ਪੰਨਾ:Alochana Magazine October 1957 (Punjabi Conference Issue).pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਪੰਜਾਬੀ ਭਾਸ਼ਾ ਦਾ ਨਾਤਾ ਜਨ-ਸਾਧਾਰਣ ਨਲੋਂ ਟੁੱਟ ਜਾਵੇਗਾ ਅਤੇ ਪੰਜਾਬੀ ਇਕ ਨਵੀਂ ਕਿਸਮ ਦੀ ਸੰਸਕ੍ਰਿਤ ਬਣ ਜਾਵੇਗੀ : ਭਾਸ਼ਾ ਦੇ ਅਸਲ ਘੜਨਹਾਰੇ ਜਨਸਾਧਾਰਣ ਹੋਇਆ ਕਰਦੇ ਹਨ ਤੇ ਲਿਖਾਰੀਆਂ ਨੂੰ ਸ਼ਬਦਾਂ ਦੀ ਘਾੜਤ ਵਿੱਚ ਉਹਨਾ ਦੀਆਂ ਪਾਈਆਂ ਲੀਹਾਂ ਨੂੰ ਸਵਿਕਾਰ ਕਰ ਲੈਣਾ ਉਚਿਤ ਹੈ।

ਇਸ ਤੋਂ ਉਪਰੰਤ ਪ੍ਰੋਫੈਸਰ ਕਿਸ਼ਨ ਸਿੰਘ, ਕੈਂਪ ਕਲਿਜ ਦਿੱਲੀ ਦਾ ' ਲੇਖ 'ਪੰਜਾਬੀ ਸਾਹਿੱਤ ਵਿੱਚ ਭੁਲੇਖੇ ਤੇ ਘਾਟੇ' ਪੜ੍ਹਿਆ ਗਇਆ* | ਪ੍ਰੋਫੈਸਰ ਸਾਹਿਬ ਨੇ ਇਸ ਵਿੱਚ ਵਰਤਮਾਨ ਲਿਖਾਰੀਆਂ ਉੱਤੇ ਕਰੜੀ ਸਮੀਖਿਆ ਕੀਤੀ । ਉਹਨਾ ਗਿਲਾ ਸੀ ਕਿ ਸੇਖੋਂ ਤੇ ਨਰੂਲੇ ਵਰਗੇ ਲੇਖਕ, ਜੋ ਅਗਾਂਹ-ਵਧੂ ਹੋਣ ਦਾਅਵਾ ਕਰਦੇ ਹਨ, ਆਪਣੀ ਫਾਰਮੂਲੇਸ਼ਨਜ਼ ਵਿੱਚ ਚੁਕ ਜਾਂਦੇ ਹਨ । ਉਹਨਾਂ ਨੂੰ ਸ਼ਿਕਾਇਤ ਸੀ ਕਿ ਅਜੋਕੇ ਪੰਜਾਬੀ ਲੇਖਕ ਮਨੁਖੀ ਸੰਬੰਧਾਂ ਨੂੰ ਉਹਨਾਂ ਦੇ ਸ਼੍ਰੇਣੀ-ਹਿੱਤਾ ਦੀ ਰੌਸ਼ਨੀ ਵਿੱਚ ਸਮਝਣ ਦਾ ਯਤਨ ਨ ਕਰਦੇ ਹੋਏ ਗ਼ਲਤ ਸੰਬੰਧ ਚਿੱਤਰ ਜਾਂਦੇ ਹਨ। ਜਿਸ ਦੇ ਕਾਰਨ ਉਹਨਾਂ ਦੀਆਂ ਲਿਖਤਾਂ ਅਸਲੀਅਤ ਤੋਂ ਵਾਂਜੀਆਂ ਸੁਫਨ-ਉਡਾਰ ਬਣ ਕੇ ਰਹਿ ਜਾਂਦੀਆਂ ਹਨ । ਆਪ ਜੀ ਦਾ ਦਾਅਵਾ ਸੀ ਕਿ ਵੀਰ ਸਿੰਘ ਲੈ ਕੇ ਗੁਰਬਖਸ਼ ਸਿੰਘ ਤਕ ਜੋ ਸਾਹਿਤ ਲਿਖਿਆ ਗਇਆ ਹੈ, ਉਹ ਅਸਲੀ ਸਾਹਿਤ ਦੇ ਟੀਚੇ ਵਾਲਾ ਨਹੀਂ।

ਪ੍ਰੋਫੇਸਰ ਕਿਸ਼ਨ ਸਿੰਘ ਦੇ ਲੇਖ ਪੜੇ ਜਾਣ ਤੋਂ ਉਪਰੰਤ ਸ. ਸੰਤ ਸਿੰਘ ਜੀ ਸੇਖੋਂ ਸ. ਸੁਰਿੰਦਰ ਸਿੰਘ ਨਰੂਲਾ, ਸ. ਗੁਰਮੁਖ ਸਿੰਘ ਜੀਤ ਤੇ ਕੁਝ ਹੋਰ ਸਜਣਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ।

ਉਪਰੋਕਤ ਲੇਖ ਤੋਂ ਉਪਰੰਤ ਸ. ਪਿਆਰਾ ਸਿੰਘ 'ਪਦਮ' ਨੇ ਆਪਣਾ ਲੇਖ 'ਹਾਸ਼ਮ ਦੇ ਜੀਵਨ ਬਾਰੇ’ ਪੜਿਆ*, ਜਿਸ ਵਿੱਚ ਪੰਜਾਬੀ ਦੇ ਇਸ ਮਹਾਨ ਕਵੀ ਦੇ ਜੀਵਨ ਤੇ ਨਵੀਂ ਰੌਸ਼ਨੀ ਪਾਣ ਦਾ ਯਤਨ ਕੀਤਾ ਗਇਆ ਸੀ । ਜਵਾਬ ਵਿੱਚ ਸ. ਹਰਨਾਮ ਸਿੰਘ ਸ਼ਾਨ ਤੇ ਪ੍ਰੋਫੈਸਰ ਦੀਵਾਨ ਸਿੰਘ ਨੇ ਵੀ ਆਪਣੇ ਵਿਚ ਪਰਗਟਾਏ ।

ਇਸ ਤੋਂ ਪਿੱਛੋਂ ਇਸ ਕਾਨਫ਼ਰੰਸ ਵਿੱਚ ਹੇਠ ਲਿਖਿਆਂ ਮਤਾ ਸਰਬ ਸੰਮਤੀ ਨਾਲ ਪਾਸ ਹੋਇਆ :-

ਮਤਾ :

ਪੰਜਾਬੀ ਲਿਖਾਰੀਆਂ ਦੇ ਇਸ ਸਮਾਗਮ ਨੂੰ ਇਹ ਗਲ ਬੜੇ ਖੇਦ ਨਾਲ


  • ਪੂਰੇ ਲੇਖਾਂ ਲਈ ਦੇਖੋ ਆਲੋਚਨਾ-ਕਾਨਫ਼ਰੰਸ ਅੰਕ ੧, ਜੁਲਾਈ ੧੯੫੭

੩੪]