ਪੰਨਾ:Alochana Magazine October 1957 (Punjabi Conference Issue).pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲੇ ਸੰਨ੍ਹ ਲਈ ਕੁਝ ਸ਼ਬਦ ਹੌਸਲਾ ਵਧਾਣ ਵਾਲੇ ਡਾਕਟਰ ਮੋਹਨ ਸਿੰਘ ਨੇ ਲਿਖੇ ਹਨ, ਤੇ ਦੂਜੇ ਸੰਨ੍ਹ ਦੇ ਮੁਖ-ਸ਼ਬਦ ਲਿਖ ਕੇ ਪ੍ਰੋ. ਦੀਵਾਨ ਸਿੰਘ ਨੇ ਦੁਹਰ ਕੀਤੀ ਹੈ । ਮੈਂ ਇਥੇ ਡਾਕਟਰ ਮੋਹਨ ਸਿੰਘ ਦੀ ਸੂਝ ਤੇ ਨੀਤੀ ਦੋਹਾਂ ਦੀ ਦਾਦ ਦਿਤੇ ਬਿਨਾ ਨਹੀਂ ਰਹਿ ਸਕਦਾ । ਉਹਨਾਂ ਨੇ ਲਿਖਿਆ ਹੈ : ਹਸਰਤ ਵਿਚ ਦਿਲ ਹੈ, ਦਿਮਾਗ਼ ਹੈ, ਰਾਗਾਤਮਕਤਾ ਹੈ, ਸ਼ਬਦਾਂ ਦੀ ਕੋਲ-ਲੱਭਤ ਹੈ, ਕਹਿਣ ਦਾ ਢੰਗ ਹੈ ਤੇ ਨਵੀਆਂ ਤਸ਼ਬੀਹਾਂ, ਨਵੀਂ ਇਸਤਿਆਰੇ ਸਾਜ਼ ਲਭ ਕੇ ਵਰਤਣ ਦਾ ਚਾਉ ਤੇ ਸਲੀਕਾ ਹੈ .........(ਪਰ) ਹਸਰਤ ਅਜੇ ਕੱਚਾ ਹੈ ਛੰਦਾਬੰਦੀ ਉੱਤੇ ਕਾਬੂ ਵਜੋਂ, ਪਰ ਇਹ ਕੱਚ ਉਮਰ ਦੇ ਨਾਲ ਆਉਂਦਾ ਹੈ ਤੇ ਚਲਾ ਜਾਂਦਾ ਹਾਂ, ਇਸ ਦੀ ਦੁਰੀ ਮਸ਼ਕ ਦਾ, ਤਕਾਜ਼ਾ ਕਰਦੀ ਹੈ । ਮੈਂ ਇਹਨਾਂ ਸ਼ਬਦਾਂ ਨਾਲ ਸਹਿਮਤ ਹਾਂ, ਸਿਵਾਏ ਇਕ ਗੱਲ ਦੇ । ਉਹ ਇਹ ਕਿ ਹਸਰਤ ਵਿਚ ਸਲੀਕਾ ਨਹੀ, ਕਹਿਣ ਦਾ ਸੁਹਣਾ ਢੰਗ ਨਹੀਂ। ਮੈਂ ਉਸ ਦੀ ਕਿਰਤ ਨੂੰ ਆਲੋਚਨ ਵਿਚ ਨੋਟ ਕਰਨ ਦੇ ਯੋਗ ਇਸ ਲਈ ਸਮਝਿਆ ਹੈ ਕਿ ਜੇ ਹਸਰਤ ਦੋਸਤਾਂ ਤੇ ਸ਼ੁਭ-ਇਛਕਾਂ ਦਾ ਵਿਗਾੜਿਆ ਹੋਇਆ ਬਿਲਕੁਲ ਹੀ ਵਿਗੜ ਨਾ ਗਇਆ, ਤਾਂ ਇਸ ਵਿਚ ਕਵੀ ਬਣਨ ਦੀਆਂ ਸੰਭਾਵਨਾਂ ਹਨ । (ਆਲੋਚਨਾ ਦੇ ਪਾਠਕਾਂ ਲਈ, ਉਪਰੋਕਤ ਕਥਨ ਦੀ ਪੁਸ਼ਟੀ ਵਿਚ, ਮੈਂ ਉਸ ਦੀ ਇਕ ਚੰਗੀ ਕਵਿਤਾ ਇਥੇ ਦਿੰਦਾ ਹਾਂ, ਜਿਸ ਤੋਂ ਉਸ ਦੀਆਂ ਹੋਣਹਾਰ ਸੰਭਾਵਨਾਂ ਤੇ ਉਸ ਦੇ ਮਾਰੂ ਦੋਸ਼ ਸਪਸ਼ਟ ਹਨ । ਨਿਸ਼ਾ ਦੀ ਤਲਖ਼ੀਆਂ 'ਚੋਂ, ਫੁਟਦੀ ਹੈ ਸਵੇਰ ਖੁਸ਼ੀਆਂ ਦੀ, ਮਹੱਬਤ ਹੀ ਫ਼ਸਾਨਾ ਏ, ਕਿ ਨਫ਼ਰਤ ਹੀ ਕਹਾਣੀ ਏ ? ਹੈ ਕੁਦਰਤ ਵਿਚ ਕਾਇਰ, ਜਾਂ ਹੈ ਮਾਨਵਤਾ ਹੀ ਰਬ ਮੇਰ ਢੇਪਾ 'ਉਪਰ-ਲੰਮੀ ਏ, ਜਾਂ ਖੁਸ਼ਕਿਸਮਤ ਜਵਾਨੀ ਏ ? ਹੁਸਨ ਦੇ ਰੰਗ ਬਦਲੇ ਨੇ ਜਿਹੜੇ ਮਾਰੂ ਸਿਆਹੀਆਂ ਨੇ, ਇਹ ਦੌਲਤ ਹੀ ਅਮੀਰੀ ਏ ਕਿ ਐਵੇਂ ਦਿਲ-ਲੁਭਾਣੀ ਏ ? ਖਦਾ ਹੈ ਰੂਹ ਹਸਤੀ ਦੀ ਤਾਂ ਪਿਆਰਾਂ ਦਾ ਖ਼ੁਦਾ ਕਿਹੜਾ ? ਹੈ ‘ਕੁਦਰਤ ਰਾਜ਼ ਜੀਵਨ ਦਾ ਕਿ “ਧਰਤੀ ਹੀ ਸਹਾਣੀ ਏ ? a “ਪੀੜਾਂ ਵਿਚ ਮਸਤੀ ਜਾਂ ਹੈ ਗੁਰਬਤ-ਰੂਹ ਕੰਡਿਆਲੀ ? ਇਹੀ ਰੰਗ ਅਮਨ-ਗੰਗਾ ਹੈ, ਕਿ ਜੰਗਾਂ ਦੀ ਨਿਸ਼ਾਨੀ ਏ ? ਕੋਈ ਵਿਗਿਆਨ ਰੇਖਾ ਧਰਮ ਲਈ ਜੇ ਸਾਂਵ ਚਾਨਣ ਏ. ਪਵਨ ਅਕਲਾਂ ਦੀ ਇਸ਼ਕਾਂ ਲਈ ਤੜਪ ਹੈ ਜਾਂ ਵੈਰਾਨੀ ਏ ? ਹੈ ਜੀਵਨ ਰਾਗ ਮੇਰਾ ਜਾਂ ਕਿ ਮੈਂ ਹਾਂ ਰਾਗ ਹਸਤੀ ਦਾ, ਪਿਲਦੀ ਹੈ ਜੋ ਸਤਿ-ਅਮਿਤ, ਅਮਰ ਹਸਰਤ) ਦੀ ਕਾਨੀ ਏ। {੭੭