ਪੰਨਾ:Alochana Magazine October 1957 (Punjabi Conference Issue).pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਤ ਸਿੰਘ ਸੇਖੋਂ ਨਵੀਨ ਸਮੀਖਿਆ ਪੰਜਾਬੀ ਸਾਹਿੱਤ ਦੀ ਵਰਤਮਾਨ ਪ੍ਰਗਤੀ ਦੇ ਵਿਰੁਧ ਇਕ ਨਵੀਂ ਸਮੀਖਿਅਕ ਰੁਚੀ ਪੈਦਾ ਹੋ ਗਈ ਹੈ, ਜਿਸ ਦਾ ਪਰਧਾਨ ਮੰਤਵ ਆਧੁਨਿਕ ਪੰਜਾਬੀ ਸਾਹਿੱਤ ਦੀ ਭੰਡੀ ਕਰਨਾ ਹੈ । ਇਹ ਰੁਚੀ ਕੋਈ ਅਲੌਕਿਕ ਨਹੀਂ। ਮਨੁਖੀ ਸੁਭਾਵ ਵਿਚ ਇਕ ਅਜੇਹਾ ਅੰਸ਼ ਹੈ, ਜਿਸ ਨੂੰ ਬੀਤਿਆ ਸਮਾਂ ਰੋਮਾਂਚਿਕ ਭਾਂਤ ਸੁਹਣਾ ਲਗਦਾ ਹੈ, ਵਰਤਮਾਨ ਕੋਝਾ । ਇਹ ਇਕ ਭਾਂਤ ਦਾ ਆਦਰਸ਼ਵਾਦ ਹੈ, ਜਿਸ ਦੀਆਂ ਅੱਖਾਂ ਨੂੰ ਵਰਤਮਾਨ ਦਾ ਚਾਨਣ ਸੁਖਾਂਦਾ ਨਹੀਂ। ਇਸ ਆਦਰਸ਼ਵਾਦ ਦਾ ਇਕ , ਰੂਪ ਤਾਂ ਸਾਧਾਰਣ ਭਾਂਤ ਦਾ ਪ੍ਰਤਿਗਾਮੀ, ਪਿਛਾਂ ਖਿਚਣ ਵਾਲਾ ਹੁੰਦਾ ਹੈ, ਤੇ ਇਹ ਆਮ ਕਰਕੇ ਧਰਮ, ਮਰਯਾਦਾ ਤੇ ਆਚਾਰ ਦੀ ਰਖਿਆ ਦੇ ਦਾਵਿਆਂ ਨਾਲ ਆਧੁਨਿਕ ਦਾ ਵਿਰੋਧ ਕਰਦਾ ਹੁੰਦਾ ਹੈ। ਪਰ ਇਸ ਦਾ ਦੂਜਾ ਰੂਪ, ਜੋ ਵਧੇਰੇ ਖ਼ਤਰਨਾਕ ਹੈ, ਉਹ ਸ਼ੂਗ-ਰੂਪੀ ਪ੍ਰਗਤੀਸ਼ੀਲਤਾ ਹੁੰਦਾ ਹੈ । ਇਸ ਆਦਰਸ਼ਵਾਦ ਦੇ ਬੀਮਾਰ ਪ੍ਰਗਤੀ ਦੇ ਆਦਰਸ਼ ਸਥਾਪਿਤ ਕਰਕੇ, ਜਿਹੜੇ ਵੀ ਪ੍ਰਗਤੀ ਦੇ ਸਾਧਨ ਕੀਤੇ ਜਾਣ ਉਹਨਾਂ ਨੂੰ ਅਧੂਰੇ ਕਹਿਕੇ ਆਪਣੇ ਰੋਗ ਨੂੰ ਸਿਹਤ ਮੰਨਣ ਦੀ ਤਸੱਲੀ ਪ੍ਰਾਪਤ ਕਰ ਲੈਂਦੇ ਹਨ । ਇਹ ਰੋਗੀ ਤੇ ਵਾਂਗੀ ਆਦਰਸ਼ਵਾਦ ਸਾਹਿੱਤ ਵਿਚ ਹੀ ਨਹੀਂ, ਅਸਾਡੇ ਸਮੁਚੇ ਸਮਾਜਕ ਤੇ ਰਾਜਸੀ ਜੀਵਨ ਵਿਚ ਵੀ ਚੋਖੀ ਮਧਾਣੀ ਪਾਉਂਦਾ ਹੈ, ਜਿਵੇਂ ਉਸ ਭਾਂਤ ਦੇ ਅਖੌਤੀ ਕਮਿਊਨਿਸਟ ਤੇ ਸੋਸ਼ਲਿਸਟ ਜਿਹੜੇ ਆਦਰਸ਼ ਤਾਂ ਸਾਮਵਾਦ ਜਾਂ ਸਮਾਜਵਾਦ ਨੂੰ ਬਣਦੇ ਹਨ, ਪਰ ਉਹਨਾਂ ਦਾ ਕਰਤਵ ਪੁਰਾਣੇ ਪੂੰਜੀਵਾਦ ਨੂੰ ਜਾਂ ਸਾਮੰਤਵਾਦ ਨੂੰ ਵੀ ਸਲਾਹੁਣਾ ਤੇ ਹਰ ਇਕ ਕਮਿਊਨਿਸਟ ਜਾਂ ਸਮਾਜਵਾਦੀ ਦੇਸ਼ ਤੇ ਸਮਾਜ ਦੀ ਭੰਡੀ ਕਰਨਾ ਹੁੰਦਾ ਹੈ । ਭਾਰਤੀ ਲੋਕ ਅਜੇਹੀਆਂ ਸਾਂਗੀ ਸੰਸਥਾਵਾਂ ਤੋਂ ਬਿਲਕੁਲ ਅਣਜਾਣ ਨਹੀਂ ਜੋ ਏਸ਼ੀਆ ਦੀ ਸੁਤੰਤਰਤਾ ਦਾ ਨਾਹਰਾ ਲਾਕੇ ਸੋਵੀਅਤ ਰੂਸ ਤੇ ਲੋਕ-ਚੀਨ ਨੂੰ ਭੰਡਣ ਦਾ ਕੰਮ ਸਾਂਭੀ ਬੈਠੀਆਂ ਹਨ । ਐਨ ਇਸੇ ਭਾਂਤ ਦੀ ਇਕ ਨਵੀਂ ਸਮੀਖਿਅਕ ਰੁਚੀ ਹੁਣ ਪੰਜਾਬੀ ਸਾਹਿੱਤ ਵਿਚ ਪ੍ਰਚਲਿਤ ਹੋ • ਹੈ, ਜਿਸ ਦਾ ਮੁਖ ਪ੍ਰੋ: ਕਿਸ਼ਨ ਸਿੰਘ ਬਣਿਆ ਪਰਤੀਤ

੪੫