ਪੰਨਾ:Alochana Magazine October 1957 (Punjabi Conference Issue).pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਕਿ ਸਕੂਲਾਂ ਵਿਚ ਪੰਜਾਬੀ ਦੇ ਅਧਿਆਪਕਾਂ ਦੀ ਵਿਦਿਅਕ ਯੋਗਤਾ ਦੇ ਮਿਆਰ ਦਾ ਖ਼ਾਸ ਖ਼ਿਆਲ ਨਹੀਂ ਰਖਿਆ ਜਾਂਦਾ। ਇਸ ਲਈ ਪੰਜਾਬੀ ਅਧਿਆਂਕਾਂ ਦੀ ਅੱਜ ਦੀ ਇਹ ਇਕੱਤਰਤਾ ਪੰਜਾਬ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਸਕੂਲਾ ਵਿਚ ਪੰਜਾਬੀ ਦੇ ਅਧਿਆਪਕ ਘੱਟੋ ਘੱਟ ਬੀ. ਏ. ਤਕ ਪੜੇ ਹੋਏ ਹੀ ਰਖੋ ਜਾਣ। ਚੰਗੇ ਤੇ ਸਿਆਣੇ ਅਧਿਆਪਕ ਪ੍ਰਾਪਤ ਕਰਨ ਲਈ ਪੰਜਾਬੀ ਅਧਿਆਪਕਾਂ ਦੀਆਂ ਤਨਖ਼ਾਹਾਂ ਤੇ ਗਰੇਡ ਕਿਸੇ ਵੀ ਸੂਰਤ ਵਿਚ ਅੰਗਰੇਜ਼ੀ ਦੇ ਅਧਿਆਪਕਾਂ ਨਾਲੋਂ ਘੱਟ ਨਹੀਂ ਹੋਣੇ ਚਾਹੀਦੇ ।

ਵਲੋਂ : ਗਿਆਨੀ ਬਿਸ਼ਨ ਸਿੰਘ।

ਪ੍ਰੋੜਤਾ ਕਰਨ ਵਾਲਾ : ਸ. ਇੰਦਰ ਸਿੰਘ ਬੀ. ਏ.।

ਮਤਾ ਨੰ: ੩

ਤੀਜੀ ਸਰਬ-ਹਿੰਦ ਪੰਜਾਬੀ ਕਾਨਫ਼ਰੰਸ ਵਿਚ ਆਏ ਅਧਿਆਪਕਾਂ ਦੀ ਇਹ ਇਕੱਤਰਤਾ ਸਾਰੇ ਸਕੂਲਾਂ ਦੇ ਮੁੱਖ ਅਧਿਆਪਕਾਂ ਪਾਸ ਸਿਫ਼ਾਰਸ਼ ਕਰਦੀ ਹੈ ਕਿ ਉਹ ਪੰਜਾਬੀ ਦੀ ਪੜਾਈ ਦਾ ਆਪਣੇ ਆਪਣੇ ਸਕੂਲਾਂ ਵਿਚ ਯੋਗ ਪ੍ਰਬੰਧ ਕਰਨ ਤੇ ਪੰਜਾਬੀ ਪੀਰੀਅਡ ਨੂੰ ਅੰਗਰੇਜ਼ੀ, ਹਿਸਾਬ ਜਾਂ ਕਿਸੇ ਹੋਰ ਮਜ਼ਮੂਨ ਲਈ ਨਾ ਵਰਤਿਆ ਕਰਨ ।

ਵਲੋਂ : ਇੰਦਰ ਸਿੰਘ 'ਰਾਜ਼'।

ਪ੍ਰੋੜਤਾ ਕਰਨ ਵਾਲਾ : ਪ੍ਰੋ: ਕਰਨੈਲ ਸਿੰਘ ॥

(ਅ) ਪੱਤਰਕਾਰ ਕਾਨਫ਼ਰੰਸ

ਇਸ ਦੇ ਪਰਧਾਨ ਗਿਆਨੀ ਹੀਰਾ ਸਿੰਘ ਦਰਦ ਸਨ । ਇਸ 'ਚ ਜਦਬੀ ਪੱਤਰਕਾਰਾਂ ਦੀਆਂ ਭਿੰਨ ਭਿੰਨ ਸਮਸਿਆਵਾਂ ਤੇ ਬਹਿਸ ਹੋਈ। ਸ:ਈਸ਼ਰ ਸਿੰਘ ਮਝੈਲ, ਸੰਪਾਦਕ 'ਵਰਤਮਾਨ' ਨੇ ਪੰਜਾਬੀ ਪੱਤਰਕਾਰੀ ਦੀ ਅਜੋਕੀ ਪੱਧਰ ਤੇ ਇਕ ਸੋਚ ਭਰਿਆ ਲੇਖ ਪੜ੍ਹਿਆ ਤੇ ਇਸ ਦੀਆਂ ਸਮਸਿਆਵਾਂ ਤੇ ਚਰਚਾ ਕੀਤੀ । ਕਾਫ਼ੀ ਵਿਚਾਰ ਦੇ ਪਿੱਛੇ ਹੇਠ ਲਿਖੇ ਮਤੇ ਪਾਸ ਹੋਏ :-

ਪਹਿਲਾ ਮਤਾ :

ਪੰਜਾਬੀ ਪੱਤਰਕਾਰਾਂ ਦੀ ਛਪਾਈ ਦੀ ਪੱਧਰ ਨੂੰ ਉਚੇਰਾ ਚੁਕੱਣ ਲਈ ਪੰਜਾਬੀ ਪੱਤਰਕਾਰਾਂ ਦੀ ਇਹ ਇਕੱਤਤਾ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਛੇਤੀ ਤੋਂ ਛੇਤੀ

੩੨]