ਪੰਨਾ:Alochana Magazine October 1957 (Punjabi Conference Issue).pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਅਬਦੇ ਅਸਤ ਅਜ਼ ਏਕਨਾਤ ਸ਼ਾਇਰੇ ਮਾਰੂਫ਼-ਵ-ਬਜ਼ੁਰਗੇ ਕਰਨੇ ਸ਼ਾਂਨਜ਼ਦਹੂਮ ਮੁਕਦਸ ਮੀ ਪਿੰਦਾਨੰਦ ॥ ਉਲਬਾ :-“ਪਟਨ ਪਰਸਿਧ ਸ਼ਹਿਰ ਹੈ, ਜੋ “ਦਰਾਵੜ ਲੋਕਾਂ ਦੀ ਉੱਨਤੀ ਦੇ ਸਮੇਂ ਅੰਧਰਾ ਵੰਸ਼ ਦੇ ਰਾਜਿਆਂ ਦਾ ਕੇਂਦਰ ਸੀ ਅਤੇ ਸੱਭਿ ਤੇ ਉੱਨਤ ਸ਼ਹਿਰਾਂ ਵਿਚ ਗਿਣਿਆ ਜਾਂਦਾ ਸੀ । ਇਸ ਨੇ ਬੜਾ ਮਾਣ ਤੇ ਸਤਿਕਾਰ ਪਰਾਪਤ ਕਰ ਲਇਆ ਸੀ ਤੇ ਰੇਸ਼ਮੀ ਕਪੜਿਆਂ ਤੇ ਖੀਣਖਾਬ ਬੁਣਨ ਵਿਚ ਤੇ ਲਕੜੀ ਦੀਆਂ ਚੀਜ਼ਾਂ ਬਣਾਉਣ ਵਿਚ ਉਚਿਤ ਸਿਧੀ ਰਖਦਾ ਸੀ । ਉਸ ਦੀਆਂ ਤਿਆਰ ਕੀਤੀਆਂ ਚੀਜ਼ਾਂ ਵਿਚੋਂ ਜਿਹੜੀਆਂ ਬਰਗਜ਼ਾ (ਅਜ ਕਲ ਦੇ ਭੜੈਚ) ਰਾਹੀਂ ਯੂਨਾਨ, ਰੂਮ, ਮਿਸਰ ਦਿਆਂ ਸ਼ਹਿਰਾਂ ਵਿਚ ਪਹੁੰਚਦੀਆਂ ਸਨ, ਕਪੜੇ ਜਵਾਹਰਾਤ, ਸੰਦ ਅਤੇ ਉਥੋਂ ਦੇ ਮੁਹਰੇ ਉਨ੍ਹਾਂ ਲੋਕਾਂ ਨੂੰ ਬੜੇ ਪਸੰਦ ਹੁੰਦੇ ਸਨ । ਅਜ ਕਲ ਦਾ ਪਵਨ ਉੱਨਤ ਸ਼ਹਿਰ ਹੈ ਅਤੇ ਗੁਦਾਵਰੀ ਕੰਢੇ ਆਬਾਦ ਹੈ। ਹਿੰਦੂ ਇਸ ਸ਼ਹਿਰ ਨੂੰ ਇਸ ਲਈ ਪਵਿਤਰ ਸਮਝਦੇ ਹਨ ਕਿ ਉਥੇ ਸੋਲ੍ਹਵੀਂ ਸਦੀ ਦੇ ਇਕ ਮਹਾਨ ਕਵੀ ਏਕਨਾਥ ਦਾ ਮੰਦਰ ਹੈ । | ੧੮੩੭ ਈ: ਵਿਚ ਦਰਿਆ ਗੁਦਾਵਰੀ ਦੇ ਉਤਰ ਵਿਚ ਚਾਰ ਈਂ ਖੁਦਾਈ ਸ਼ੁਰੂ ਹੋਈ ਸੀ ਅਤੇ ੧੮ ਫੁਟ ਤੋਂ ਲੈ ਕੇ ੨੭ ਫੁਟ ਤਕ ਡੂੰਘੀ ਪੁਟਾਈ ਕੀਤੀ ਗਈ ਸੀ । ੪ ਫੁਟ ਦੀ ਗਹਿਰਾਈ ਤੋਂ ਅੰਗਰੇਜ਼ੀ ਸਿੱਕੇ, ਨਰਮ ਪੱਬਰ ਤੇ ਪੱਕੀਆਂ ਇੱਟਾਂ ਦੇ ਮਕਾਨ ਨਿਕਲੇ ਸਨ । ਇਸ ਤੋਂ ਨੂੰ ਘੇਰੀ ਪੁਟਾਈ ਤੇ ਅਠਾਰਵੀਂ ਤੇ ਉਨੀਵੀਂ ਸਦੀ ਤਕ ਦੀਆਂ ਵਸਤਾਂ ਬਰਾਮਦ ਹੋਈਆਂ ਸਨ ਅਤੇ ਆਸਫੀਆ ਵੰਸ਼ ਦੇ ਪਹਿਲੇ ਨਿਜ਼ਾਮਾਂ ਦੇ ਸਿੱਕੇ ਲਭੇ ਸਨ । ਇਸ ਤੋਂ ਵਧੇਰੇ ਡੂੰਘਾਈ ਤੋਂ ਮੁਗਲਾਂ ਦੇ ਸਿੱਕੇ ਮਿਲੇ ਸਨ ਤੇ ਇਸ ਤੋਂ ਹੋਰ ਡੂੰਘਾ ਪੁਟਣ ਤੇ ਅਜੀਬ ਅਜੀਬ ਮਾਲੁਆਤ ਹੋਈਆਂ ਸਨ । ਇਸ ਜਗ੍ਹਾ ਤੋਂ ਬਰਾਮਦ ਹੋਈ ਕੇਧ ਦੀ ਨੀਂਹ ਕਿਸੇ ਕਿਸੇ ਪੁਰਾਣੇ ਸਮੇਂ ਦੇ ਥਿਹ ਤੇ ਰਖੀ ਮਲੂਮ ਹੁੰਦੀ ਹੈ । ਕੰਧ ਦਾ ਆਸਰਾ ਇਕ ਪਾਸਿਉਂ ਲੰਮਾ ਸੀ ਅਤੇ ਉਸ ਦੀਆਂ ਕੁਝ ਕੰਧਾਂ ਬਿਲਕੁਲ ਧਰਤੀ ਨਾਲ ਬਰਾਬਰ ਹੋ ਚੁਕੀਆਂ ਸਨ | ਇਸ ਤੋਂ ਪੁਰਾਤਤਵ-ਵੇਤਾਵਾਂ ਨੇ ਇਹ ਸਿੱਟਾ ਕਢਿਆ ਸੀ ਕਿ ਸ਼ਾਇਦ ਕਿਸੇ ਵਡੇ ਹੜ ਕਾਰਣ ਜਾਂ ਜ਼ਬਰਦਸਤ ਭੂਚਾਲ ਨਾਲ ਇਹ ਸ਼ਹਿਰ ਤਬਾਹ ਹੋ ਗਇਆ ਸੀ । ਇਸ ਡੂੰਘਿਆਈ ਤੇ ਹੋਰ ਚੀਜ਼ਾਂ ਤੋਂ ਅਸੀਂ ਇਸ ਨਤੀਜੇ ਤੇ ਪੁਜਦੇ ਹਾਂ ਕਿ ਇਹ ਅਚਾਨਕ ਤਬਾਹੀ ਚੌਦਵੀਂ ਸਦੀ ਦੇ ਅੰਤ ਵਿਚ ਜਾਂ (੬੯