ਪੰਨਾ:Alochana Magazine October 1957 (Punjabi Conference Issue).pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਥੇ ਇਸ ਗ਼ਜ਼ਲ ਵਿਚ ਬੜਾ ਤਕੜਾ ਕਾਵਿਮਈ ਗੁਣ ਹੈ, ਉਥੇ ਇਸ ਵਿਚ ਕੱਚ ਵੀ ਬੇ-ਓੜਕਾ ਹੈ । ਪਹਿਲੀ ਪੰਕਤੀ ਵਿਚ ‘ਸਵੇਰ ਨੂੰ ‘ਸੂਰ ਬੰਨਿਆ ਹੈ । ਥੋੜੀ ਮਿਹਨਤ ਨਾਲ ਸ਼ਬਦਾਂ ਦੇ ਪਰਬੰਧ ਨੂੰ ਬਦਲ ਕੇ ਇਹ ਦੋਸ਼ ਦੂਰ ਕੀਤਾ ਜਾ ਸਕਦਾ ਸੀ । ‘ਗੁਰਬਤ-ਰੂਹ` ਤੇ ਵਿਗਿਆਨ-ਰੇਖਾ ਧਰਮ ਜੇਹੀਆਂ ਸਮਾਸ-ਰੂਪੀ ਉਕਤੀਆਂ ਕਵੀ ਦੀ ਕਾਵਿ-ਸ਼ਕਤੀ ਦੀਆਂ ਲਖਾਇਕ · ਨਹੀਂ, ਲਾਪਰਵਾਹੀ ਦੀਆਂ ਸੂਚਕ ਹਨ । ਫਿਰ ਅਜੇਹੀ ਸਾਹਿਤਕ ਕਵਿਤਾ ਵਿਚ ਤੇ ਦੀ ਥਾਉਂ “ਏ” ਤੇ ਏ ਵਰਤਣ ਨਾਲ ਕਿਹੜੀ ਗੀਤਾਤਮਕਤਾ ਵਧੀ ਹੈ ? ਪਰ ਇਸ ਵਿਚ ਵਿਰੋਧਾਰਥੀ ਅਲੰਕਾਰ ਜਿਸ ਖੂਬੀ ਨਾਲ ਬੰਨਿਆ ਗਇਆ ਹੈ-ਜਿਵੇਂ, ਦੂਜੀ, ਤੀਜੀ ਤੇ ਚੌਥੀ ਪੰਕਤੀਆਂ ਵਿਚ, ਜਾਂ ਅੱਠਵੀਂ, ਨਾਵੀ, ਤੇ ਦਸਵੀਂ ਪੰਕਤੀਆਂ ਵਿਚ-ਉਹ ਹਸਰਤ ਦੇ ਕਵੀ ਹੋਣ ਦੀ ਗਵਾਹ ਜ਼ਰੂਰ ਹੈ ਜੋ ਹਾਲੀ ਤਾਂ ਮੈਂ ਉਸ ਤੋਂ ਉਹ ਹੀ ਸਵਾਲ ਪੁਛ ਸਕਦਾ ਹਾਂ, ਜੋ ਉਸ ਨੇ ਇਸ ਗ਼ਜਲ ਦੀਆਂ ਪੰਜਵੀ ਤੇ ਛੇਵੀਂ ਪੰਕਤੀਆਂ ਵਿਚ ਉਠਾਇਆ ਹੈ । | ਅਸਲ ਵਿਚ ਹਸਰਤ ਵਿਚ ਇਸ ਪੜਾਉ ਉਤੇ ਬੌਧਿਕਤਾ ਤੇ ਭਾਵਕਤਾ ਦਾ ਇਕ ਅਣਸਮਝਿਆ ਟਕਰਾਉ ਹੈ । ਉਸ ਨੂੰ ਹਾਲੀ ਇਸ ਨੂੰ ਸਾਧਆ ਨਹੀਂ ! ਜਦੋਂ ਉਹ ਇਸ ਟਕਰਾਉ ਨੂੰ ਸਾਧ ਲਵੇਗਾ ਤਾਂ ਕਵੀ ਬਣ ਜਾਵੇਗਾ | -0- | ਪੰਜਾਬੀ ਸਾਹਿੱਤ ਅਕਾਡਮੀ ਦੀ ਨਵੀਂ ਪੁਸਤਕ ਵਾਰ ਸ਼ਾਹ ਮੁਹੰਮਦ ਕ੍ਰਿਤ ਪ੍ਰਿੰਸੀਪਲ ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਛੱਪ ਕੇ ਤਿਆਰ ਹੋ ਗਈ ਹੈ । ਭੇਜਣ ਲਈ ਲਿਖੋ । . ਮੁਲ ਕੇਵਲ ੪) ਸਕੱਤ ਪੰਜਾਬੀ ਸਾਹਿੱਤ ਅਕਾਡਮੀ ੫੫੫ ਮਾਡਲ ਟਾਊਨ, ਲੁਧਿਆਣਾ। t]