ਪੰਨਾ:Alochana Magazine October 1957 (Punjabi Conference Issue).pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋ ਸਰਿਆ ਸੋ ਮੀਆਂ ਸਰਦਾਰ ਅਲੀ, ਕੀਤਾ ਨਜ਼ਰ ਪ੍ਰੈਸ ਲੁਹਾਇਆ ਈ । ਸਰਦਾਰ ਅਲੀ ਆਪਣੇ ਬਾਰੇ ਇਉਂ ਲਿਖਦਾ ਹੈ : ਦੱਸਾਂ ਆਪਣਾ ਪਤਾ ਮਕਾਨ ਤੈਨੂੰ, ਹੈ ਕੁਝ ਸ਼ੌਕ ਤੈਨੂੰ ਤਕਰੀਮ ਦਾ ਈ ? ਸੁਣਿਆ ਹੋਸੀਆ ਮੁਲਕ ਪੰਜਾਬ ਅੰਦਰ, ਨਾਮੀ ਹੁਜਰਾ ਸ਼ਾਹ ਮੁਕੀਮ ਦਾ ਈ । ਹੁਜਰੇ ਸ਼ਹਿਰ ਥੀਂ ਚੜਦੇ ਦੇ ਤਰਫ਼ ਪੈਂਡਾ, ਛੇ ਮੀਲ ਜਾਣੀ ਸਤਵਾਂ ਨੀਮ ਦਾ ਈ । ਹੈ ਪਿੰਡ ਵਝਲਾਂਵਾ ਨਾਮ ਉਸ ਦਾ, . ਜਿਥੇ ਮੌਜ਼ਾ ਇਸ ਯਤੀਮ ਦਾ ਈ । ਦੀਪਾਲ-ਪੁਰ ਤਹਿਸੀਲ ਪਛਾਣ ਮੀਆਂ, | ਮੇਂਟਗੁਮਰੀ ਜ਼ਿਲਾ ਕਦੀਮ ਦਾ ਈ । ਤੇਰਾਂ ਸੌ ਹਿਜਰੀ ਤੀਹ ਸਾਲ ਉਤੇ, ਇਹ ਸ਼ਾਇਰ ਕਿੱਸਾ ਤਰਮੀਮ ਦਾ ਈ । ਉੱਨੀ ਸੌ ਤੇ ਈਸਵੀ ਬਾਰਾਂ, ਜਿਕਰ ਜੋੜਿਆ ਮਰਦ ਸਲੀਮ ਦਾ ਈ । ਸਤਾਈ ਸਾਲ ਅੰਦਰ ਮੇਰਾ ਪੀਰ ਆਹਾ, ਕਿੱਸਾ ਆਖਿਆ ਜੀਮ ਤੇ ਮੀਮ ਦਾ ਈ । ਉਪਰ ਦਿਤਿਆਂ ਸ਼ਿਅਰਾਂ ਤੋਂ ਸਰਦਾਰ ਅਲੀ ਦਾ ਸਟਾਈਲ ਤੇ ਉਸ ਦੀ ਲਿਆਕਤ ਦਾ ਪਤਾ ਲਗ ਜਾਂਦਾ ਹੈ । ਕਿੱਸਾ ਜੋੜਿਆ ਜੀਮ ਤੇ ਮੀਮ ਦਾ ਤੋਂ ਮਤਲਬ ਹੈ ਜੀਮ ਫਾਰਸੀ ਅਥਵਾ ਚ ਜੋ ਚੰਦਰ ਬਦਨ ਦਾ ਮੁਢਲਾ ਹਰਫ ਹੈ ਤੇ ਮੀਮ ਤੋਂ ਮਹੀਆਰ ਮੁਰਾਦ ਹੈ । ਕਿਸਿਆਂ ਦੇ ਪਲਾਟਾਂ ਦਾ ਟਾਕਰਾ ਚੰਦਰ ਬਦਨ ਦੇ ਪਲਾਟਾਂ ਵਿਚ ਬਹੁਤ ਘਟ ਫਰਕ ਹੈ । ਕਹਾਣੀ ਇਕੋ ਤਰਾਂ ਨਾਲ ਬਿਆਨ ਕੀਤੀ ਗਈ ਹੈ । ਕਿਤੇ ਕਿਤੇ ਨਾਵਾਂ ਥਾਵਾਂ ਦਾ ਮਤਭੇਦ ਹੈ, ਰਾਂ ਕੀਮੀ ਤੇ ਸਰਦਾਰ ਅਲੀ ਵਿਚ ਚੰਦਰ ਬਦਨ ਦੀ ਜੰਮਣ ਭੋਂ ਦਾ ਨਾਂ ਸੰਦਰ ਗਲ ਹੈ , ਸੈਫਲਾ, ਇਮਾਮ ਬਖਸ਼ ਤੇ ਬੂਟੇ ਵਿਚ ਕੇਵਲ ਪਟਨ ਜਾਂ ਕਿਤੇ ਪਟਨਾ [੬੫