਾਹਿਤ ਚੰਗੇ ਖੋਜੀਆਂ ਦੀ ਖੋਜ ਦੀ ਅਣਹੋਂਦ ਦੇ ਕਾਰਨ ਸਾਡੇ ਸਾਹਮਣੇ ਨਹੀਂ ਆ ਸਕਿਆ । ਇਸ ਪਾਸੇ ਛੇਤੀ ਧਿਆਨ ਦੇਣ ਦੀ ਲੋੜ ਹੈ। ਪੰਜਾਬੀ ਲੇਖਕ ਦਿਮਾਗੀ ਤੌਰ ਤੇ ਹਮੇਸ਼ਾ ਬੜੇ ਚੇਤੰਨ ਰਹੇ ਹਨ ਤੇ ਉਨ੍ਹਾਂ ਦੀ ਹਮਦਰਦੀ ਹਮੇਸ਼ਾ ਵਿਆਪੀ ਸਾਹਿੱਤਕ ਤੇ ਦਾਰਸ਼ਨਿਕ ਲਹਿਰਾਂ ਨਾਲ ਰਹੀ ਹੈ, ਪਰ ਇਹ ਸਾਰੇ ਸਾਹਿੱਤ ਡੇਰਿਆਂ ਤੇ ਸਾਧਾਂ ਪਾਸ ਅਣਛਪਿਆ ਪਇਆ ਹੋਣ ਕਰ ਕੇ ਲੁਕਿਆ ਪਇਆ ਹੈ ਤੇ ਅਸੀਂ ਆਪਣੇ ਕਈ ਅਮੋਲਕ ਹੀਰਿਆਂ ਤੋਂ ਅਨਜਾਣ ਹਾਂ । ਇਸ ਸੰਬੰਧ ਵਿਚ ਮੈਂ ਨਿੱਜੀ ਵਾਕਫੀਅਤ ਦੇ ਆਧਾਰ ਉੱਤੇ ਕਹਿ ਸਕਦਾ ਹt ਕਿ ਮੋਤੀ ਬਾਗ਼ ਪਟਿਆਲਾ ਵਿਚ ਕਈ ਬੜੀਆਂ ਕੀਮਤੀ ਤੇ ਦੁਰਲੱਭ ਹਥ-ਲਿਖਤਾਂ ਦੇ ਖਰੜੇ ਮੌਜੂਦ ਹਨ; ਇਹਨਾਂ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ । ਹੁਣ ਜਦੋਂ ਮੋਤੀ ਬਾਗ਼ ਪੰਜਾਬ ਸਰਕਾਰ ਨੇ ਲੈ ਲਇਆ ਹੈ, ਇਸ ਸਾਰੇ ਸਾਹਿੱਤ ਨੂੰ ਲੋਪ ਹੋਣ ਤੋਂ ਬਚਾਉਣ ਲਈ ਛਪਵਾ ਕੇ ਪੰਜਾਬੀ ਵਿਦਿਆਰਥੀਆਂ ਦੇ ਹੱਥਾਂ ਵਿਚ

[੧੧