ਪੰਨਾ:Alochana Magazine October 1957 (Punjabi Conference Issue).pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - -- ੫: ਸਾਹਿਬ ਦੇ ਇਤਿਹਾਸਕਾਰਾਂ ਨੇ ਸ਼ਾਇਦ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੱਛਮੀ ਪੰਜਾਬ ਦਾ ਪੇਂਡੂ ਜੀਵਨ ਕਿਰਸਾਣਗੁਜਰ ਦਾ ਮਿਲਵਾਂ ਅਰਥ-ਚਾਰਾ ਸੀ । ਉਹਨਾਂ ਘਰਾਂ ਵਿਚ ਦੁਧ ਘਿਉ ਹੀ ਹੁੰਦਾ ਸੀ, ਹੋਰ ਬਹੁਤ ਕੁਝ ਨਹੀਂ ਸੀ ਹੁੰਦਾ । ਮੇਰੇ ਨਾਟਕ ਵਿਚ ਪੂੰਜੀਵਾਦੀ ਸਮੇਂ ਦੇ ਕਿਰਸਾਣ ਅਰਬ-ਚਾਰੇ ਦਾ ਚਿਤਰ ਨਹੀਂ। ਪਰ ਇਸ ਦਾ ਮਤਲਬ ਇਹ ਨਹੀਂ ਕਿ ਓਦੋਂ ਕਿਰਸਾਣ ਖੁਸ਼ਹਾਲ ਹੁੰਦੇ ਸਨ । ਉਸ ਸਮੇਂ ਦੇ ਕਿਰਸਾਣੀ ਜੀਵਨ ਨੂੰ ਸਮਝਣ ਲਈ ਪ੍ਰੋ: ਸਾਹਿਬ ਦੀਆਂ ਆਮ ਤਾਰੀਖ਼ ਦੀਆਂ ਕਿਤਾਬi ਸਹਾਈ ਨਹੀਂ ਹੋ ਸਕਦੀਆਂ | ਉਸ ਸਮੇਂ ਦੇ ਕਿਰਸਾਣੀ ਦੇ ਦਲਿਤ ਜੀਵਨ ਦਾ ਚਿਤਰ fਖਚਣ ਲਈ ਚੌਥੇ ਐਕਟ ਦੀ ਦੂਜੀ ਝਾਕੀ ਤੋਂ ਉਪਰੰਤ ਦੁੱਲੇ ਦਾ ਆਮ ਵਤੀਰਾ, ਉਨ੍ਹਾਂ ਤੇ ਉਸ ਜੇਹੇ ਹੋਰ ਕਿਰਸਾਣਾਂ ਨਾਲ ਹਾਕਮਾਂ ਦਾ ਵਤੀਰਾ ਹੀ ਕਾਫ਼ੀ ਹੋਣਾ ਚਾਹੀਦਾ ਹੈ, ਜੋ ਪਹਿਲੇ ਤੇ ਦੂਜੇ ਐਕਟਾਂ ਦੀਆਂ ਕਈ ਝਾਕੀਆਂ ਵਿਚ ਦਰਸਾਇਆ ਗਇਆ ਹੈ । ਆਪ ਫ਼ਰਮਾਂਦੇ ਹਨ, ਅਫ਼ਸਰਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਵਿਖਾਈ ਕਿ ਕਿਉਂ ਉਨ੍ਹਾਂ ਵਾਸਤੇ ਲੋਕਾਂ ਨੂੰ ਲੁੱਟਣਾ ਅਵੱਸ਼ ਹੈ । | ਪ੍ਰੋ: ਸਾਹਿਬ ਨੂੰ ਨਾਟਕ ਤੇ ਨਾਵਲ ਦੇ ਭੇਦ ਦਾ ਗਿਆਨ ਕੁੱਝ ਘੱਟ ਹੀ ਪਰਤੀਤ ਹੁੰਦਾ ਹੈ । ਨਾਟਕ ਤਰਜ਼ੇ ਜ਼ਿੰਦਗੀ ਚਿਤਰਕਾਰੀ ਰਾਹੀਂ ਨਹੀਂ ਵਿਖਾਇਆ ਕਰਦਾ, ਨਾਵਲ ਵਾਕਰ । ਇਥੇ ਗਰੀਬੀ, ਅਮੀਰੀ ਤੇ ਹੋਰ ਜੀਵਨ-ਸਮਾਚਾਰ ਘਟਨਾ ਰਾਹੀਂ ਦਰਸਾਇਆ ਜਾਂਦਾ ਹੈ । ਕੀ ਫ਼ੌਜਦਾਰ ਦੇ ਦੁੱਲੇ ਦੀ ਲੜਕੀ ਨੂੰ, ਉਸ ਦੀ ਸੁੰਦਰਤਾ ਨੂੰ ਵੇਖਦੇ ਸਾਰ, ਆਪਣੇ ਲਈ ਮੰਗਣਾ ਉਸ ਦੀ ਜਮਾਤ ਦੇ ਜੀਵਨ-ਆਚਾਰ ਦਾ ਸੂਚਕ ਨਹੀਂ। ਫਿਰ ਜਦੋਂ ਪਿਛਲੇ ਐਕਟ ਵਿਚ ਉਸ ਫ਼ੌਜਦਾਰ ਦੇ ਘਰ ਦੇ ਸਮਾਚਾਰ ਦਰਸਾਏ ਗਏ ਹਨ, ਜਿਥੇ ਉਹ ਦੋ ਇਸਤਰੀਆਂ ਨੂੰ ਬੁਢੀਆਂ ਤੇ ਰੂਪ-ਹੀਣ ਕਰਕੇ ਹੁਣ ਤੀਜੀ ਭਾਗ ਭਰੀ ਨਾਲ ਰੰਗ-ਮਸਤ ਹੈ, ਉਸ ਦੇ ਜੀਵਨਆਚਾਰ ਦੀ ਸੂਚਨਾ ਨਹੀਂ ਦੇਂਦੇ । ਪ੍ਰੋ: ਸਾਹਿਬ ਨੂੰ ਇਹ ਗਿਆਨ ਨਹੀਂ ਕਿ ਨਾਟਕ ਵਿਚ ਏਦੂੰ ਵਧੇਰੇ ਵਿਆਖਿਆਤਮਕ ਅੰਸ਼ ਦੀ ਗੁੰਜਾਇਸ਼ ਨਹੀਂ ਹੁੰਦੀ । | ਫਿਰ ਜਿਥੇ ਪ੍ਰੋਫ਼ੈਸਰ ਸਾਹਿਬ ਨੇ ਭਾਗਭਰੀ ਦੇ ਫ਼ੌਜਦਾਰ ਨਾਲ ਵਿਆਹ ਜਾਣ ਤੇ ਉਸ ਉਪਰੰਤ ਦੁਲੇ ਦੇ ਘਰ ਦੇ ਪ੍ਰਤਿਕਰਮ ਤੇ ਫ਼ੌਜਦਾਰ ਨਾਲ ਸੰਬੰਧਾਂ ਦੀ ਆਪ ਵਿਆਖਿਆ ਕੀਤੀ ਹੈ, ਉਥੇ ਪਤਾ ਨਹੀਂ ਆਪ ਕਿੰਤੂ ਕਰ ਰਹੇ ਹਨ, fਕ ਮੇਰਾ ਸਮਰਥਨ ਕਰ ਰਹੇ ਹਨ । ਪਹਿਲਾਂ ਤਾਂ ਆਪ ਦਾ ਅਰਥ ਕਿੰਤੂ ਦਾ ਪਰਤੀਤ ਹੁੰਦਾ ਹੈ, ਜਦੋਂ ਆਪ ਆਖਦੇ ਹਨ : (ਭਾਗਭਰੀ ਫ਼ੌਜਦਾਰ ਦੇ ਅੱਖੀ ਚੜ੍ਹ ਜਾਂਦੀ {੫੩