ਪੰਨਾ:Alochana Magazine October 1957 (Punjabi Conference Issue).pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਜੇ ਤਕ ਦੋ ਅੱਡ ਅੱਡ ਕਮਰਿਆਂ ਵਿੱਚ ਅਧਿਆਪਕਾਂ ਤੇ ਪੱਤਰਕਾਰਾਂ ਦੀ ਕਾਨਫਰੰਸ ਹੋਈ । ਪਹਿਲੀ ਦੀ ਪਰਧਾਨਗੀ ਪੰਜਾਬ ਦੇ ਬਜ਼ੁਰਗ ਅਧਿਆਪਕ ਭਾਈ ਸਾਹਿਬ ਭਾਈ ਜੋਧ ਸਿੰਘ ਨੇ ਕੀਤੀ ਤੇ ਦੂਜੀ ਦੀ ਪਰਧਾਨਗੀ ਦਾ ਮਾਨ ਗਿ: ਹੀਰਾ ਸਿੰਘ ਦਰਦ’ ਨੂੰ ਪ੍ਰਾਪਤ ਹੋਇਆ-

(ੳ ਅਧਿਆਪਕ ਕਾਨਫਰੰਸ

ਸ. ਇੰਦਰ ਸਿੰਘ “ਰਾਜ਼’ ਤੇ ਕੁਝ ਹੋਰ ਸਜਨਾਂ ਨੇ ਅਧਿਆਪਕਾਂ ਦੀਆਂ ਸਮਸਿਆਵਾਂ ਤੇ ਲੇਖ ਪੜੇ । ਪੰਜਾਬੀ ਸ਼ਬਦ-ਭੰਡਾਰ ਨੂੰ ਭਰਨ ਤੇ ਉਚਾਰਣ ਨੂੰ ਸ਼ੁਧ ਕਰਨ ਦੀ ਲੋੜ ਮਹਿਸੂਸ ਕੀਤੀ ਗਈ । ਪੰਜਾਬੀ ਦੇ ਸ਼ਬਦ-ਜੋੜਾਂ ਨੂੰ ਪਰਮਾਣੀਕ ਬਣਾਣ ਲਈ ਇਕ ਸ਼ਬਦ-ਜੋੜ ਕੋਸ਼ ਦੀ ਅਵੱਸ਼ਕਤਾ ਅਨੁਭਵ ਹੋਈ ਤੇ ਪ੍ਰੋ. ਪ੍ਰੀਤਮ ਸਿੰਘ ਪਟਿਆਲਾ ਨੂੰ ਬੇਨਤੀ ਕੀਤੀ ਗਈ ਕਿ ਉਹ ਪੰਜਾਬੀ ਸਾਹਿੱਤ ਅਕਾਡਮੀ ਵਲੋਂ ਅਰੰਭੇ ਗਏ ਸ਼ਬਦ-ਜੋੜ ਕੋਸ਼ ਨੂੰ ਛੇਤੀ ਮੁਕਾਣ ਤਾਂ ਜੋ ਅਧਿਆਪਕਾਂ ਦੀ ਇਹ ਔਕੜ ਦੂਰ ਹੋ ਸਕੇ । ਵਖੋ ਵੱਖ ਉਮਰਾਂ ਦੇ ਬੱਚਿਆਂ ਦੀ ਅਵਸਥਾ ਨੂੰ ਸਾਮ੍ਹਣੇ ਰਖ ਕੇ ਦਰਸੀ ਕਿਤਾਬਾਂ ਨੂੰ ਸੋਧਣ ਦੀ ਲੋੜ ਵੀ ਸੀ । ਇਸ ਵਿਚਾਰ ਵਟਾਂਦਰੇ ਪਿੱਛੋਂ ਹੇਠ ਲਿਖੇ ਮਤੇ ਪਾਸ ਹੋਏ :-

ਮਤਾ ਨੰ: ੧

ਪੰਜਾਬੀ ਅਧਿਆਪਕਾਂ ਦੀ, ਇਹ ਇਕੱਤਰਤਾ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਤੋਂ ਮੰਗ ਕਰਦੀ ਹੈ ਕਿ ਉਹ ਪੰਜਾਬੀ ਬੋਲੀ ਦੀ ਮਹੱਤਤਾ ਨੂੰ ਮੁੱਖ ਰਖਦੇ ਹੋਏ ਪੰਜਾਬੀ ਦੇ ਅਧਿਆਪਕਾਂ ਲਈ ਹਰ ਵਰੇ ਰੀਫੈਸ਼ਰ ਕੋਰਸਾਂ ਅਤੇ ਸੈਮੀਨਾਰ ਦਾ ਪ੍ਰਬੰਧ ਕਰਿਆ ਕਰੇ ਤਾਂ ਜੋ ਇਹ ਅਧਿਆਪਕ ਇਸ ਬੋਲੀ ਦੀ ਸਿਖਿਆ ਲਈ ਨਵੇਂ ਤੋਂ ਨਵੇਂ ਵਿਗਿਆਨਿਕ ਢੰਗਾਂ ਤੋਂ ਜਾਣੂ ਹੁੰਦੇ ਰਹਿਆ ਕਰਨ।

ਵਲੋਂ : ਸ. ਗੁਲਵੰਤ ਸਿੰਘ

ਪ੍ਰੋੜਤਾ ਕਰਨ ਵਾਲਾ : ਸ. ਉਮਰਾਓ ਸਿੰਘ

ਮਤਾ ਨੰ: ੨

ਇਹ ਗਲ ਬੜੇ ਦੁਖ ਨਾਲ ਅਨੁਭਵ ਕੀਤੀ ਗਈ ਹੈ ਕਿ ਸਕੂਲਾਂ ਵਿਚ ਪੰਜਾਬੀ ਦੀ ਪੜਾਈ ਸੰਤੋਸ਼ਜਨਕ ਨਹੀਂ । ਇਸ ਦਾ ਇਕ ਵੱਡਾ ਕਾਰਨ ਇਹ

੨੧