ਪੰਨਾ:Alochana Magazine October 1957 (Punjabi Conference Issue).pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਯਾਦ ਤੇਰੀ ਮੈਂ ਸਾਂਭ ਸਾਂਭ & ਇੰਜ ਦਿਲ ਅੰਦਰ ਰੱਖੀਜਿਵੇਂ ਸਿਆਲੀ ਰੁੱਤੇ, ਟੁੱਟੇ ਹੋਏ ਛੱਪਰ ਦੇ ਉੱਤੇ, ਮੀਹ ਗੜੇ ਦਾ ਵਸਦਾ, ਛੱਪਰ ਹੋਵੇ, ਥੱਲੇ ਇਕ ਮੁਸਾਫਰ ਬੈਠਾ ਅੱਗ ਬਾਲ , ਤਿਪ ਤਿਪ ਚੋਂਦੇ ਮੀਂਹ ਦੇ ਦੇfਉਂ ਨਿੱਘ ਬਚਾਵਣ ਖਾਤਰ, ਰੋਕ ਪਿੱਠ ਦੇ ਗੰਧਲਾ ਪਾਣੀ, ਅੱਗ ਤੇ ਝੁਕਿਆ ਹੋਵੇ । ਜਾਂ ਇਹ ਡਾਰ ਕੋਈ ਮਿਰਗਾਂ ਦੀ, ਲੈ ਕੇ ਨੈਣ ਮਸ਼ਾਲਾਂ, ਲਭਦੀ ਨਿਕੇ ਨਿਕੇ ਬੱਕ ਗੁਆਚੇ, ਕਰਦੀ ਫਿਰਦੀ ਭਾਲਾਂ, ਪੋਲੇ ਪੋਲੇ ਪੱਬ ਜ਼ਮੀ' ਤੇ ਧਰਦੀ ਲੈਂਦੀ ਫਿਰੇ ਕਨਸੋਆਂ ਤਾਰਾ ਸਿੰਘ ਦੀ ਕਵਿਤਾ ਦਾ ਤਾਂਲ ਵੀ ਚੋਖਾ ਨਵੀਨਤਾ ਵਾਲਾ ਹੈ : ਇਥੋਂ ਤਕ ਕਿ ਦੋ ਕਵਿਤਾਵਾਂ ਦੇ ਤਾਲ ਨੂੰ ਤਾਂ ਮੈਂ ਪਹਿਲੀ ਵਾਰੀ ਪੜ੍ਹਨ ਉਤੇ ਚ ਹੀ ਨਹੀਂ ਸਕਿਆ ਸਾਂ । ਉਹ ਇਹ ਹਨ ਅਰਸ਼ ਤਾਰੇ, ਤੇ ਧਰਤੀ ਤੇ ਦੀਵੇ ਜਲਣ, ਕਰ ਰਹੇ ਨੇ ਇਹ ਕੋਈ ਇਸ਼ਾਰੇ ਜਿਹੇ । ਉਡ ਕੇ ਆ ਪਈ ਚਿਣਗ-ਯਾਦ ਦਿਲ ਤੇ ਕਿਤੋਂ ਹੋ ਗਏ ਨੇ ਮੇਰੇ ਨੈਣ ਭਾਰੇ ਜਿਹੇ । ਹੈ ਰਾਤ, ਤੇ ਭਰਪੂਰ ਹੈ ਚੰਨ, ਕਿਰਨਾਂ ਨੇ ਖਮੋਸ਼ , ਬਿਰਛਾਂ ਦੇ ਭਲੇ ਸਹਿਮ ਕੇ ਬੈਠੇ ਨੇ ਹਨੇਰੇ । ਅੱਜ ਖੁਲੇ ਪਸਾਰੇ ਤੇ ਪਈ ਚਾਂਦਨੀ ਉੱਘੇ, ਘਾਹ-ਤੇਲ ਪਈ ਲਿਸ਼ਕੇ, ਤੇ ਚੁਪ-ਚਾਣ ਚੁਫੇਰੇ ॥ ਉਕਤ ਇਕ ਬੰਦ ਵਿਚ ਵੀ ਨਿਕੇ ਨਿਕੇ’ ਤੇ ‘ਪੋਲੇ ਪੋਲੇ ਨੇ .

[੭੫