ਪੰਨਾ:Alochana Magazine October 1957 (Punjabi Conference Issue).pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਮ੍ਹਣੇ ਨਹੀਂ ਰਖਣਾ ਚਾਹੁੰਦਾ। ਉਂਜ ਵੀ ਮੈਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਭਾਵੇਂ ਮੈਂ ਪੰਜਾਬੀ ਵਿੱਚ ਕਹੀ ਹਰ ਗਲ ਨੂੰ ਭਲੀ ਭਾਂਤ ਸਮਝ ਸਕਦਾ ਹਾਂ ਮੇਰੀ ਪਰਕਾਸ਼ਣ ਸ਼ਕਤੀ ਪੂਰੀ ਤਰ੍ਹਾਂ ਵਿਗਸਤ ਨਹੀਂ ਹੈ।

ਮੈਨੂੰ ਇਹ ਜਾਣ ਕੇ ਸਚਮੁੱਚ ਹੀ ਪਰਸੰਨਤਾ ਹੋਈ ਹੈ ਕਿ ਪੰਜਾਬੀ ਦੇ ਪਿਆਰਿਆਂ ਤੇ ਵਿਦਵਾਨਾਂ ਨੇ ਮਿਲ ਕੇ ਇਸ ਅਕਾਡਮੀ ਦੀ ਨੀਂਹ ਰੱਖੀ ਹੈ। ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਇਹ ਇਕ ਰਜਿਸਟਰ ਹੋਈ ਹੋਈ ਸੰਸਥਾ ਹੈ ਤੇ ਇਸ ਨੇ ਪਿਛਲੇ ਦੋ ਤਿੰਨ ਸਾਲਾਂ ਵਿੱਚ ਪੰਜਾਬੀ ਭਾਸ਼ਾ ਦੀ ਉੱਨਤੀ ਤੇ ਪਰਫੁਲਤਾ ਲਈ ਕਈ ਇਕ ਕਦਮ ਚੁੱਕੇ ਹਨ। ਗੋਸ਼ਟੀਆਂ ਬੁਲਾਣ ਤੇ ਕਾਨਫਰੰਸਾਂ ਕਰਨ ਤੋਂ ਛੁਟ ਇਕ ਰਸਾਲਾ ਕਢਣਾ ਸ਼ੁਰੂ ਕੀਤਾ ਹੈ। ਕੁਝ ਕਿਤਾਬਾਂ ਵੀ ਛਾਪੀਆਂ ਹਨ ਤੇ ਹੁਣ ਇਕ ਪੁਸਤਕਾਲਯਾ ਸਥਾਪਤ ਕਰਨ ਦਾ ਯਤਨ ਕਰ ਰਹੀ ਹੈ। ਅਕਾਡਮੀ ਨੇ ਹਾਲੀ ਕਾਫ਼ੀ ਦੂਰ ਜਾਣਾ ਹੈ ਤੇ ਇਸ ਦੀਆਂ ਸੰਗਠਨੀਯ ਤੇ ਮਾਇਕ ਲੋੜਾਂ ਬੇਅੰਤ ਹਨ। ਇਕ ਐਸੀ ਸੰਸਥਾ ਲਈ, ਜਿਸ ਨੂੰ ਹੋਂਦ ਵਿੱਚ ਆਏ ਕੇਵਲ ਤਿੰਨ ਸਾਲ ਹੋਏ ਹਨ ਅਜੇਹਾ ਹੋਣਾ ਸੁਭਾਵਕ ਹੈ। ਮੈਨੂੰ ਖੁਸ਼ੀ ਹੈ ਕਿ ਆਰੰਭ ਹੋ ਚੁਕਾ ਹੈ ਤੇ ਨ ਕੇਵਲ ਮੰਤਰੀ ਤੇ ਚੋਣਵੇਂ ਨੀਤੀਵੇਤਾ ਹੀ ਇਸ ਦੇ ਮੈਂਬਰ ਹਨ, ਸਗੋਂ ਦੂਜੇ ਵਿਦਵਾਨਾਂ ਤੇ ਲੋਕ-ਸੇਵਕ ਪੁਰਸ਼ਾਂ ਨੇ ਵੀ ਆਪਣੇ ਆਪ ਨੂੰ ਇਸ ਨਾਲ ਸੰਬੰਧਤ ਕਰ ਰਖਿਆ ਹੈ । ਇਹ ਗਲ ਬੜੀ ਪਰਸ਼ੰਸਾ ਯੋਗ ਹੈ ਕਿਉਂ ਜੋ ਅਜੋਕੀ ਗੁੰਝਲਮਈ ਤੇ ਵੰਨ ਸਵੰਨੀ ਦੁਨੀਆਂ ਵਿੱਚ ਕੋਈ ਵੀ ਯਤਨ ਸਫ਼ਲ ਨਹੀਂ ਹੋ ਸਕਦਾ, ਜਿੰਨਾ ਚਿਰ ਉਸ ਨੂੰ ਯੋਗ ਭਾਂਤ ਵਿਉਂਤਿਆ ਨ ਜਾਵੇ ਤੇ ਜਿੰਨਾਂ ਚਿਰ ਉਸ ਨੂੰ ਤੇਜ਼ੀ ਦੇਣ ਲਈ ਤੇ ਰਾਹ ਦੱਸਣ ਲਈ ਕੋਈ ਧਰਮਪਿਤਾ ਨ ਮਿਲ ਜਾਵੇ।

ਪੰਜਾਬੀ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ,ਅਸਲੋਂ ਹੀ ਇਕ ਬਾਲੜੀ ਭਾਸ਼ਾ ਹੈ। ਇਹ ਬੋਲ ਚਾਲ ਦੀ ਸੰਸਕ੍ਰਿਤ ਦੇ ਇਕ ਰੂਪ ਵੱਜੋਂ ਵਿਗਸਤ ਹੋਈ,ਤੇ ਮੁਗਲ ਕਾਲ ਦੀ ਬੋਝਲ ਤੇ ਗੂੜ੍ਹ ਭਾਸ਼ਾ ਨੂੰ ਸਰਲ ਕਰਨ ਦੇ ਯਤਨ ਤੋਂ ਉਪਜੀ। ਇਸ ਤੋਂ ਉਪਰੰਤ ਬ੍ਰਜ ਭਾਸ਼ਾ ਦੇ ਨਾਲ ਇਸ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਰਗਟਾ ਦਾ ਸਾਧਨ ਬਣਾ ਲਇਆ ਗਇਆ ਤੇ ਇਸਨੇ ਛੋਟੀ ਉਮਰ ਦੇ ਬਾਵਜੂਦ ਇਕ ਹੈਰਾਨ ਕਰਨ ਵਾਲੀ ਸਰਲਤਾ ਤੇ ਲਚਕ ਦਾ ਸਬੂਤ ਦਿੱਤਾ। ਮੰਦੇ ਭਾਗਾਂ ਨੂੰ ਇਸ ਭਾਸ਼ਾ ਅੰਦਰ ਲੁਕੀਆਂ ਹੋਈਆਂ ਸੰਭਾਵਨਾਵਾਂ ਯੋਗ ਭਾਂਤ ਪੂਰੀਆਂ ਨਾ ਹੋਈਆਂ । ਇੰਜ ਪਰਤੀਤ ਹੁੰਦਾ ਹੈ ਕਿ ਇਸ ਦੇ ਪਰਯੋਗ ਲਈ ਉਤੇਜਨਾ ਕੁਝ ਮਧਮ ਪੈ ਗਈ ਤੇ ਇਹ ਬਹੁਤੀਆਂ ਕਲਾਮਈ ਕਿਰਤਾਂ ਤੇ ਸਾਹਿਤਕ ਰਚਨਾਵਾਂ ਨ ਉਪਜਾ ਸਕੀ,

[੩