ਪੰਨਾ:Alochana Magazine October 1957 (Punjabi Conference Issue).pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਨਿੱਕੇ ਤੇ ਇਕ ‘ਪੋਲੇ ਪੋਲੇ ਦੇ ਤੋਲ ਵਿਚ ਪੜਿਆ ਜਾਵੇ ਤਾਂ ਤਾਲ ਠੀਕ ਰਹਿੰਦਾ ਹੈ । | ਨਵੇਂ ਨਵੇਂ ਤੋਲਾਂ ਤੇ ਤਾਲਾਂ ਵਿਚ, ਜਿਵੇਂ ਜਾਣ ਕੇ ਹੇਵੇ, ਤਾਰਾ ਸਿੰਘ ਨੇ ਸ਼ਬਦਾਂ ਨੂੰ ਜ਼ਰਾ ਝੁਭੀੜ ਕੇ, ਤੇ ਕੋੜ ਕੇ ਪਾਇਆ ਹੈ, ਜਿਸ ਨਾਲ ਪੜਨ ਵਿਚ ਕੁਝ ਕਠਨਤਾ ਵੀ ਪ੍ਰਤੀਤ ਹੁੰਦੀ ਹੈ ਤੇ ਕੁਝ ਸੁਆਦ ਵੀ, ਜਿਵੇਂ ਮੈਂ ਜ਼ਿੰਦਗੀ ਦੇ ਪੈਂਡਿਆਂ ਵਿਚ ਹਸੀਨ ਨਗ਼ਮੇ ਖਿਲਾਰ ਚੁੱਕਾਂ । ਮੈਂ ਨਵੀਆਂ ਤਦਬੀਰਾਂ ਜਨਮੀਆਂ ਨੇ, ਮੈਂ ਘਸੀਆਂ ਤਕਦੀਰਾਂ ਮਾਰ ਚੁੱਕਾਂ । ਮੈਂ ਵਾਦੀ ਕੁੱਲ ਰਾਤ ਗੱਲਾਂ ਕਰਨੇ ਦੀ ਤਾਰਿਆਂ ਨੂੰ ਜੋ ਪਾ ਗਇਆ ਹਾਂ । ਜੇ ਮੈਂ ਨਾ ਹੋਇਆ, ਤਾਂ ਤਿਤਲੀਆਂ ਇਹ ਉਡਾਰੀ ਲਾਵਣਗੀਆਂ, ਤਾਂ ਕਿਸ ਲਈ ? ਕੌਣ ਅਜ ਅਤ੍ਰਿਪਤ ਮੇਰੀ ਕਲਪਨਾ ਦੇ ਮੁਛ ਕੇ ਪਰ, ਨਫ਼ਰਤਾਂ ਦੇ ਧਦਕਦੇ ਲਾਵੇ ਚ ਸੁਟਣਾ ਚਾਹ ਰਹਿਆ ? ਇਸ ਤਰ੍ਹਾਂ ਕੇਲਾਂ ਕਰਦੇ ਦਾ ਜੇ ਕਿਧਰੇ ਕਵੀ ਦਾ ਪੈਰ ਥਿੜਕ ਜਾਂਦਾ ਹੈ, ਤਾਂ ਖਿਮਾਂ ਯੋਗ ਹੈ । ਆਸ ਹੈ ਸਮੇਂ ਨਾਲ ਉਸ ਦੇ ਤਾਲ, ਜਿਥੇ ਨਵੇਂ ਨਰੋਏ ਹਨ, ਪੱਕੇ ਤੇ ਨਿਰਦੇਸ਼ ਵੀ ਹੋ ਜਾਣਗੇ । ਵਿਸ਼ੇ ਦੇ ਪੱਖ ਤੋਂ ਵੀ ਤਾਰਾ ਸਿੰਘ ਦੀ ਕਵਿਤਾ ਨਰੋਈ ਹੈ । ਇਸ ਵਿਚ ਜਵਾਨੀ ਤੇ ਕਵਿਤਾ ਦਾ ਪਿਆਰਾ ਵਿਸ਼ਾ, ਪਿਆਰ, ਤਾਂ ਹੈ ਹੀ , ਪਰ ਘਰੋਗੀ ਜੀਵਨ ਦੇ ਵਿਸ਼ਾ-ਭਰੇ, ਮਮਤਾ ਭਰੇ ਜਿਵੇਂ ........... ਤੇ ਹੁਣ ਵਿਚ, ਆਸ਼ਾਮਈ ਚਿਤਰ, ਜਿਵੇਂ ਬੱਚੇ ਦੀ ਵਰੇ ਗੰਢ ਤੇ, ਦਾਰਸ਼ਨਿਕ ਘੀ ਵਿਸ਼ੇ, ਜਿਵੇਂ ਮੇਰੀ ਨਜ਼ਰ ਜਾਂ ਕੋਈ ਜੁਗਨੂੰ, ਕੋਈ ਤਾਰਾ ਵੀ ਅੰਕਿਤ ਹਨ ? ਤਰ ਇਹ ਹੈ ਕਿ ਵਿਦਵਤਾ ਦੀ ਘਾਟ ਕਰਕੇ ਕਿਧਰੇ ਤਾਰਾ ਸਿੰਘ ਦੀ ਕਵਿਤਾ ਵਿਕਾਸ ਪਾਣ ਤੋਂ ਰਹਿ ਨਾ ਜਾਵੇ । ਪਰ ਫਿਰ ਨਾਲ ਹੀ ਆਸ ਵੀ ਬੱਝਦੀ ਹੈ ਕਿ ਜਿਵੇਂ ਅੰਮ੍ਰਿਤਾ ਪ੍ਰੀਤਮ ਨੇ ਬੈਂ-ਅਧਿਯਨ ਨਾਲ ਆਪਣੀ ਕਵਿਤਾ ਨੂੰ ਵਧੇਰੇ ਤੋਂ ਵਧੇਰੇ ਵਿੱਤ-ਪੂਰ ਤੇ ਗੰਭੀਰ ਬਣਾ ਲਿਆ ਹੈ, ਤਾਰਾ ਸਿੰਘ ਵੀ ਬਣਾ ਸਕੇਗਾ । ਸੁਖਪਾਲ ਵੀਰ ਸਿੰਘ ਹਸਰਤ’ ਵੀ ਇਕ ਹੋਣਹਾਰ ਕਵੀ ਦਿਸਦਾ ਹੈ । ਇਸ ਦੇ ਦੋ ਸੰਨ੍ਹ ਮੇਰੇ ਸਾਮਣੇ ਹਨ : ‘ਸਰਸਬਜ਼ ਪਤਝੜ ਤੇ ਹੁਸਨ ਕਿਨਾਰੇ ੭੬] :